ਬਹਾਦਰੀ ਨੂੰ ਸਲਾਮ: ਹੇਠਾਂ ਲੱਗੀ ਸੀ ਅੱਗ, 90 ਫੁੱਟ ਉੱਤੇ ਲਹਿਰਾ ਰਿਹਾ ਸੀ ਤਿਰੰਗਾ, ਏਐਸਆਈ ਨੇ ਜਾਨ ਦੀ ਪਰਵਾਹ ਕੀਤੇ ਬਗੈਰ ਪੂਰੇ ਸਨਮਾਨ ਨਾਲ ਲਾਇਆ ਥੱਲੇ
ASI Kashmir Singh: ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਦੀ ਪਰਵਾਹ ਨਾ ਕਰਕੇ ਏਐਸਆਈ ਕਸ਼ਮੀਰ ਸਿੰਘ ਨੇ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਅਤੇ ਪੂਰੇ ਸਨਮਾਨ ਨਾਲ ਇਸਨੂੰ 80 ਫੁੱਟ ਦੀ ਉੱਚਾਈ ਤੋਂ ਹੇਠਾ ਲੈ ਆਇਆ।
ਅੰਮ੍ਰਿਤਸਰ ਵਿੱਚ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਇੱਕ ASI ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਦਿੱਤੀ। ਦਰਅਸਲ ਸੋਮਵਾਰ ਦੁਪਹਿਰ ਅੰਮ੍ਰਿਤਸਰ ਦੇ ਨਿਊ ਫੋਕਲ ਪੁਆਇੰਟ ਇਲਾਕੇ ‘ਚ ਸਥਿਤ ਫੈਕਟਰੀ ਰਾਘਵ ਸਟੀਲ ‘ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਵੱਲਾ ਪੁਲਿਸ ਚੌਕੀ ਦੇ ਇੰਚਾਰਜ ਐਸਆਈ ਜਸਬੀਰ ਸਿੰਘ ਨੂੰ ਦਿੱਤੀ ਗਈ ਸੀ। ਸੂਚਨਾ ਮਿਲਦੇ ਹੀ ਐਸਆਈ ਜਸਬੀਰ ਸਿੰਘ ਨੇ ਅੱਗ ਬੁਝਾਓ ਦਸਤੇ ਨੂੰ ਜਾਣਕਾਰੀ ਦਿੱਤੀ ਅਤੇ ਆਪ ਵੀ ਆਪਣੀ ਟੀਮ ਨਾਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ।
ਜਦੋਂ ਤੱਕ ਪੁਲਿਸ ਟੀਮ ਮੌਕੇ ਤੇ ਪਹੁੰਚੀ, ਉਦੋਂ ਤੱਕ ਸਟੀਲ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਇਸ ਨੂੰ ਦੇਖਦੇ ਹੋਏ ਐਸਆਈ ਨੇ ਆਸਪਾਸ ਦੇ ਲੋਕਾਂ ਨੂੰ ਉਥੋਂ ਹਟਾ ਕੇ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ। ਇਸ ਦੌਰਾਨ ਟੀਮ ‘ਚ ਸ਼ਾਮਲ ਏਐੱਸਆਈ ਕਸ਼ਮੀਰ ਸਿੰਘ ਦਾ ਧਿਆਨ ਫੈਕਟਰੀ ਦੀ ਉਪਰਲੀ ਮੰਜ਼ਿਲ ‘ਤੇ ਗਿਆ। ਉਨ੍ਹਾਂ ਦੇਖਿਆ ਕਿ ਅੱਗ ਦੀਆਂ ਲਪਟਾਂ ਵਿਚਕਾਰ ਕਰੀਬ 80-90 ਫੁੱਟ ਦੀ ਉੱਚਾਈ ਤੇ ਰਾਸ਼ਟਰੀ ਝੰਡਾ ਲਹਿਰਾ ਰਿਹਾ ਸੀ।
ਇਹ ਦੇਖ ਕੇ ਏਐਸਆਈ ਕਸ਼ਮੀਰ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਹੇ ਦੇ ਐਂਗਲ (ਖੰਭੇ) ਰਾਹੀਂ ਉੱਪਰ ਚੜ੍ਹ ਕੇ ਰਾਸ਼ਟਰੀ ਝੰਡੇ ਨੂੰ ਸਤਿਕਾਰ ਸਹਿਤ ਹੇਠਾਂ ਉਤਾਰਿਆ। ਇਸ ਦੌਰਾਨ ਸਟੀਲ ਫੈਕਟਰੀ ਨੂੰ ਲੱਗੀ ਅੱਗ ‘ਤੇ ਵੀ ਕਾਬੂ ਪਾ ਲਿਆ ਗਿਆ। ਲੋਕਾਂ ਨੇ ਏਐਸਆਈ ਦੇ ਇਸ ਦਲੇਰੀ ਭਰੇ ਕਾਰੇ ਨੂੰ ਸਲਾਮ ਕੀਤਾ। ਨਾਲ ਹੀ ਇਲਾਕੇ ਦੇ ਲੋਕ ਏਐਸਆਈ ਕਸ਼ਮੀਰ ਸਿੰਘ ਦੀ ਬਹਾਦਰੀ ਨੂੰ ਸਨਮਾਨਿਤ ਕਰਨ ਦੀ ਮੰਗ ਕਰ ਰਹੇ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ