ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 23 ਅਪ੍ਰੈਲ ਦਾ ਰੇਲ ਰੋਕੋ ਅੰਦੋਲਨ 7 ਦਿਨ ਲਈ ਮੁਲਤਵੀਂ
ਕਿਸਾਨ ਆਗੂਆਂ ਨੇ ਕਿਹਾ ਕਿ ਖਰਾਬ ਹੋਈ ਫ਼ਸਲ ਦਾ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਅਤੇ ਖੇਤ ਮਜਦੂਰ ਨੂੰ ਉਜਰਤ ਦਾ 50% ਮੁਆਵਜਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਜੇਕਰ ਸਰਕਾਰ ਨੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਉਹ ਸੰਘਰਸ਼ ਦੀ ਅਗਲੀ ਰਣਨੀਤੀ 'ਤੇ ਵਿਚਾਰ ਕਰਨਗੇ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 23 ਅਪ੍ਰੈਲ ਦਾ ਰੇਲ ਰੋਕੋ ਅੰਦੋਲਨ 7 ਦਿਨ ਲਈ ਮੁਲਤਵੀ।
ਅੰਮ੍ਰਿਤਸਰ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ (Punjab) ਦੀ ਸੂਬਾ ਕੋਰ ਕਮੇਟੀ ਵੱਲੋ ਐਮਰਜੈਂਸੀ ਮੀਟਿੰਗ ਬੁਲਾ ਕੇ 23-24 ਅਪ੍ਰੈਲ ਦੇ ਰੇਲ ਰੋਕੋ ਮੋਰਚੇ ਨੂੰ 29 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ। ਜਿਸਤੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਰੇਲ ਫਾਟਕ ਦੇਵੀਦਾਸਪੁਰਾ ਤੋਂ ਬੋਲਦੇ ਕਿਹਾ ਕਿ ਜਥੇਬੰਦੀਆਂ ਵੱਲੋ ਲਗਾਤਾਰ ਸੰਘਰਸ਼ਾਂ ਦੇ ਦਬਾਵ ਦੇ ਚੱਲਦੇ ਨਿੱਕੀਆਂ ਮੋਟੀਆਂ ਮੁਸ਼ਕਿਲਾਂ ਨੂੰ ਛੱਡ ਕੇ ਕਣਕ ਦੀ ਖਰੀਦ ਠੀਕ ਢੰਗ ਨਾਲ ਚੱਲ ਰਹੀ ਹੈ।ਜਿਸਨੂੰ ਦੇਖਦੇ ਜਥੇਬੰਦੀ ਵੱਲੋਂ ਮੋਰਚਾ 7 ਦਿਨ ਲਈ ਅੱਗੇ ਪਾਇਆ ਗਿਆ ਹੈ।


