ਧੀ ‘ਤੇ ਲੱਗੇ ਪਿਤਾ ਦੀ ਜ਼ਮੀਨ ਹੜਪਨ ਦੇ ਇਲਜ਼ਾਮ, ਧੋਖੇ ਨਾਲ ਕਾਗਜ਼ਾਂ ‘ਤੇ ਲਗਵਾਇਆ ਅੰਗੂਠਾ
Daughter grab father land: ਬਜ਼ੁਰਗ ਸਤਨਾਮ ਸਿੰਘ ਨੇ ਕਿਹਾ ਕਿ ਉਸਦੀ ਸਾਰੀ ਉਮਰ ਦੀ ਮਿਹਨਤ ਨਾਲ ਬਣਾਈ ਜਗ੍ਹਾ ਤੇ ਧੋਖੇ ਨਾਲ ਕਬਜਾ ਕਰਨਾ ਚਾਹੁੰਦੀ ਹੈ।ਉਥੇ ਹੀ ਪੀੜ੍ਹਤ ਤੇ ਪੁਲਿਸ ਅਤੇ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਉਸ ਦੀ ਜਗ੍ਹਾਂ ਵਾਪਿਸ ਕਰਵਾਈ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।
Daughter grab father land: ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦਿਆ ਹਨ ਇਹ ਕਹਾਵਤ ਅਸੀਂ ਸਾਰਿਆ ਨੇ ਸੁਣੀ ਹੈ ਪਰ ਇਸਦੇ ਉਲਟ ਅੱਜ ਇੱਕ ਬਜ਼ੁਰਗ ਬਾਪ ਨੇ ਆਪਣੀ ਧੀ ਤੇ ਹੀ ਧੋਖੇ ਨਾਲ ਜਮੀਨ ਹੜੱਪਣ ਦੇ ਆਰੋਪ ਲਗਾਏ ਹਨ। ਤਾਜਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਚੱਬੇ ਦਾ ਸਾਮਣੇ ਆਇਆ ਹੈ ਜਿੱਥੇ ਇੱਕ ਬਜ਼ੁਰਗ ਪਿਓ ਨੇ ਆਪਣੀ ਹੀ ਧੀ ‘ਤੇ ਧੋਖੇ ਨਾਲ ਜਾਇਦਾਦ ਹੜੱਪਣ ਦੇ ਆਰੋਪ ਲਗਾਏ ਹਨ।
ਪੀੜ੍ਹਤ ਸਤਨਾਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਉਸਨੇ ਆਪਣੀ ਧੀ ਨੂੰ ਬੜੀ ਮਿਹਨਤ ਮਜ਼ਦੂਰੀ ਕਰਕੇ ਪੜ੍ਹਾਇਆ ਲਿਖਾਇਆ ਸੀ ਕਿ ਬੁਢਾਪੇ ਵਿੱਚ ਉਸਦਾ ਸਹਾਰਾ ਬਣੇਗੀ, ਪਰ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਧੀ ਹੀ ਉਸ ਨਾਲ ਧੋਖਾ ਕਰੇਗੀ ਅਤੇ ਜਾਇਦਾਦ ਹਰਪ ਲਵੇਗੀ। ਪੀੜ੍ਹਤ ਨੇ ਕਿਹਾ ਕਿ ਉਸਦੀ ਪਿੰਡ ਵਿੱਚ 6 ਮਰਲੇ ਦੀ ਜਗ੍ਹਾ ਹੈ ਜਿਸਤੇ ਉਸਦੀ ਧੀ ਨੇ ਧੋਖੇ ਨਾਲ ਅੰਗੂਠਾ ਲਵਾ ਲਿਆ ਹੈ। ਬਜ਼ੁਰਗ ਨੇ ਦੱਸਿਆ ਕਿ ਉਹ ਖੁਦ ਪੜ੍ਹਿਆ ਲਿਖਿਆ ਨਹੀਂ ਹੈ ਇਸਦਾ ਫਾਇਦਾ ਚੁੱਕ ਕੇ ਉਸਦੀ ਧੀ ਨੇ ਧੋਖੇ ਨਾਲ ਅੰਗੂਠਾ ਲਵਾ ਲਿਆ ਹੈ। ਹੁਣ ਉਸਦੀ ਧੀ ਇਲਜ਼ਾਮ ਲਗਾ ਰਹੀ ਹੈ ਕਿ ਉਸਨੇ 15 ਲੱਖ ‘ਚ ਇਹ ਜਗ੍ਹਾ ਖਰੀਦੀ ਹੈ ਜਦੋ ਕਿ ਉਸ ਨੂੰ ਕੋਈ ਪੈਸਾ ਨਹੀਂ ਦਿੱਤਾ ਅਤੇ ਨਾ ਹੀ ਕੋਈ ਗਵਾਹ ਹੈ ਜਿਸਦੇ ਸਾਹਮਣੇ ਪੈਸੇ ਦਿੱਤੇ ਹੋਣ।
ਮਿਹਨਤ ਕਰਕੇ ਬਣਾਈ ਸੀ ਜ਼ਮੀਨ- ਪਿਤਾ
ਬਜ਼ੁਰਗ ਸਤਨਾਮ ਸਿੰਘ ਨੇ ਕਿਹਾ ਕਿ ਉਸਦੀ ਸਾਰੀ ਉਮਰ ਦੀ ਮਿਹਨਤ ਨਾਲ ਬਣਾਈ ਜਗ੍ਹਾ ਤੇ ਧੋਖੇ ਨਾਲ ਕਬਜਾ ਕਰਨਾ ਚਾਹੁੰਦੀ ਹੈ।ਉਥੇ ਹੀ ਪੀੜ੍ਹਤ ਤੇ ਪੁਲਿਸ ਅਤੇ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਉਸ ਦੀ ਜਗ੍ਹਾਂ ਵਾਪਿਸ ਕਰਵਾਈ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਸਬੰਧ ਵਿਚ ਥਾਣਾ ਚਾਟੀਵਿੰਡ ਦੇ ਮੁੱਖੀ ਬਲਕਾਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਦਰਖ਼ਾਸਤ ਮਿਲੀ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਗ੍ਹਾਂ ਦਾ ਮਸਲਾ ਪੁਲਿਸ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਦੋਵਾਂ ਧਿਰਾਂ ਨੂੰ ਹਦਾਇਤ ਦਿਤੀ ਹੈ ਕਿ ਮਾਨਯੋਗ ਅਦਾਲਤ ਜਾ ਮਾਲ ਮਹਿਕਮੇ ਕੋਲੋ ਜਾ ਮਾਮਲਾ ਨਿਪਟਾਇਆ ਜਾਵੇ।