Amritpal Singh: ਅੰਮ੍ਰਿਤਪਾਲ ਨੇ ਡਿਬਰੂਗੜ੍ਹ ਜੇਲ੍ਹ ‘ਚ ਸ਼ੁਰੂ ਕੀਤੀ ਭੁੱਖ ਹੜਤਾਲ, ਪਤਨੀ ਨੇ ਪੰਜਾਬ ਸਰਕਾਰ ‘ਤੇ ਲਗਾਏ ਗੰਭੀਰ ਇਲਜ਼ਾਮ
ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਅੰਮ੍ਰਿਤਪਾਲ ਨਾਲ ਡਿਬਰੂਗੜ੍ਹ ਜੇਲ ਵਿੱਚ ਮੁਲਾਕਾਤ ਕੀਤੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਨੂੰ ਫੋਨ ਦੀ ਸੁਵਿਧਾ ਨਹੀਂ ਦੇ ਰਹੀ ਤੇ ਜੇਲ ਦਾ ਖਾਣਾ ਵੀ ਖਾਣ ਦੇ ਲਾਇਕ ਨਹੀਂ ਹੈ। ਜਿਸ ਕਾਰਨ ਉਨ੍ਹਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਨਿਊਜ। ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਖਾਲਿਸਤਾਨ (Khalistan) ਸਮਰਥਕ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਸਰਕਾਰ ਉਨ੍ਹਾਂ ਨੇ ਜੇਲ੍ਹ ਤੋਂ ਫੋਨ ਨਹੀਂ ਕਰਨ ਦੇ ਰਹੀ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਨੂੰ ਜਿਹੜਾ ਖਾਣਾ ਦਿੱਤਾ ਜਾ ਰਿਹਾ ਹੈ ਉਹ ਵੀ ਖਾਣ ਦੇ ਯੋਗ ਨਹੀਂ ਹੈ। ਦਰਅਸਲ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਜੇਲ੍ਹ ਵਿੱਚ ਮੁਲਾਕਾਤ ਕਰਕੇ ਇਹ ਸਾਰੀ ਸਾਰੀ ਜਾਣਕਾਰੀ ਦਿੱਤੀ।
ਕਿਰਨਦੀਪ ਕੌਰ ਨੇ ਦੱਸਿਆ ਕਿ ਉਹ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਮਿਲਣ ਹਰ ਹਫ਼ਤੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਜਾਂਦੀ ਹੈ। ਹਰ ਹਫ਼ਤੇ ਵਾਂਗ ਇਸ ਮੀਟਿੰਗ ਦਾ ਸਮਾਂ ਵੀ ਬੜੀ ਤੇਜ਼ੀ ਨਾਲ ਲੰਘ ਗਿਆ। ਇੱਥੇ ਮੈਨੂੰ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਹੋਰ ਸਾਥੀਆਂ ਸਮੇਤ ਭੁੱਖ ਹੜਤਾਲ ‘ਤੇ ਹੈ। ਇਸ ਦੇ ਕਾਰਨ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਸਰਕਾਰ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਟੈਲੀਫੋਨ ਨਹੀਂ ਕਰਨ ਦੇ ਰਹੀ। ਉਨ੍ਹਾਂ ਕਿਹਾ ਕਿ ਜੇਕਰ ਇਹ ਸਹੂਲਤ ਉਪਲਬੱਧ ਕਰਵਾ ਦਿੱਤੀ ਜਾਵੇ ਤਾਂ ਕਿਸੇ ਵਿਅਕਤੀ ਨੂੰ ਮੁਲਾਕਾਤ ਲਈ 20-25 ਹਜ਼ਾਰ ਰੁਪਏ ਖਰਚ ਨਹੀਂ ਕਰਨੇ ਪੈਣਗੇ। ਹਰ ਪਰਿਵਾਰ ਇਹ ਖਰਚ ਨਹੀਂ ਝੱਲ ਸਕਦਾ।
ਨਹੀਂ ਦਿੱਤੀ ਜਾ ਰਹੀ ਫੋਨ ਦੀ ਸਹੂਲਤ-ਕਿਰਨਦੀਪ
ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੋਨ ਦੀ ਸਹੂਲਤ ਨਾ ਮਿਲਣ ਕਾਰਨ ਵਕੀਲਾਂ ਨਾਲ ਵੀ ਗੱਲ ਕਰਨੀ ਸੰਭਵ ਨਹੀਂ ਹੈ। ਇਸ ਕਾਰਨ ਵਕੀਲਾਂ ਤੋਂ ਨਾ ਤਾਂ ਕੁੱਝ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਕੁਝ ਪੁੱਛਿਆ ਜਾ ਸਕਦਾ ਹੈ। ਇਸ ਕਾਰਨ ਕੇਸ ਲੜਨ ਵਿਚ ਕਾਫੀ ਰੁਕਾਵਟ ਆਉਂਦੀ ਹੈ ਅਤੇ ਸਹੀ-ਗ਼ਲਤ ਦਾ ਪਤਾ ਨਹੀਂ ਲੱਗ ਸਕਦਾ। ਦੂਜੀ ਗੱਲ ਇਹ ਹੈ ਕਿ ਜੇਲ੍ਹ ਵਿੱਚ ਖਾਣ-ਪੀਣ ਦਾ ਪ੍ਰਬੰਧ ਠੀਕ ਨਹੀਂ ਹੈ। ਕਈ ਵਾਰ ਦਾਲਾਂ ਅਤੇ ਸਬਜ਼ੀਆਂ ਵਿੱਚ ਨਮਕ ਨਹੀਂ ਪਾਇਆ ਜਾਂਦਾ ਅਤੇ ਕਈ ਵਾਰੀ ਰੋਟੀ ਵਿੱਚ ਤੰਬਾਕੂ ਵੀ ਮਿਲਾਇਆ ਜਾਂਦਾ ਹੈ। ਖਾਣਾ ਖਾਣ ਯੋਗ ਨਹੀਂ ਹੈ।
ਕੈਦੀਆਂ ਦੀ ਨਹੀਂ ਹੋ ਰਹੀ ਆਪਣੇ ਪਰਿਵਾਰ ਨਾਲ ਗੱਬਾਤ
ਕਿਰਨਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਫੋਨ ਕਰਨ ਦੀ ਇਜ਼ਾਜਤ ਨਹੀਂ ਦੇ ਰਹੀ ਉਸ ਕਾਰਨ ਜੇਲ ਵਿੱਚ ਬੰਦ ਕੈਦੀਆਂ ਦੀ ਆਪਣੇ ਪਰਿਵਾਰਾਂ ਨਾਲ ਗੱਲਬਾਤ ਨਹੀਂ ਹੋ ਰਹੀ। ਕਿਰਨਦੀਪ ਕੌਰ ਨੇ ਮੰਗ ਕੀਤੀ ਕਿ ਕੈਦੀਆਂ ਨੂੰ ਜੇਲ੍ਹ ਤੋਂ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਇਜ਼ਾਜਤ ਦਿੱਤੀ ਜਾਵੇ ਕਿਉਂਕਿ ਹਰ ਪਰਿਵਾਰ ਮੁਲਾਕਾਤ ਦਾ ਖਰਚ ਸਹਿਣ ਨਹੀਂ ਕਰ ਸਕਦਾ ਹੈ। ਉਨ੍ਹਂ ਨੇ ਕਿਹਾ ਕਿ ਉਹ ਹਰ ਹਫਤੇ ਅੰਮ੍ਰਿਤਪਾਲ ਨੂੰ ਮਿਲਣ ਜਾਂਦੀ ਹੈ ਤੇ ਇੱਕ ਮੁਲਾਕਾਤ ਤੇ ਕਰੀਬ 20 ਤੋਂ 25 ਹਜਾਰ ਦਾ ਖਰਚ ਹੁੰਦਾ ਹੈ ਜੋਕਿ ਹਰ ਪਰਿਵਾਰ ਨਹੀਂ ਦੇ ਸਕਦਾ। ਅੰਮ੍ਰਿਤਪਾਲ ਦੀ ਪਤਨੀ ਨੇ ਕਿਹਾ ਕਿ ਉਹ ਉਹ ਵੀ ਹੋਰ ਕੈਦੀਆਂ ਨਾਲ ਭੁੱਖ ਹੜਤਾਲ ਵਿੱਚ ਸ਼ਾਮਿਲ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ