Amritpal Singh in Dibrugarh: ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਲੈ ਕੇ ਪਹੁੰਚੀ ਪੁਲਿਸ, IB ਅਤੇ NIA ਕਰੇਗੀ ਪੁੱਛਗਿੱਛ
ਅੰਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਗ੍ਰਿਫਤਾਰ ਕਰ ਪੁਲਿਸ ਡਿਬਰੂਗੜ੍ਹ ਲੈ ਗਈ ਹੈ। ਅੰਮ੍ਰਿਤਪਾਲ ਨੂੰ ਲੈ ਕੇ ਪੰਜਾਬ ਪੁਲਿਸ ਸਵੇਰੇ 8.25 ਵਜੇ ਬਠਿੰਡਾ ਤੋਂ ਡਿਬਰੂਗੜ੍ਹ ਲਈ ਰਵਾਨਾ ਹੋਈ। ਉਸ ਨੂੰ ਵਿਸ਼ੇਸ਼ ਹੈਲੀਕਾਪਟਰ ਰਾਹੀਂ ਡਿਬਰੂਗੜ੍ਹ ਜੇਲ੍ਹੇ ਲੈ ਜਾਇਆ ਗਿਆ ਹੈ।
Amritpal Singh : ਖਾਲਿਸਤਾਨੀ ਸਰਮਥਕ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਗ੍ਰਿਫਤਾਰ ਕਰ ਪੁਲਿਸ ਡਿਬਰੂਗੜ੍ਹ ਲੈ ਗਈ ਹੈ। ਪੰਜਾਬ ਪੁਲਿਸ ਉਸ ਨੂੰ ਲੈ ਕੇ ਡਿਬਰੂਗੜ੍ਹ ਜੇਲ੍ਹ ਪਹੁੰਚ ਗਈ ਹੈ। ਅੰਮ੍ਰਿਤਪਾਲ ਨੂੰ ਲੈ ਕੇ ਪੁਲਿਸ ਸਵੇਰੇ 8.25 ਵਜੇ ਬਠਿੰਡਾ ਤੋਂ ਡਿਬਰੂਗੜ੍ਹ ਲਈ ਰਵਾਨਾ ਹੋਈ। ਉਸ ਨੂੰ ਵਿਸ਼ੇਸ਼ ਹੈਲੀਕਾਪਟਰ ਰਾਹੀਂ ਡਿਬਰੂਗੜ੍ਹ ਜੇਲ੍ਹੇ ਲੈ ਜਾਇਆ ਗਿਆ ਹੈ।
ਪੰਜਾਬ ਪੁਲਿਸ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਸਰੰਡਰ ਨਹੀਂ ਕੀਤਾ ਹੈ। ਉਸ ਨੂੰ ਸਵੇਰੇ 6 ਵਜੇ ਦੇ ਕਰੀਬ ਮੋਗਾ ਦੇ ਗੁਰਦੁਆਰਾ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਚਾਚੇ ਤੋਂ ਲੈ ਕੇ ਰਾਈਟ ਹੈਂਡ ਪੱਪਲਪ੍ਰੀਤ ਤੱਕ, 36 ਦਿਨਾਂ ਚ ਗ੍ਰਿਫਤਾਰ ਹੋਏ ਇਹ ਮਾਸਟਰਮਾਈਂਡ
ਡਿਬਰੂਗੜ੍ਹ ਜੇਲ੍ਹ ‘ਚ ਵੱਖ ਰਹੇਗਾ ਅੰਮ੍ਰਿਤਪਾਲ
ਸੂਤਰਾਂ ਦੀ ਮੰਨੀਏ ਤਾਂ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਜਾਵੇਗਾ। ਜਿੱਥੇ ਸੀਸੀਟੀਵੀ ਕੈਮਰਿਆਂ ਨਾਲ ਉਸ ਉੱਤੇ ਖਾਸ ਨਜ਼ਰ ਰੱਖੀ ਜਾਵੇਗੀ। ਉਹ 24 ਘੰਟੇ ਕੈਮਰਿਆਂ ਦੀ ਨਿਗਰਾਨੀ ਹੇਠ ਰਹੇਗਾ। ਆਈਬੀ (IB) ਅਤੇ ਐਨਆਈਏ (NIA) ਦੀਆਂ ਏਜੰਸੀਆਂ ਉਸ ਕੋਲੋ ਪੁੱਛਗਿੱਛ ਕਰਨਗੀਆਂ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ