Amritpal Singh: ਅਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਸਭ ਤੋਂ ਵੱਧ ਖੁਸ਼ ਹੋਵੇਗਾ ਪਾਕਿਸਤਾਨ! ਇਹ ਤਿੰਨੇ ਦੇਸ਼ ਕਿਉਂ ਨੇ ਨਿਰਾਸ਼ ? Punjabi news - TV9 Punjabi

Amritpal Singh: ਅਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਸਭ ਤੋਂ ਵੱਧ ਖੁਸ਼ ਹੋਵੇਗਾ ਪਾਕਿਸਤਾਨ! ਇਹ ਤਿੰਨੇ ਦੇਸ਼ ਕਿਉਂ ਨੇ ਨਿਰਾਸ਼ ?

Updated On: 

23 Apr 2023 21:37 PM

Amritpal Singh Arrest: ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਰਤ ਵਿੱਚ ਜਿਨਾਂ ਰੌਲਾ ਪਾਇਆ ਜਾ ਰਿਹਾ ਹੈ। ਉਸੇ ਅਨੁਪਾਤ ਵਿੱਚ ਅਮਰੀਕਾ, ਕਨੇਡਾ ਅਤੇ ਬਰਤਾਨੀਆ ਵਿੱਚ ਸੋਗ ਪਸਰਿਆ ਹੋਵੇਗਾ! ਜਦਕਿ ਭਾਰਤ ਦਾ ਕੱਟੜ ਦੁਸ਼ਮਣ ਪਾਕਿਸਤਾਨ ਖੁਸ਼ ਹੋਵੇਗਾ! ਸੰਜੀਵ ਚੌਹਾਨ ਦੀ ਇਸ Inside Story ਚ ਪੜ੍ਹੋ ਹੋਰ ਬਹੁਤ ਕੁੱਝ ਖਾਸ

Follow Us On

ਨਵੀਂ ਦਿੱਲੀ : 18 ਮਾਰਚ ਤੋਂ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਐਤਵਾਰ ਨੂੰ ਪੰਜਾਬ ਦੇ ਮੋਗਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਭਾਰਤੀ ਏਜੰਸੀਆਂ ਨੇ ਇੰਨੀ ਚਲਾਕੀ ਨਾਲ ਜਾਲ ਬੁਣਿਆ ਕਿ ਉਸ ਵਿੱਚ ਫਸੇ ਅੰਮ੍ਰਿਤਪਾਲ ਸਿੰਘ ਦਾ ਦੌੜਦਿਆਂ ਦੌੜਦਿਆਂ ਸਾਹ ਫੁੱਲ ਗਿਆ। ਸ਼ਰਤ ‘ਤੇ ‘ਸਮਰਪਣ’ ਕਰਨ ਦੀ ਉਸ ਦੀ ਜ਼ਿੱਦ ਵੀ ਮਿੱਟੀ ਵਿਚ ਮਿਲ ਗਈ। ਭਾਵ, ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸ਼ੁਭਚਿੰਤਕਾਂ ਨੇ ਜੋ ਵੀ ਵਿਉਂਤ ਬਣਾਈ ਹੋਈ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਜਾਂ ਤਾਂ ‘ਹੀਰੋ’ ਜਾਂ ‘ਸ਼ਹੀਦ’ ਦਾ ਮੈਡਲ ਪਹਿਨਾ ਕੇ ਜਾਂ ਦੋਵਾਂ ਵਿੱਚੋਂ ਕਿਸੇ ਇੱਕ ਦਾ ਦਰਜਾ ਪ੍ਰਾਪਤ ਕਰਕੇ ਉਹ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਨੂੰ ਬਦਨਾਮ ਕਰਨਗੇ।

ਇਸ ਦਾ ਕਾਲਾ ਪਰਛਾਵਾਂ ਆਉਣ ਵਾਲੇ ਮਹੀਨਿਆਂ ਵਿੱਚ ਭਾਰਤ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ‘ਤੇ ਪਾ ਦਿੱਤਾ ਜਾਵੇਗਾ! ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਾਲ ਉਹ ਸਾਰੇ ਮਨਸੂਬੇ ਧਰੇ ਦੇ ਧਰੇ ਰਹਿ ਗਏ ਹਨ। ਦੱਸ ਦਈਏ ਕਿ ਭਾਰਤੀ ਖੁਫੀਆ ਏਜੰਸੀ ‘ ਰਾਅ ‘ (RAW) ਲਈ ਲੰਡਨ, ਪਾਕਿਸਤਾਨ, ਇਰਾਕ, ਕੈਨੇਡਾ, ਇਰਾਨ, ਯੂਏਈ, ਨੇਪਾਲ ਦੇ ਡਿਪਟੀ ਸਕੱਤਰ ਰਹਿ ਚੁੱਕੇ ਐਨ ਕੇ ਸੂਦ (NK Sood) ਦੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਵਿੱਚ ਅੰਮ੍ਰਿਤਪਾਲ ਸਿੰਘ ਦੀ ਫਰਾਰੀ ਅਤੇ ਫਿਰ ਗ੍ਰਿਫਤਾਰੀ ਬਾਰੇ TV9 ਨਾਲ ਵਿਸ਼ੇਸ਼ ਗੱਲਬਾਤ ਕੀ ਕਿਹਾ ?

ਪਾਕਿਸਤਾਨ ਵੀ ਖੁਸ਼ ਹੈ – ਸਾਬਕਾ ਰਾਅ ਅਫਸਰ

ਭਾਰਤੀ ਖੁਫੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਨੇ ਕਿਉਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਭਾਰਤ ‘ਚ ਗ੍ਰਿਫਤਾਰੀ ਤੋਂ ਨਾ ਸਿਰਫ ਭਾਰਤ ਖੁਸ਼ ਹੈ, ਸਗੋਂ ਭਾਰਤ ਦਾ ਗੁਆਂਢੀ ਅਤੇ ਕੱਟੜ ਦੁਸ਼ਮਣ ਦੇਸ਼ ਪਾਕਿਸਤਾਨ ਵੀ ਖੁਸ਼ ਹੋਵੇਗਾ। ਜਿਸ ਪਾਕਿਸਤਾਨ ਨੂੰ ਭਾਰਤ ਫੁੱਟੀ ਅੱਖ ਨਾਲ ਨਹੀਂ ਸੁਖਾਉਂਦਾ, ਉਹ ਪਾਖੰਡੀ ਪਾਕਿਸਤਾਨ ਪੰਜਾਬ ਦੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ‘ਤੇ ਕਿਉਂ ਖੁਸ਼ ਹੋਵੇਗਾ?

ਟੀਵੀ9 ਭਾਰਤਵਰਸ਼ ਦੇ ਇਸ ਸਵਾਲ ਦੇ ਜਵਾਬ ਵਿੱਚ , ਐਨਕੇ ਸੂਦ (Ex Raw Officer N K Sood) ਨੇ ਕਿਹਾ, ਤੁਸੀਂ ਪਾਕਿਸਤਾਨ ਦੇ ਖੁਸ਼ ਹੋਣ ਦੀ ਗੱਲ ਕਰ ਰਹੇ ਹੋ। ਸਮਝੋ ਕਿ ਭਾਰਤ ਸਰਕਾਰ ਅਤੇ ਸਾਡੀਆਂ ਏਜੰਸੀਆਂ ਵੱਲੋਂ ਇਸ ਵਿਅਕਤੀ (ਅੰਮ੍ਰਿਤਪਾਲ ਸਿੰਘ) ਦੀ ਪੰਜਾਬ ਵਿੱਚ ਗ੍ਰਿਫਤਾਰੀ ਪਹਿਲਾਂ ਹੀ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਨੂੰ ਤਾ ਸੁਰੱਖਿਅਤ ਕਰ ਹੀ ਚੁੱਕੀ ਹੈ। ਜੇਕਰ ਉਹ (ਅੰਮ੍ਰਿਤਪਾਲ ਸਿੰਘ) ਭਾਰਤ ਤੋਂ ਬਚਣ ਲਈ ਕਿਤੇ ਪਾਕਿਸਤਾਨ ਵਿੱਚ ਵੜ ਗਿਆ ਹੁੰਦਾ ਤਾਂ ਅੱਜ ਦੇ ਸਮੇਂ ਵਿੱਚ ਪਾਕਿਸਤਾਨ ਅਤੇ ਉਸ ਦੀਆਂ ਖੁਫੀਆ ਏਜੰਸੀਆਂ ਮੂੰਹ ਦਿਖਾਉਣ ਦੇ ਕਾਬਲ ਨਾ ਬਚਦੀਆਂ।

ਭਾਰਤ ਨੇ ਘਟਾਈ ਪਾਕਿਸਤਾਨ ਦੀ ਸਮੱਸਿਆ

ਕੋਈ ਵੱਡੀ ਗੱਲ ਨਹੀਂ ਕਿ ਉਥੋਂ ਦੀਆਂ ਏਜੰਸੀਆਂ (ਪਾਕਿਸਤਾਨੀ ਬਾਰਡਰ ਰੇਂਜਰ ਜਾਂ ਖੁਫੀਆ ਏਜੰਸੀ ਆਈ.ਐੱਸ.ਆਈ.) ਨੇ ਇਸ ਅੰਮ੍ਰਿਤਪਾਲ ਸਿੰਘ ਨੂੰ ਪਾਕਿਸਤਾਨ ਦੀਆਂ ਸਰਹੱਦਾਂ ‘ਚ ਵੜਦਿਆਂ ਹੀ ਠਿਕਾਣੇ ਲਗਾ ਦਿੰਦੀਆਂ ! ਜਿਸ ਹੁਨਰ ਅਤੇ ਸਬਰ ਨਾਲ ਭਾਰਤ ਸਰਕਾਰ ਅਤੇ ਸਾਡੀਆਂ ਖੋਜੀ-ਖੁਫੀਆ ਏਜੰਸੀਆਂ ਨੇ ਅੰਮ੍ਰਿਤਪਾਲ ਸਿੰਘ ਕੇਸ ਨੂੰ ਚੁੱਪ-ਚੁਪੀਤੇ ਨਜਿੱਠਿਆ ਹੈ, ਉਸ ਨਾਲ ਕੂਟਨੀਤਕ ਤੌਰ ‘ਤੇ ਅੰਮ੍ਰਿਤਪਾਲ ਸਿੰਘ ਦੈ ਤਬਾਹ ਹੋਣਾ ਤੈਅ ਸੀ। ਅਜਿਹੇ ‘ਚ ਭਾਰਤ ਨੇ ਅੰਮ੍ਰਿਤਪਾਲ ਨੂੰ ਘੇਰ ਕੇ ਪਾਕਿਸਤਾਨ ‘ਤੇ ਵੱਡਾ ਅਹਿਸਾਨ ਕੀਤਾ ਹੈ। ਭਾਵੇਂ ਪਾਕਿਸਤਾਨ ਭਾਰਤ ਦੇ ਇਸ ਪੱਖ ਨੂੰ ਸਵੀਕਾਰ ਨਾ ਕਰੇ। ਪਰ ਪਾਕਿਸਤਾਨ ਅੰਦਰ ਹੀ ਅੰਦਰ ਜ਼ਰੂਰ ਖੁਸ਼ ਹੋ ਰਿਹਾ ਹੋਵੇਗਾ ਕਿ ਭਾਰਤ ਨੇ ਆਪ ਹੀ ਉਸ ਦੀ ਮੁਸੀਬਤ (ਅੰਮ੍ਰਿਤਪਾਲ ਸਿੰਘ) ਕੱਟ ਦਿੱਤੀ।

ਜੇਕਰ ਪੰਜਾਬ ‘ਚ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਪਾਕਿਸਤਾਨ ਖੁਸ਼ ਹੈ ਤਾਂ ਦੁਨੀਆ ‘ਚ ਕੌਣ ਅਤੇ ਕਿਉਂ ਨਾਖੁਸ਼ ਹੋਵੇਗਾ? TV9 ਦੇ ਇਸ ਸਵਾਲ ਦੇ ਜਵਾਬ ਵਿੱਚ ਰਾਅ ਦੇ ਸਾਬਕਾ ਡਿਪਟੀ ਸਕੱਤਰ ਨੇ ਕਿਹਾ, ਇਹ ਸਪੱਸ਼ਟ ਹੈ ਕਿ ਕੈਨੇਡਾ, ਅਮਰੀਕਾ ਅਤੇ ਬਰਤਾਨੀਆ ਵਰਗੇ ਚਲਾਕ ਦੇਸ਼ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਦੁਖੀ ਹੋਣਗੇ। ਜੇਕਰ ਅਸੀਂ ਇੱਕ ਵਾਰ ਲਈ ਵੀ ਬਰਤਾਨੀਆ ਛੱਡ ਦੇਈਏ ਤਾਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨਾਲ ਅਮਰੀਕਾ ਅਤੇ ਕੈਨੇਡਾ ਦੁਖੀ ਜਾਣਗੇ। ਕਿਉਂਕਿ ਕੈਨੇਡਾ ਅਤੇ ਅਮਰੀਕਾ ਨੇ ਹੀ ਅੰਮ੍ਰਿਤਪਾਲ ਦਾ ਪਾਲਣ ਪੋਸ਼ਣ ਕਰਕੇ ਉਸਨੂੰ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਲਈ ਤਿਆਰ ਕਰਵਾਇਆ ਹੋਵੇਗਾ! ਇਸ ਵਿੱਚ ਕਿਸੇ ਵੀ ਸ਼ੱਕ ਸ਼ੁਭਾ ਦੀ ਕੋਈ ਗੁੰਜਾਇਸ਼ ਹੀ ਨਜਰ ਨਹੀਂ ਆਉਂਦੀ ਹੈ।

ਪਾਕਿਸਤਾਨ ‘ਤੇ ਮੁਸੀਬਤ ਆ ਜਾਂਦੀ

ਇਸ ਲਈ ਸਾਫ਼ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਭਾਰਤ ਵਿੱਚ ਨਾ ਫੜਿਆ ਗਿਆ ਹੁੰਦਾ ਤਾਂ ਪਾਕਿਸਤਾਨ (Pakistan) ਪਹੁੰਚ ਚੁੱਕਿਆ ਹੁੰਦਾ ਤਾ ਦੁਨੀਆ ਪਾਕਿਸਤਾਨ ‘ਤੇ ਥੂ-ਥੂ ਕਰਦੀ। ਅਜਿਹੇ ‘ਚ ਪਾਕਿਸਤਾਨ ਕੋਲ ਅੰਮ੍ਰਿਤਪਾਲ ਨੂੰ ਨਿਪਟਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਕਿਉਂਕਿ ਜਿਵੇਂ ਹੀ ਅੰਮ੍ਰਿਤਪਾਲ ਸਿੰਘ ਪਾਕਿਸਤਾਨ ਵਿੱਚ ਦਾਖਲ ਹੁੰਦਾ, ਉਥੇ ਪਹਿਲਾਂ ਤੋਂ ਮੌਜੂਦ ਭਾਰਤ ਵਿਰੋਧੀ ਤਾਕਤਾਂ (ਖਾਲਿਸਤਾਨ ਪੱਖੀ) ਅੰਮ੍ਰਿਤਪਾਲ ਨੂੰ ਬਚਾਉਣ ਅਤੇ ਉਸ ਨੂੰ ਪਾਲਣ ਦੀ ਜ਼ਿੱਦ ‘ਤੇ ਅੜੇ ਜਾਂਦੇ। ਅਤੇ ਇਹ ਜ਼ਿੱਦ ਪਾਕਿਸਤਾਨੀ ਸਰਕਾਰ ਅਤੇ ਉਸਦੀ ਖੁਫੀਆ ਏਜੰਸੀ ਆਈਐਸਆਈ ਨੂੰ ਦੁਨੀਆ ਨੂੰ ਆਪਣਾ ਚਿਹਰਾ ਦਿਖਾਉਣ ਦੇ ਯੋਗ ਨਹੀਂ ਛੱਡਦੀ। ਇਸ ਲਈ, ਉਨ੍ਹਾਂ (ਪਾਕਿਸਤਾਨ ਵਿੱਚ ਲੁਕੇ ਭਾਰਤ ਵਿਰੋਧੀ ਤੱਤ) ਅਤੇ ਪਾਕਿਸਤਾਨੀ ਏਜੰਸੀਆਂ ਵਿਚਕਾਰ ਇੱਕ ਦਰਾਰ ਪੈਣੀ ਸ਼ੁਰੂ ਹੋ ਜਾਂਦੀ।

ਅਮਰੀਕਾ ਅਤੇ ਕੈਨੇਡਾ ਖਾਲਿਸਤਾਨੀਆਂ ਨੂੰ ਦਿੰਦੇ ਹਨ ਪਨਾਹ

ਹਾਂ, ਜਿਸ ਤਰ੍ਹਾਂ ਭਾਰਤ ਸਰਕਾਰ ਅਤੇ ਸਾਡੀਆਂ ਏਜੰਸੀਆਂ ਨੇ ਅੰਮ੍ਰਿਤਪਾਲ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤੇ ਬਿਨਾਂ ਹੀ ਉਸ ਨੂੰ ਬਦਹਾਲੀ ਦੀ ਹਾਲਤ ਵਿਚ ਲਿਆ ਕੇ, ਚੁੱਪ-ਚਪੀਤੇ ਘੇਰ ਲਿਆ। ਭਾਰਤ ਦੇ ਇਸ ਕਦਮ ਅਤੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੇ ਅਮਰੀਕਾ ਅਤੇ ਕੈਨੇਡਾ ਨੂੰ ਜ਼ਰੂਰ ਹੈਰਾਨ ਕਰ ਦਿੱਤਾ ਹੋਵੇਗਾ। ਅੰਮ੍ਰਿਤਪਾਲ ਦੀ ਭਾਰਤ ਵਿਚ ਬਿਨਾਂ ਖੂਨ-ਖਰਾਬੇ ਅਤੇ ਹਿੰਸਾ ਦੇ ਜ਼ਿੰਦਾ ਗ੍ਰਿਫਤਾਰੀ ਦਾ ਕੈਨੇਡਾ ਅਤੇ ਅਮਰੀਕਾ ‘ਤੇ ਸਭ ਤੋਂ ਮਾੜਾ ਪ੍ਰਭਾਵ ਪੈਣਾ ਤੈਅ ਹੈ। ਕਿਉਂਕਿ ਇਹ ਦੋਵੇਂ ਦੇਸ਼ ਹਮੇਸ਼ਾ ਖਾਲਿਸਤਾਨ ਅਤੇ ਖਾਲਿਸਤਾਨੀਆਂ ਦੀ ਹਮਾਇਤ ਵਿੱਚ ਖੜ੍ਹੇ ਨਜ਼ਰ ਆਉਂਦੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version