ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Bhindrawala Impact on Amritpal: 19 ਸਾਲਾਂ ‘ਚ ਛੱਡਿਆ ਪਿੰਡ, ਭਿੰਡਰਾਂਵਾਲੇ ਨੂੰ ਸੁਣ ਕੇ ਬਣਿਆ ਖਾਲਿਸਤਾਨੀ ਸਮਰਥਕ, ਅੰਮ੍ਰਿਤਪਾਲ ਨਾਲ ਜੁੜੀਆਂ ਵੱਡੀਆਂ ਗੱਲਾਂ

ਅੰਮ੍ਰਿਤਪਾਲ ਸਿੰਘ ਪੰਜਾਬ ਦੀ ਸ਼ਾਂਤੀ ਲਈ ਚੁਣੌਤੀ ਬਣ ਗਿਆ ਹੈ। ਖਾਲਿਸਤਾਨ ਦੀ ਨਵੀਂ ਲਹਿਰ ਪੈਦਾ ਕਰਨ ਵਾਲੇ ਅੰਮ੍ਰਿਤਪਾਲ ਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਖੁਦ ਨੂੰ ਕੱਟੜਪੰਥੀ ਵਜੋਂ ਸਥਾਪਿਤ ਕੀਤਾ, ਫਿਰ ਹੌਲੀ-ਹੌਲੀ ਹਜ਼ਾਰਾਂ ਲੋਕਾਂ ਨੂੰ ਆਪਣਾ ਸਮਰਥਕ ਬਣਾ ਲਿਆ।

Follow Us
tv9-punjabi
| Updated On: 23 Apr 2023 13:43 PM

Amritpal Singh: ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਉਸ ਦਾ ਪਹਿਰਾਵਾ ਜਰਨੈਲ ਸਿੰਘ ਭਿੰਡਰਾਂਵਾਲੇ (Jarnail Singh Bhindrawala) ਵਰਗਾ ਨਹੀਂ ਹੈ, ਉਹ ਆਮ ਕੱਪੜੇ ਪਾਉਂਦੇ ਹਨ ਪਰ ਅੰਮ੍ਰਿਤਪਾਲ ਸਿੰਘ ਆਪਣੇ ਆਪ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ 2.0 ਵਜੋਂ ਬ੍ਰਾਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅੰਮ੍ਰਿਤਪਾਲ ਸਿੰਘ ਨੇ ਦੁਹਰਾਇਆ ਹੈ ਕਿ ਖਾਲਿਸਤਾਨ ਦੀ ਭਾਵਨਾ ਉਨ੍ਹਾਂ ਦੇ ਅੰਦਰ ਰਹੇਗੀ, ਇਸ ਨੂੰ ਕੋਈ ਵੀ ਦਬਾ ਨਹੀਂ ਸਕਦਾ। ਉਹ ਪੰਜਾਬ ਦੀ ਪਛਾਣ ਲਈ ਲੜਦਾ ਰਹੇਗਾ।

ਖਾਲਿਸਤਾਨ ਦੇ ਸਮਰਥਨ ਵਿੱਚ ਅੰਮ੍ਰਿਤਪਾਲ ਸਿੰਘ (Amritpal Singh) ਨੇ ਇੱਕ ਵਾਰ ਪੰਜਾਬ ਦੇ ਮੋਗਾ ਦੇ ਪਿੰਡ ਰੋਡੇ ਵਿੱਚ ਮੰਚ ਤੋਂ ਕਿਹਾ ਸੀ ਕਿ ਅਸੀਂ ਸਾਰੇ (ਪੰਜਾਬੀ) ਅਜੇ ਵੀ ਗੁਲਾਮ ਹਾਂ। ਜਿਹੜੇ ਸੋਚਦੇ ਹਨ ਕਿ ਅਸੀਂ ‘ਆਜ਼ਾਦ’ ਹਾਂ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਸਾਨੂੰ ਆਜ਼ਾਦੀ ਲਈ ਲੜਨਾ ਪਵੇਗਾ। ਸਾਡਾ ਪਾਣੀ ਲੁੱਟਿਆ ਜਾ ਰਿਹਾ ਹੈ। ਸਾਡੇ ਗੁਰੂਆਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਅਸੀਂ ਉਨ੍ਹਾਂ ਨੂੰ ਸਜ਼ਾ ਦੇਵਾਂਗੇ।

Amrit Pal Arrested: Bathinda Airport से Asam ले जाया जाएगा Amrit Pal Singh | Punjab
0 seconds of 3 minutes, 7 secondsVolume 90%
Press shift question mark to access a list of keyboard shortcuts
00:00
03:07
03:07
 

ਅੰਮ੍ਰਿਤਪਾਲ ਸਿੰਘ ਦੇ ਵਿਚਾਰ ਪੰਜਾਬ ਨੂੰ ਵੰਡਣ ਅਤੇ ਦੇਸ਼ ਦੀ ਸੁਰੱਖਿਆ ਲਈ ਕਿੰਨੇ ਖਤਰਨਾਕ ਹਨ, ਹੇਠਾਂ ਦਿੱਤੇ ਨੁਕਤਿਆਂ ਵਿੱਚ ਵਿਸਥਾਰ ਨਾਲ ਸਮਝੋ।

  1. ਅੰਮ੍ਰਿਤਪਾਲ ਸਿੰਘ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ।ਉਹ ਸਿੱਖਾਂ ਲਈ ਵੱਖਰਾ ਸੰਵਿਧਾਨ ਬਣਾਉਣ ਦੀ ਗੱਲ ਕਰਦਾ ਰਿਹਾ ਹੈ।ਉਸ ਦਾ ਕਹਿਣਾ ਹੈ ਕਿ ਉਸ ਨੂੰ ਦੇਸ਼ ਦੇ ਕਾਨੂੰਨ ‘ਤੇ ਭਰੋਸਾ ਨਹੀਂ ਹੈ।ਉਹ ਸਿਰਫ ਗੁਰੂ ਤੋਂ ਹੁਕਮ ਲੈਣ ਦੀ ਗੱਲ ਕਰਦਾ ਹੈ। ਉਸ ਦੇ ਮੁਤਾਬਿਕ ਭਾਰਤ ਦਾ ਸਵਿੰਧਾਨ ਸਿੱਖਾਂ ਨੂੰ ਗੁਲਾਮੀ ਦੀ ਸਿੱਖਿਆ ਦਿੰਦਾ ਹੈ।
  2. ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਖਾਲਿਸਤਾਨ ਦਾ ਵਿਚਾਰ ਕੋਈ ਟੈਬੂ ਨਹੀਂ ਹੈ। ਅਸੀਂ ਜ਼ੁਲਮ ਅਤੇ ਦੁੱਖਾਂ ਦੇ ਅੰਤ ਦੀ ਮੰਗ ਕਰ ਰਹੇ ਹਾਂ। ਮੇਰੇ ‘ਤੇ ਲਗਾਏ ਗਏ ਦੋਸ਼ ਝੂਠੇ ਹਨ। ਅਜਨਾਲਾ ‘ਚ ਹਿੰਸਾ ਇਸ ਲਈ ਹੋਈ ਕਿਉਂਕਿ ਮੇਰੇ ਖਿਲਾਫ ਫਰਜ਼ੀ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
  3. ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਯੂਕੇ ਸਥਿਤ ਅਵਤਾਰ ਸਿੰਘ ਦਾ ਹੱਥ ਹੈ। ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਗਜੀਤ ਸਿੰਘ, ਪਰਮਜੀਤ ਸਿੰਘ ਪੰਮਾ ਦਾ ਕਰੀਬੀ ਦੱਸਿਆ ਜਾਂਦਾ ਹੈ। ਖੁਫੀਆ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਉਥੋਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਵਰਤਿਆ ਜਾ ਰਿਹਾ ਹੈ।
  4. ਅੰਮ੍ਰਿਤਪਾਲ ਸਿੰਘ ਸੰਧੂ ਦਾ ਸਾਰਾ ਬਚਪਨ ਅੰਮ੍ਰਿਤਸਰ ਨੇੜਲੇ ਪਿੰਡ ਜੱਲੂਪੁਰ ਖੇੜਾ ਵਿੱਚ ਬੀਤਿਆ। ਇਸ ਦੇ ਨਾਲ ਹੀ ਇਕ ਪੌਲੀਟੈਕਨਿਕ ਕਾਲਜ ਤੋਂ ਡਿਪਲੋਮਾ ਕਰਨ ਤੋਂ ਬਾਅਦ ਉਸ ਨੇ 2012 ਵਿੱਚ 19 ਸਾਲ ਦੀ ਉਮਰ ਵਿੱਚ ਆਪਣਾ ਪਿੰਡ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਹ ਦੁਬਈ ਵਿੱਚ ਆਪਣੇ ਪਿਤਾ ਦੇ ਟਰਾਂਸਪੋਰਟ ਕਾਰੋਬਾਰ ਵਿੱਚ ਸ਼ਾਮਲ ਹੋ ਗਏ।
  5. ਜਵਾਨ ਹੁੰਦਿਆਂ ਹੀ ਅੰਮ੍ਰਿਤਪਾਲ ਸਿੰਘ ਦੇ ਵਿਚਾਰ ਉਦੋਂ ਬਦਲ ਗਏ ਜਦੋਂ ਉਸਨੇ 1984 ਵਿੱਚ ਹਰਿਮੰਦਰ ਸਾਹਿਬ ਵਿੱਚ ਮਾਰੇ ਗਏ ਸਿੱਖ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਆਡੀਓ ਕੈਸੇਟ ਸੁਣੀ। ਉਹ ਘੰਟਿਆਂ ਬੱਧੀ ਭਿੰਡਰਾਂਵਾਲੇ ਦੀਆਂ ਕੈਸੇਟਾਂ ਸੁਣਦਾ ਰਹਿੰਦਾ ਸੀ। ਜਿਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ‘ਤੇ ਆਪਣਾ ਪ੍ਰੋਫਾਈਲ ਬਦਲਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਕੱਟੜਪੰਥੀ ਵਿਚਾਰ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ। ਇਸ ਨਾਲ ਉਸ ਦੀ ਸੋਸ਼ਲ ਮੀਡੀਆ ‘ਤੇ ਫਾਲੋਇੰਗ ਵਧ ਗਈ।
  6. ਸੋਸ਼ਲ ਮੀਡੀਆ ‘ਤੇ ਆਪਣਾ ਪ੍ਰਚਾਰ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਸੂਬੇ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਮਿਲਣ ਦੀ ਰਣਨੀਤੀ ਬਣਾਈ।
  7. ਅੰਮ੍ਰਿਤਪਾਲ ਨੇ ਹੌਲੀ-ਹੌਲੀ ਸੂਬੇ ਭਰ ਵਿੱਚ ਵੱਡੇ-ਵੱਡੇ ਮੁਜ਼ਾਹਰਿਆਂ ਅਤੇ ਸਮਾਗਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।ਖੁਫੀਆ ਰਿਪੋਰਟਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਨੇ ਅਕਤੂਬਰ 2015 ਵਿੱਚ ਫਰੀਦਕੋਟ ਵਿੱਚ ਬਹਿਬਲ ਇਨਸਾਫ਼ ਮੋਰਚੇ ਰਾਹੀਂ ਆਪਣਾ ਅੰਦੋਲਨ ਸ਼ੁਰੂ ਕੀਤਾ।
  8. ਜਾਣਕਾਰੀ ਮੁਤਾਬਕ ਉਦੋਂ ਤੋਂ ਹੀ ਉਸ ਨੇ ਖੁਦ ਨੂੰ ਕੱਟੜਪੰਥੀ ਦੱਸਣਾ ਸ਼ੁਰੂ ਕਰ ਦਿੱਤਾ ਸੀ। ਅਤੇ ਅਨੰਦਪੁਰ ਸਾਹਿਬ ਵਿਖੇ ਰਸਮੀ ਸਿੱਖ ਅੰਮ੍ਰਿਤ ਛਕਿਆ। ਇਸ ਵਿੱਚ ਸੈਂਕੜੇ ਸਿੱਖਾਂ ਨੇ ਸ਼ਮੂਲੀਅਤ ਕੀਤੀ। ਖੁਫੀਆ ਏਜੰਸੀਆਂ ਇਹ ਗਿਣਤੀ ਦੇਖ ਕੇ ਹੈਰਾਨ ਰਹਿ ਗਈਆਂ।
  9. ਇਸ ਤੋਂ ਬਾਅਦ ਜਦੋਂ ਉਹ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਰੋਡੇ ਪਿੰਡ ਵਿਖੇ ਪੱਗੜੀ ਬੰਨ੍ਹਣ ਦੀ ਰਸਮ ਲਈ ਗਏ ਤਾਂ ਉੱਥੇ ਕਰੀਬ 7 ਹਜ਼ਾਰ ਸਮਰਥਕਾਂ ਦੀ ਭੀੜ ਸੀ। ਅੰਮ੍ਰਿਤਪਾਲ ਸਿੰਘ ਦੇ ਬਹੁਤੇ ਪੈਰੋਕਾਰ 25 ਤੋਂ 30 ਸਾਲ ਦੀ ਉਮਰ ਦੇ ਹਨ। ਅੰਮ੍ਰਿਤਪਾਲ ਦੇ ਇਕ ਸੱਦੇ ‘ਤੇ ਹਜ਼ਾਰਾਂ ਸਮਰਥਕ ਇਕੱਠੇ ਹੋ ਰਹੇ ਹਨ।
  10. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਭਿੰਡਰਾਂਵਾਲੇ ਦੇ ਪਰੰਪਰਾਗਤ ਸਿੱਖ ਪਹਿਰਾਵੇ ਅਤੇ ਹੋਰ ਸਿੱਖ ਚਿੰਨ੍ਹਾਂ ਨੂੰ ਵੇਖ ਕੇ ਕੋਈ ਤੁਲਨਾ ਕਰ ਸਕਦਾ ਹੈ ਪਰ ਇਹ ਗਲਤ ਹੈ। ਮੈਂ ਸਾਧਾਰਨ ਕੱਪੜੇ ਪਾਉਂਦਾ ਹਾਂ। ਭਿੰਡਰਾਂਵਾਲੇ ਵਰਗਾ ਨਹੀਂ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...