AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅੰਮ੍ਰਿਤਪਾਲ ਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ, ਅਜਨਾਲਾ ਥਾਣੇ ‘ਤੇ ਹਮਲੇ ਸਬੰਧੀ ਕੇਸ ‘ਚ ਹੋਵੇਗੀ ਸੁਣਵਾਈ

ਅਜਨਾਲਾ ਦੀ ਅਦਾਲਤ ਚ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਵੇਗੀ। ਇਹ ਪੇਸ਼ੀ ਅਜਨਾਲਾ ਥਾਣੇ ਚ ਦਰਜ ਐਫਆਈਆਰ ਨੰਬਰ 39 ਦੇ ਸਬੰਧ ਚ ਕੀਤੀ ਜਾ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਦੀ ਰਿਟ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਹ ਕਾਰਵਾਈ ਸੰਭਵ ਹੋਈ ਹੈ, ਜਿਸ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਚ ਰਹਿੰਦਿਆਂ ਹੀ ਜਾਂਚ ਚ ਸ਼ਾਮਲ ਕਰਨ ਦੀ ਇਜਾਜ਼ਤ ਮਿਲੀ ਹੈ।

ਅੰਮ੍ਰਿਤਪਾਲ ਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ, ਅਜਨਾਲਾ ਥਾਣੇ 'ਤੇ ਹਮਲੇ ਸਬੰਧੀ ਕੇਸ 'ਚ ਹੋਵੇਗੀ ਸੁਣਵਾਈ
ਅੰਮ੍ਰਿਤਪਾਲ ਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ
lalit-sharma
| Updated On: 23 Apr 2026 10:23 AM IST
Share

ਖਡੂਰ ਸਾਹਿਬ ਤੋਂ ਲੋਕ ਸਭਾ ਦੇ ਸਾਂਸਦ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਅੱਜ ਅਜਨਾਲਾ ਥਾਣੇ ‘ਤੇ ਹਮਲੇ ਦੇ ਮਾਮਲੇ ‘ਚ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ੀ ਹੋਵੇਗੀ। ਅੰਮ੍ਰਿਤਪਾਲ ਸਿੰਘ ਦੀ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਨਜ਼ਰਬੰਦੀ ਬੀਤੇ ਦਿਨ ਸਮਾਪਤ ਹੋ ਗਈ ਹੈ, ਜਿਸ ਤੋਂ ਬਾਅਦ ਹੁਣ ਪੁਲਿਸ ਪੁਰਾਣੇ ਮਾਮਲੇ ‘ਚ ਕਾਰਵਾਈ ਕਰ ਰਹੀ ਹੈ।

ਅਜਨਾਲਾ ਦੀ ਅਦਾਲਤ ਚ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਵੇਗੀ। ਇਹ ਪੇਸ਼ੀ ਅਜਨਾਲਾ ਥਾਣੇ ਚ ਦਰਜ ਐਫਆਈਆਰ ਨੰਬਰ 39 ਦੇ ਸਬੰਧ ਚ ਕੀਤੀ ਜਾ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਦੀ ਰਿਟ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਇਹ ਕਾਰਵਾਈ ਸੰਭਵ ਹੋਈ ਹੈ, ਜਿਸ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਚ ਰਹਿੰਦਿਆਂ ਹੀ ਜਾਂਚ ਚ ਸ਼ਾਮਲ ਕਰਨ ਦੀ ਇਜਾਜ਼ਤ ਮਿਲੀ ਹੈ।

ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਵੀ ਐਕਟਿਵ ਹੋ ਗਈ ਹੈ। ਡੀਐਸਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਇਕ ਸਪੈਸ਼ਲ ਟੀਮ ਬੀਤੇ ਦਿਨੀਂ ਹੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਪਹੁੰਚ ਚੁੱਕੀ ਹੈ। ਇਹ ਟੀਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਚ ਪੇਸ਼ੀ ਦੌਰਾਨ ਅੰਮ੍ਰਿਤਪਾਲ ਸਿੰਘ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਜੋ ਮਾਮਲੇ ਦੀ ਜਾਂਚ ਨੂੰ ਹੋਰ ਅੱਗੇ ਵਧਾਇਆ ਜਾ ਸਕੇ।

ਵਕੀਲ ਐਡਵੋਕੇਟ ਰਿਤੂਰਾਜ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਫਆਈਆਰ ਨੰਬਰ 39 ਧਾਰਾ 307 ਅਧੀਨ ਦਰਜ ਕੀਤੀ ਗਈ ਸੀ, ਜਿਸ ਚ ਅੰਮ੍ਰਿਤਪਾਲ ਸਿੰਘ ਦੇ ਨਾਲ ਉਨ੍ਹਾਂ ਦੇ ਸਾਥੀ ਪੱਪਲਪ੍ਰੀਤ ਸਿੰਘ ਤੇ ਹੋਰ ਵਿਅਕਤੀਆਂ ਦੇ ਨਾਮ ਵੀ ਸ਼ਾਮਲ ਹਨ। ਇਸ ਮਾਮਲੇ ਚ ਬਾਕੀ ਮੁਲਜ਼ਮਾਂ ਦੀ ਪੇਸ਼ੀ ਪਹਿਲਾਂ ਹੀ ਹੋ ਚੁੱਕੀ ਹੈ ਤੇ ਹੁਣ ਅੰਮ੍ਰਿਤਪਾਲ ਸਿੰਘ ਦੀ ਵਾਰੀ ਹੈ।

ਮਾਮਲੇ ਨੂੰ ਲੈ ਕੇ ਸੁਰੱਖਿਆ ਤੇ ਕਾਨੂੰਨੀ ਪੱਖੋਂ ਕਾਫੀ ਚੌਕਸੀ ਵਰਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਇਸ ਕੇਸ ਚ ਹੋਰ ਵੀ ਮਹੱਤਵਪੂਰਨ ਤਰੱਕੀਆਂ ਦੇ ਆਸਾਰ ਹਨ।

Follow Us
ਕੀ E20 ਪੈਟਰੋਲ ਨਾਲ ਖਰਾਬ ਹੋ ਰਹੇ ਇੰਜਣ? ਵਾਇਰਲ ਦਾਅਵਿਆਂ ਦਾ ਸੱਚ ਆਇਆ ਸਾਹਮਣੇ
ਕੀ E20 ਪੈਟਰੋਲ ਨਾਲ ਖਰਾਬ ਹੋ ਰਹੇ ਇੰਜਣ? ਵਾਇਰਲ ਦਾਅਵਿਆਂ ਦਾ ਸੱਚ ਆਇਆ ਸਾਹਮਣੇ...
ਜੰਮੂ-ਕਿਸ਼ਤਵਾੜ ਹਾਈਵੇਅ 'ਤੇ ਬੱਦਲ ਫਟਣ ਨਾਲ ਭਾਰੀ ਤਬਾਹੀ, ਡੋਡਾ ਵਿੱਚ NH-244 ਬੰਦ
ਜੰਮੂ-ਕਿਸ਼ਤਵਾੜ ਹਾਈਵੇਅ 'ਤੇ ਬੱਦਲ ਫਟਣ ਨਾਲ ਭਾਰੀ ਤਬਾਹੀ, ਡੋਡਾ ਵਿੱਚ NH-244 ਬੰਦ...
ਕਾਂਗਰਸ ਦੀ ਪ੍ਰਧਾਨਗੀ 'ਤੇ ਕਲੇਸ਼, ਚੰਨੀ ਦੀ ਹਾਈ ਕਮਾਨ ਨਾਲ ਜਲਦ ਹੋ ਸਕਦੀ ਹੈ ਮੁਲਾਕਾਤ
ਕਾਂਗਰਸ ਦੀ ਪ੍ਰਧਾਨਗੀ 'ਤੇ ਕਲੇਸ਼, ਚੰਨੀ ਦੀ ਹਾਈ ਕਮਾਨ ਨਾਲ ਜਲਦ ਹੋ ਸਕਦੀ ਹੈ ਮੁਲਾਕਾਤ...
Heavy Rain in Jammu-Kashmir: ਸੜਕਾਂ ਬੰਦ, 100 ਭੇਡਾਂ ਦੀ ਮੌਤ...ਮੌਨਸੂਨ ਦੀ ਐਂਟਰੀ ਦੇ ਨਾਲ ਹੀ ਵਧੀਆਂ ਮੁਸ਼ਕਲਾਂ
Heavy Rain in Jammu-Kashmir: ਸੜਕਾਂ ਬੰਦ, 100 ਭੇਡਾਂ ਦੀ ਮੌਤ...ਮੌਨਸੂਨ ਦੀ ਐਂਟਰੀ ਦੇ ਨਾਲ ਹੀ ਵਧੀਆਂ ਮੁਸ਼ਕਲਾਂ...
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ...
India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ
India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ...
Amarnath Yatra 2026: ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, LG ਨੇ ਪਹਿਲੇ ਜੱਥੇ ਨੂੰ ਦਿਖਾਈ ਹਰੀ ਝੰਡੀ
Amarnath Yatra 2026: ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, LG ਨੇ ਪਹਿਲੇ ਜੱਥੇ ਨੂੰ ਦਿਖਾਈ ਹਰੀ ਝੰਡੀ...
Mawan Dhiyan Satkar Yojana: ਔਰਤਾਂ ਦੇ ਖਾਤੇ 'ਚ ਆਏ 3 ਮਹੀਨਿਆਂ ਦੇ ਪੈਸੇ, ਸੀਐਮ ਬੋਲੇ - ਕਦੇ ਨਹੀਂ ਬੰਦ ਹੋਵੇਗੀ ਸਕੀਮ
Mawan Dhiyan Satkar Yojana: ਔਰਤਾਂ ਦੇ ਖਾਤੇ 'ਚ ਆਏ 3 ਮਹੀਨਿਆਂ ਦੇ ਪੈਸੇ, ਸੀਐਮ ਬੋਲੇ - ਕਦੇ ਨਹੀਂ ਬੰਦ ਹੋਵੇਗੀ ਸਕੀਮ...
Amarnath Yatra: ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ ਬੇਸ ਕੈਂਪ 'ਚ ਆਇਆ ਸ਼ਰਧਾਲੂਆਂ ਦਾ ਹੜ੍ਹ
Amarnath Yatra: ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ ਬੇਸ ਕੈਂਪ 'ਚ ਆਇਆ ਸ਼ਰਧਾਲੂਆਂ ਦਾ ਹੜ੍ਹ...