AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅੰਮ੍ਰਿਤਸਰ ‘ਚ ਬਦਮਾਸ਼ਾਂ ਦਾ ਐਨਕਾਉਂਟਰ: ਵਿਦੇਸ਼ੀ ਗੈਂਗਸਟਰ ਮੰਨਾ ਦੇ ਦੋ ਸਾਥੀ ਗ੍ਰਿਫ਼ਤਾਰ, ਇੱਕ ਜ਼ਖਮੀ; ਦੋ ਪਿਸਤੌਲ ਬਰਾਮਦ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਖਲਚੀਆਂ ਇਲਾਕੇ ਵਿੱਚ ਐਨਕਾਊਂਟਰ ਦੌਰਾਨ ਦੋ ਕਥਿਤ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਨੌਜਵਾਨ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ।

ਅੰਮ੍ਰਿਤਸਰ 'ਚ ਬਦਮਾਸ਼ਾਂ ਦਾ ਐਨਕਾਉਂਟਰ: ਵਿਦੇਸ਼ੀ ਗੈਂਗਸਟਰ ਮੰਨਾ ਦੇ ਦੋ ਸਾਥੀ ਗ੍ਰਿਫ਼ਤਾਰ, ਇੱਕ ਜ਼ਖਮੀ; ਦੋ ਪਿਸਤੌਲ ਬਰਾਮਦ
lalit-sharma
| Published: 23 Jun 2026 19:17 PM IST
Share

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖਲਚੀਆਂ ਖੇਤਰ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਅਤੇ ਵਿਦੇਸ਼ੀ ਗੈਂਗਸਟਰ ਅਮਨਦੀਪ ਸਿੰਘ ਉਰਫ ਮੰਨਾ ਦੇ ਦੋ ਸ਼ੂਟਰਾਂ ਨੂੰ ਗੋਲੀਬਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ। ਪੁਲਿਸ ਅਤੇ ਮੁਲਜ਼ਮਾਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਗੈਰ-ਕਾਨੂੰਨੀ ਪਿਸਤੌਲ ਵੀ ਬਰਾਮਦ ਕੀਤੇ।

ਐਸਐਸਪੀ ਅੰਮ੍ਰਿਤਸਰ ਦਿਹਾਤੀ ਕਵਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਗੈਂਗਸਟਰ ਅਮਨਦੀਪ ਸਿੰਘ ਉਰਫ ਮੰਨਾ ਦੇ ਦੋ ਸ਼ੂਟਰ ਖਲਚੀਆਂ ਖੇਤਰ ਵਿੱਚ ਮੌਜੂਦ ਹਨ। ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਤਕਨੀਕੀ ਸਾਧਨਾਂ ਅਤੇ ਖੁਫੀਆ ਜਾਣਕਾਰੀ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਭੇਜੀਆਂ।

ਪੁਲਿਸ ਅਨੁਸਾਰ, ਜਦੋਂ ਟੀਮ ਨੇ ਡੇਮੋ ਵਾਲੀ ਨਹਿਰ ਨੇੜੇ ਸ਼ੱਕੀ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ। ਮੁਕਾਬਲੇ ਦੌਰਾਨ, ਇੱਕ ਗੋਲੀ ਮੁਲਜ਼ਮ ਹੀਰਾ ਸਿੰਘ ਦੀ ਲੱਤ ਵਿੱਚ ਲੱਗੀ। ਜਿਸ ਨੂੰ ਬਾਅਦ ਵਿੱਚ ਕਾਬੂ ਕਰ ਲਿਆ ਗਿਆ। ਲਵਪ੍ਰੀਤ ਸਿੰਘ, ਜੋ ਕਿ ਉਸ ਦੇ ਨਾਲ ਸੀ। ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।

ਅਪਰਾਧ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ

ਹੀਰਾ ਸਿੰਘ ਖਿਲਾਫ ਪਹਿਲਾਂ ਹੀ ਕਤਲ ਦਾ ਮਾਮਲਾ ਦਰਜ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਵੇਂ ਮੁਲਜ਼ਮ ਯੂਰਪ ਵਿੱਚ ਸਥਿਤ ਗੈਂਗਸਟਰ ਅਮਨਦੀਪ ਸਿੰਘ ਉਰਫ ਮੰਨਾ ਲਈ ਕੰਮ ਕਰ ਰਹੇ ਸਨ ਅਤੇ ਇੱਕ ਵੱਡਾ ਅਪਰਾਧ ਕਰਨ ਦੀ ਤਿਆਰੀ ਕਰ ਰਹੇ ਸਨ।

ਗੈਂਗਸਟਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ

ਪੁਲਿਸ ਨੇ ਦੋਸ਼ੀਆਂ ਤੋਂ ਇੱਕ .32 ਬੋਰ ਪਿਸਤੌਲ ਅਤੇ ਇੱਕ 9 ਐਮਐਮ ਪਿਸਤੌਲ ਬਰਾਮਦ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਵਿਦੇਸ਼ਾਂ ਤੋਂ ਪੰਜਾਬ ਵਿੱਚ ਕੰਮ ਕਰ ਰਹੇ ਗੈਂਗਸਟਰਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ।

ਇਸ ਵੇਲੇ, ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਵਿੱਚ ਗਿਰੋਹ ਦੇ ਨੈੱਟਵਰਕ, ਹਥਿਆਰਾਂ ਦੀ ਸਪਲਾਈ ਅਤੇ ਹੋਰ ਅਪਰਾਧਿਕ ਮਾਮਲਿਆਂ ਬਾਰੇ ਮਹੱਤਵਪੂਰਨ ਖੁਲਾਸੇ ਹੋਣਗੇ।

Follow Us
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ......
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...