ਸਾਲ ਦੇ ਆਖਿਰੀ ਦਿਨਾਂ ‘ਚ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ, ਪੰਜਾਬ ਸਰਕਾਰ ਨੇ ਟੈਂਡਰ ਘੁਟਾਲੇ ‘ਚ 7 ਅਧਿਕਾਰੀਆਂ ਨੂੰ ਕੀਤਾ ਸਸਪੈਂਡ
ਸੀਗਲ ਇੰਡੀਆ ਲਿਮੀਟਡ, ਕੰਪਨੀ ਨੇ ਇਸ ਮਾਮਲੇ ਬਾਰੇ ਮੁੱਖ ਸਕੱਤ ਨੂੰ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਡੀਸੀ ਨੇ 4 ਮੈਂਬਰੀ ਕਮੇਟੀ ਬਣਾ ਕੇ ਜਾਂਚ ਸੌਂਪੀ ਸੀ। ਜਾਂਚ ਰਿਪੋਰਟ ਮੁੱਖ ਸਕੱਤਰ ਨੂੰ ਭੇਜਣ ਤੋਂ ਬਾਅਦ ਇਹ ਕਾਰਵਾਈ ਸਥਾਨਕ ਸਰਕਾਰ ਵਿਭਾਗ ਨੇ ਕੀਤੀ ਹੈ। ਸਸਪੈਂਡ ਕਰਨ ਦੇ ਪਿੱਛੇ ਕਾਰਨਾਂ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਨੇ ਇਸ ਸਾਲ ਦੇ ਆਖਿਰੀ ਦਿਨਾਂ ‘ਚ ਭ੍ਰਿਸ਼ਟਾਚਾਰ ਖਿਲਾਫ਼ ਇੱਕ ਹੋਰ ਕਾਰਵਾਈ ਕੀਤੀ ਹੈ। ਸਰਕਾਰ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸੱਤ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਸਾਰੇ ਅਧਿਕਾਰੀ ਇੰਜੀਨਿਅਰਿੰਗ ਵਿਭਾਗ ਨਾਲ ਜੁੜੇ ਹਨ। ਸਥਾਨਕ ਸਰਕਾਰ ਵਿਭਾਗ ਨੇ ਇਸ ਸਬੰਧ ‘ਚ ਹੁਕਮ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ, ਇਹ ਕਾਰਵਾਈ ਟਰੱਸਟ ‘ਚ 52.80 ਕਰੋੜ ਦੇ ਟੈਂਡਰ ਘੁਟਾਲੇ ਮਾਮਲੇ ‘ਚ ਕੀਤੀ ਗਈ ਹੈ।
ਸਸਪੈਂਡ ਕੀਤੇ ਗਏ ਅਧਿਕਾਰੀ
ਇਸ ਮਾਮਲੇ ‘ਚ ਹੁਣ 7 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ। ਸੰਤਭੂਸ਼ਣ ਸਚਦੇਵਾ( ਨਿਗਰਾਨੀ ਇੰਜੀਨਿਅਰ), ਟਰੱਸਟ ਇੰਜੀਨਿਅਰ ਰਮਿੰਦਰਪਾਰ ਸਿੰਘ, ਟਰੱਸਟ ਇੰਜੀਨਿਅਰ ਬਿਕਰਮ ਸਿੰਘ, ਸਹਾਇਕ ਟਰੱਸਟ ਇੰਜੀਨਿਅਰ ਸੁਖਰਿਪਨਪਾਲ ਸਿੰਘ, ਸਹਾਇਕ ਟਰੱਸਟ ਇੰਜੀਨਿਅਰ ਸ਼ੁਭਮ ਪਿਪੇਸ਼, ਸਹਾਇਕ ਟਰੱਸਟ ਇੰਜੀਨਿਅਰ ਮਨਪ੍ਰੀਤ ਸਿੰਘ, ਜੂਨੀਅਰ ਇੰਜੀਨਿਅਰ ਮਨਦੀਪ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ।
ਇੰਝ ਸ਼ੁਰੂ ਹੋਈ ਸੀ ਮਾਮਲੇ ਦੀ ਜਾਂਚ
ਸੀਗਲ ਇੰਡੀਆ ਲਿਮੀਟਡ, ਕੰਪਨੀ ਨੇ ਇਸ ਬਾਰੇ ਮੁੱਖ ਸਕੱਤ ਨੂੰ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਡੀਸੀ ਨੇ 4 ਮੈਂਬਰੀ ਕਮੇਟੀ ਬਣਾ ਕੇ ਜਾਂਚ ਸੌਂਪੀ ਸੀ। ਜਾਂਚ ਰਿਪੋਰਟ ਮੁੱਖ ਸਕੱਤਰ ਨੂੰ ਭੇਜਣ ਤੋਂ ਬਾਅਦ ਇਹ ਕਾਰਵਾਈ ਸਥਾਨਕ ਸਰਕਾਰ ਵਿਭਾਗ ਨੇ ਕੀਤੀ ਹੈ। ਸਸਪੈਂਡ ਕਰਨ ਦੇ ਪਿੱਛੇ ਕਾਰਨਾਂ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ ਹੈ।


