ਭਾਸ਼ਾ ਵਿਵਾਦ: ਡਾਕ ਘਰ ਕਰਮਚਾਰੀ ਨੂੰ ਪੜ੍ਹਨੀ ਨਹੀਂ ਆਈ ਪੰਜਾਬੀ, ਵੀਡੀਓ ਵਾਇਰਲ
ਅੰਮ੍ਰਿਤਸਰ ਦੇ ਮੁੱਖ ਡਾਕਘਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਭਾਸ਼ਾ ਦੀ ਵਰਤੋਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਵਾਇਰਲ ਵੀਡੀਓ ‘ਚ, ਇੱਕ ਆਦਮੀ ਡੀਸੀਪੀ ਨੂੰ ਸੰਬੋਧਿਤ ਇੱਕ ਪੱਤਰ ਲੈ ਕੇ ਡਾਕਘਰ ਪਹੁੰਚਿਆ। ਪੱਤਰ ਦਾ ਪਤਾ ਪੰਜਾਬੀ ‘ਚ ਲਿਖਿਆ ਸੀ। ਵੀਡੀਓ ‘ਚ ਦਾਅਵਾ ਕੀਤਾ ਗਿਆ ਹੈ ਕਿ […]
ਅੰਮ੍ਰਿਤਸਰ ਦੇ ਮੁੱਖ ਡਾਕਘਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਭਾਸ਼ਾ ਦੀ ਵਰਤੋਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਵਾਇਰਲ ਵੀਡੀਓ ‘ਚ, ਇੱਕ ਆਦਮੀ ਡੀਸੀਪੀ ਨੂੰ ਸੰਬੋਧਿਤ ਇੱਕ ਪੱਤਰ ਲੈ ਕੇ ਡਾਕਘਰ ਪਹੁੰਚਿਆ। ਪੱਤਰ ਦਾ ਪਤਾ ਪੰਜਾਬੀ ‘ਚ ਲਿਖਿਆ ਸੀ।
ਵੀਡੀਓ ‘ਚ ਦਾਅਵਾ ਕੀਤਾ ਗਿਆ ਹੈ ਕਿ ਡਾਕਘਰ ਦਾ ਕਰਮਚਾਰੀ ਪੰਜਾਬੀ ਪੜ੍ਹਨ ‘ਚ ਅਸਮਰੱਥ ਸੀ ਤੇ ਉਸ ਨੇ ਉਸ ਵਿਅਕਤੀ ਨੂੰ ਖੁਦ ਪਤਾ ਪੜ੍ਹਨ ਲਈ ਕਿਹਾ। ਇਸ ਤੋਂ ਨਾਰਾਜ਼ ਹੋ ਕੇ, ਉਸ ਵਿਅਕਤੀ ਨੇ ਇੱਕ ਵੀਡੀਓ ਬਣਾਈ ਤੇ ਸਵਾਲ ਕੀਤਾ ਕਿ ਪੰਜਾਬ ਦੇ ਇੱਕ ਕੇਂਦਰੀ ਦਫ਼ਤਰ ‘ਚ ਇੱਕ ਕਰਮਚਾਰੀ ਨੂੰ ਪੰਜਾਬ ਕਿਉਂ ਨਹੀਂ ਆਉਂਦੀ
ਦਫ਼ਤਰ ‘ਚ ਪੰਜਾਬੀ ਭਾਸ਼ਾ ਦੇ ਜਾਣਕਾਰੀ ਬੋਰਡ ਨਾ ਹੋਣ ਦੇ ਦੋਸ਼
ਵੀਡੀਓ ‘ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਅੰਮ੍ਰਿਤਸਰ ਦੇ ਮੁੱਖ ਡਾਕਘਰ ‘ਚ ਕਿਤੇ ਵੀ ਪੰਜਾਬੀ ਭਾਸ਼ਾ ਦੇ ਜਾਣਕਾਰੀ ਬੋਰਡ ਜਾਂ ਸਾਈਨ ਬੋਰਡ ਨਹੀਂ ਹਨ। ਵਿਅਕਤੀ ਦਾ ਤਰਕ ਹੈ ਕਿ ਜਦੋਂ ਪੰਜਾਬੀ ਭਾਸ਼ਾ ਦੀ ਵਰਤੋਂ ਸੂਬੇ ‘ਚ ਲਾਜ਼ਮੀ ਮੰਨੀ ਜਾਂਦੀ ਹੈ ਤੇ ਸੂਬੇ ਦੇ ਹੋਰ ਦਫ਼ਤਰਾਂ ‘ਚ ਲਾਜ਼ਮੀ ਕਰ ਦਿੱਤਾ ਗਿਆ ਹੈ ਤਾਂ ਕੇਂਦਰ ਸਰਕਾਰ ਦੇ ਦਫ਼ਤਰਾਂ ‘ਚ ਇਸ ਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ? ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਬਹਿਸ ਛੇੜ ਦਿੱਤੀ ਹੈ।
ਕੁੱਝ ਲੋਕ ਇਸ ਨੂੰ ਜਾਇਜ਼ ਠਹਿਰਾ ਰਹੇ ਹਨ ਤੇ ਸਰਕਾਰੀ ਦਫ਼ਤਰਾਂ ‘ਚ ਸਥਾਨਕ ਭਾਸ਼ਾਵਾਂ ਦੀ ਵਰਤੋਂ ਦੀ ਮੰਗ ਕਰ ਰਹੇ ਹਨ, ਜਦੋਂ ਕਿ ਦੂਸਰੇ ਕਹਿੰਦੇ ਹਨ ਕਿ ਇਸ ਮੁੱਦੇ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਫਿਲਹਾਲ, ਇਹ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ
ਕਰਮਚਾਰੀ ਨੇ ਕੀ ਕਿਹਾ?
ਇਸ ਮਾਮਲੇ ‘ਤੇ ਵੀਡੀਓ ‘ਚ ਨਜ਼ਰ ਆ ਰਹੇ ਪੋਸਟਲ ਅਸਿਸਟੈਂਟ ਦਾ ਬਿਆਨ ਵੀ ਸਾਹਮਣੇ ਆਇਆ। ਉਸ ਦਾ ਕਹਿਣਾ ਹੈ ਕਿ ਉਹ ਪਿਛਲੇ 4 ਸਾਲ ਤੋਂ ਅੰਮ੍ਰਿਤਸਰ ਡਾਕ ਘਰ ‘ਚ ਨੌਕਰੀ ਕਰ ਰਿਹਾ ਹੈ। ਉਸ ਨੂੰ ਅੰਗ੍ਰੇਜੀ ਤੇ ਹਿੰਦੀ ਆਉਂਦੀ ਹੈ, ਪਰ ਪੰਜਾਬੀ ਨਹੀਂ ਆਉਂਦੀ। ਉਨ੍ਹਾਂ ਨੇ ਕਿਹਾ ਕਿ ਵੀਡੀਓ ਬਣਾਉਣ ਵਾਲੇ ਵਿਅਕਤੀ ‘ਤੇ ਕਾਰਵਾਈ ਕੀਤੀ ਜਾਵੇ।


