AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮਸਜਿਦ ਜਾਣ ਵਾਲਾ ਸਿੱਖ ਪੱਗ ਦਾ ਹੱਕਦਾਰ ਨਹੀਂ… ਨਿਹੰਗ ਸਿੰਘ ਨੇ ਮੌਲਵੀ ਨੂੰ ਦਿੱਤੀ ਚੇਤਾਵਨੀ; ਪਿੰਡ ਛੱਡਣ ਦਾ ਅਲਟੀਮੇਟਮ

ਅੰਮ੍ਰਿਤਸਰ ਵਿਖੇ ਇੱਕ ਨਿਹੰਗ ਸਿੰਘ ਨੇ ਮੌਲਵੀ ਕੋਲ ਜਾ ਰਹੇ ਇੱਕ ਸਿੱਖ ਵਿਅਕਤੀ ਨੂੰ ਰੋਕ ਦਿੱਤਾ। ਨਿਹੰਗ ਸਿੰਘ ਭੂਪਿੰਦਰ ਸਿੰਘ ਬੱਗਾ ਨੇ ਰੋਸ਼ ਪ੍ਰਗਟਾਉਂਦਿਆਂ ਆਖਿਆ ਕਿ ਸਿੱਖ ਹੁੰਦਿਆਂ ਹੋਇਆਂ ਵੀ ਕਈ ਲੋਕ ਮੁਸਲਮਾਨਾਂ ਦੀਆਂ ਮਸਜਿਦਾਂ ਵਿੱਚ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਲੋਕ ਸਿੱਖ ਅਖਵਾਉਣ ਦੇ ਲਾਇਕ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਸਿਰ ਉੱਤੇ ਦਸਤਾਰ ਸਜਾਉਣ ਦਾ ਕੋਈ ਹੱਕ ਹੈ।

ਮਸਜਿਦ ਜਾਣ ਵਾਲਾ ਸਿੱਖ ਪੱਗ ਦਾ ਹੱਕਦਾਰ ਨਹੀਂ... ਨਿਹੰਗ ਸਿੰਘ ਨੇ ਮੌਲਵੀ ਨੂੰ ਦਿੱਤੀ ਚੇਤਾਵਨੀ; ਪਿੰਡ ਛੱਡਣ ਦਾ ਅਲਟੀਮੇਟਮ
tv9-punjabi
| Updated On: 30 Jul 2026 13:17 PM IST
Share

ਅੰਮ੍ਰਿਤਸਰ ਵਿਖੇ ਇੱਕ ਨਿਹੰਗ ਸਿੰਘ ਨੇ ਮੌਲਵੀ ਕੋਲ ਜਾ ਰਹੇ ਇੱਕ ਸਿੱਖ ਵਿਅਕਤੀ ਨੂੰ ਰੋਕ ਦਿੱਤਾ। ਨਿਹੰਗ ਸਿੰਘ ਭੂਪਿੰਦਰ ਸਿੰਘ ਬੱਗਾ ਨੇ ਰੋਸ਼ ਪ੍ਰਗਟਾਉਂਦਿਆਂ ਆਖਿਆ ਕਿ ਸਿੱਖ ਹੁੰਦਿਆਂ ਹੋਇਆਂ ਵੀ ਕਈ ਲੋਕ ਮੁਸਲਮਾਨਾਂ ਦੀਆਂ ਮਸਜਿਦਾਂ ਵਿੱਚ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਲੋਕ ਸਿੱਖ ਅਖਵਾਉਣ ਦੇ ਲਾਇਕ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਸਿਰ ਉੱਤੇ ਦਸਤਾਰ ਸਜਾਉਣ ਦਾ ਕੋਈ ਹੱਕ ਹੈ।

ਜਾਣਕਾਰੀ ਅਨੁਸਾਰ, ਨਿਹੰਗ ਸਿੰਘ ਦੇ ਰੋਕਣ ਦੇ ਬਾਵਜੂਦ ਉਹ ਸਿੱਖ ਵਿਅਕਤੀ ਛਿਪ ਕੇ ਮਸਜਿਦ ਵਿੱਚ ਚਲਾ ਗਿਆ। ਇਸ ਤੋਂ ਬਾਅਦ ਨਿਹੰਗ ਸਿੰਘ ਨੇ ਉਸ ‘ਤੇ ਲਗਾਤਾਰ ਨਜ਼ਰ ਰੱਖੀ ਅਤੇ ਵਾਪਸ ਆਉਂਦੇ ਸਮੇਂ ਉਸ ਨੂੰ ਮੁੜ ਰੋਕ ਲਿਆ। ਨਿਹੰਗ ਸਿੰਘ ਨੇ ਮੋਬਾਈਲ ‘ਤੇ ਵੀਡੀਓ ਬਣਾਉਂਦੇ ਹੋਏ ਜਦੋਂ ਉਸ ਕੋਲੋਂ ਮਸਜਿਦ ਜਾਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਮੱਝ ਦੇ ਬੱਚੇਦਾਨੀ ਵਿੱਚ ਗੰਢ ਪੈ ਗਈ ਸੀ, ਜਿਸ ਦੇ ਉਪਾਅ ਲਈ ਉਹ ਮੌਲਵੀ ਕੋਲ ਗਿਆ ਸੀ।

ਸਿੱਖ ਵਿਅਕਤੀ ਨੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਉਸ ਨੇ ਨਾ ਤਾਂ ਮਸਜਿਦ ਵਿੱਚ ਮੱਥਾ ਟੇਕਿਆ ਹੈ ਅਤੇ ਨਾ ਹੀ ਉੱਥੋਂ ਕੋਈ ਧਾਗਾ ਜਾਂ ਤਾਵੀਜ਼ ਲੈ ਕੇ ਆਇਆ ਹੈ। ਇਸ ਗੱਲ ‘ਤੇ ਨਿਹੰਗ ਸਿੰਘ ਹੋਰ ਭੜਕ ਗਿਆ ਅਤੇ ਉਸ ਨੇ ਤੁਰੰਤ ਮੌਲਵੀ ਨਾਲ ਗੱਲ ਕਰਵਾਉਣ ਲਈ ਕਿਹਾ। ਨਿਹੰਗ ਭੂਪਿੰਦਰ ਸਿੰਘ ਨੇ ਮੌਲਵੀ ਨੂੰ ਫ਼ੋਨ ਕਰਕੇ ਤੁਰੰਤ ਚੇਤਾਵਨੀ ਦਿੱਤੀ ਅਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਪਿੰਡ ਖ਼ਾਲੀ ਕਰਕੇ ਚਲੇ ਜਾਣ ਲਈ ਕਿਹਾ। ਨਿਹੰਗ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਇਸ ਮਸਜਿਦ ਵਿੱਚ ਜਾਣ ਵਾਲੇ ਵਿਅਕਤੀ, ਪਿੰਡ ਦੇ ਹੋਰ ਸ਼ਰਧਾਲੂਆਂ ਅਤੇ ਮੌਲਵੀ ਵਿਰੁੱਧ ਹੁਣ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਪਿੰਡ ਦੀ ਪੰਚਾਇਤ ਵੀ ਬੁਲਾਉਣਗੇ।

ਪਿੰਡ ਵਾਸੀਆਂ, ਪੰਚਾਇਤ ਅਤੇ ਕਿਸਾਨ ਯੂਨੀਅਨਾਂ ਤੋਂ ਕਾਰਵਾਈ ਦੀ ਮੰਗ

ਨਿਹੰਗ ਸਿੰਘ ਨੇ ਪਿੰਡ ਦੇ ਗ੍ਰੰਥੀ ਸਿੰਘਾਂ, ਪੰਚਾਇਤ ਅਤੇ ਕਿਸਾਨ ਯੂਨੀਅਨਾਂ ਨੂੰ ਮਸਜਿਦ ਵਿੱਚ ਰਹਿ ਰਹੇ ਮੌਲਵੀ ਅਤੇ ਗੁੱਜਰ ਭਾਈਚਾਰੇ ਦੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੀਆਂ ਕਈ ਔਰਤਾਂ ਦੁੱਧ ਅਤੇ ਪਾਥੀਆਂ ਲੈਣ ਦੇ ਬਹਾਨੇ ਉੱਥੇ ਜਾਂਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪੂਰੇ ਮਾਮਲੇ ਦੀ ਜਾਣਕਾਰੀ ਪਿੰਡ ਦੇ ਇੱਕ ਵਿਅਕਤੀ ਕੋਲ ਮੌਜੂਦ ਹੈ, ਇਸ ਲਈ ਸਾਰਿਆਂ ਨੂੰ ਇਸ ਸੰਵੇਦਨਸ਼ੀਲ ਮੁੱਦੇ ‘ਤੇ ਗੰਭੀਰਤਾ ਨਾਲ ਕਦਮ ਚੁੱਕਣੇ ਚਾਹੀਦੇ ਹਨ।

1 ਹਫ਼ਤੇ ਦਾ ਅਲਟੀਮੇਟਮ ਅਤੇ ਧਰਨਾ ਦੇਣ ਦੀ ਚੇਤਾਵਨੀ

ਭੂਪਿੰਦਰ ਸਿੰਘ ਬੱਗਾ ਨੇ ਵੀਡੀਓ ਰਾਹੀਂ ਮੌਲਵੀ ਨੂੰ ਪਿੰਡ ਛੱਡਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਨਿਸ਼ਚਿਤ ਸਮੇਂ ਦੇ ਅੰਦਰ ਮੌਲਵੀ ਪਿੰਡ ਛੱਡ ਕੇ ਨਾ ਗਿਆ ਤਾਂ ਪਿੰਡ ਦੇ ਪੁਲ ‘ਤੇ ਮੌਲਵੀ ਅਤੇ ਗੁੱਜਰ ਭਾਈਚਾਰੇ ਦੇ ਲੋਕਾਂ ਵਿਰੁੱਧ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸੇ ਵੀ ਸੰਭਾਵਿਤ ਵਿਵਾਦ ਦੀ ਸਥਿਤੀ ਵਿੱਚ ਪਿੰਡ ਦੇ ਲੋਕਾਂ ਨੂੰ ਇੱਕਜੁੱਟ ਰਹਿਣ ਦਾ ਸੱਦਾ ਦਿੱਤਾ।

Follow Us
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ...
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ...
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼...
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ...
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...