ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦਾ ਅਨੌਖਾ ਉਪਰਾਲਾ, ਵਾਹਨਾਂ ਦੇ ਕਾਗਜ਼ ਭੁੱਲਣ ਵਾਲਿਆਂ ਨੂੰ ਵੰਡੇ ਬਦਾਮ
Amritsar Traffic Police: ਅੰਮ੍ਰਿਤਸਰ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਨਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਹਨਾ ਵੱਲੋਂ ਪੁਲਿਸ ਦੀ ਡਿਉਟੀ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾ ਵਿੱਚ ਵੀ ਹਿਸਾ ਪਾਇਆ ਜਾਂਦਾ ਹੈ। ਅਜਿਹੇ ਲੋਕ ਆਪਣੀ ਆਰ.ਸੀ. ਤੇ ਲਾਇਸੈਂਸ ਘਰ ਭੁਲ ਜਾਂਦੇ ਹਨ ਉਹਨਾਂ ਨੂੰ ਯਾਦ ਦਿਵਾਉਣ ਅਤੇ ਯਾਦਦਾਸ਼ਤ ਵਧਾਉਣ ਲਈ ਬਦਾਮ ਵੰਡੇ ਗਏ ਹਨ।
Amritsar Traffic Police: ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲੀਆ ਲਈ ਜਿਥੇ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਉਪਰਾਲੇ ਕਰ ਲੋਕਾ ਨੂੰ ਟ੍ਰੈਫਿਕ ਨਿਯਮਾ ਪ੍ਰਤੀ ਸੁਚੇਤ ਕਰਨ ਸੰਬਧੀ ਜਾਗਰੂਕ ਕੀਤਾ ਜਾਂਦਾ ਹੈ। ਉਥੇ ਹੀ ਅੱਜ ਅੰਮ੍ਰਿਤਸਰ ਦੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਨਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਲੋਕਾਂ ਨੂੰ ਬਦਾਮ ਵੰਡੇ ਗਏ ਹਨ। ਇੱਥੇ ਟ੍ਰੈਫਿਕ ਨਿਯਮਾ ਪ੍ਰਤੀ ਸੁਚੇਤ ਰਹਿਣ ਅਤੇ ਆਪਣੇ ਕਾਗਜਾਤ ਘਰੇ ਨਾ ਭੁੱਲਣ ਸੰਬਧੀ ਯਾਦਦਾਸ਼ਤ ਵਧਾਉਣ ਲਈ ਇਸ ਵਿਲੱਖਣ ਉਪਰਾਲਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਲੋਕਾਂ ਵੱਲੋਂ ਉਹਨਾਂ ਦੀ ਸਲਾੰਘਾ ਕੀਤੀ ਜਾ ਰਹੀ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਨਚਾਰਜ ਸਬ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਹਨਾ ਵੱਲੋਂ ਪੁਲਿਸ ਦੀ ਡਿਉਟੀ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾ ਵਿੱਚ ਵੀ ਹਿਸਾ ਪਾਇਆ ਜਾਂਦਾ ਹੈ। ਅਜਿਹੇ ਲੋਕ ਆਪਣੀ ਆਰ.ਸੀ. ਤੇ ਲਾਇਸੈਂਸ ਘਰ ਭੁਲ ਜਾਂਦੇ ਹਨ ਉਹਨਾਂ ਨੂੰ ਯਾਦ ਦਿਵਾਉਣ ਅਤੇ ਯਾਦਦਾਸ਼ਤ ਵਧਾਉਣ ਲਈ ਬਦਾਮ ਵੰਡੇ ਗਏ ਹਨ। ਇਸ ਨਾਲ ਹੁਣ ਲੋਕ ਆਪਣੇ ਟ੍ਰੈਫਿਕ ਚੈਕਿੰਗ ਸੰਬਧੀ ਜ਼ਰੂਰੀ ਕਾਗਜਾਤ ਘਰੇ ਨਹੀਂ ਭੁੱਲਣਗੇ।
ਵਾਹਨਾਂ ਦੇ ਪੇਪਰ ਭੁੱਲਣ ਵਾਲਿਆਂ ਨੂੰ ਪੁਲਿਸ ਨੇ ਵੰਡੇ ਬਦਾਮ#ViralVideo #Punjab pic.twitter.com/LmP2lC6ajW
— TV9 Punjab-Himachal Pradesh-J&K (@TV9Punjab) July 19, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ: ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਗਾਇਕ ਕਰਨ ਔਜਲਾ, ਰਿਹਾ ਬਚਾਅ
ਲੋਕ ਕਰ ਰਹੇ ਸ਼ਲਾਘਾ
ਇਸ ਸੰਬਧੀ ਲੋਕਾ ਵੱਲੋਂ ਵੀ ਉਹਨਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਹੈ ਕਿ ਅਜਿਹੇ ਪੁਲਿਸ ਅਧਿਕਾਰੀਆ ਵੱਲੋਂ ਕੀਤੇ ਉਪਰਾਲੇ ਸਲਾਘਾਯੋਗ ਹਨ। ਇੱਥੇ ਪੁਲਿਸ ਮੁਲਾਜਮ ਲੋਕਾ ਨੂੰ ਤੰਗ ਕਰਦੇ ਅਤੇ ਰੋਬ ਝਾੜਦੇ ਦਿਖਾਈ ਦਿੰਦੇ ਹਨ। ਉਥੇ ਹੀ ਇਹ ਪੁਲਿਸ ਮੁਲਾਜ਼ਮ ਵੱਲੋ ਅੱਜ ਸਾਨੂੰ ਆਪਣੀ ਗੱਡੀਆਂ ਦੇ ਕਾਗਜਾਤ ਯਾਦ ਨਾਲ ਘਰੋਂ ਨਾਲ ਰੱਖਣ ਸੰਬਧੀ ਜਾਗਰੂਕ ਕਰਨ ਸੰਬਧੀ ਇਹ ਉਪਰਾਲਾ ਕੀਤਾ ਹੈ ਜੋ ਕਿ ਸਲਾਘਾਯੋਗ ਉਪਰਾਲਾ ਹੈ।