AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅਮਰਨਾਥ ਯਾਤਰੀਆਂ ਲਈ ਪਠਾਨਕੋਟ ‘ਚ ਹਾਈਟੈਕ ਪ੍ਰਬੰਧ, ਬੁਲੇਟ ਪਰੂਫ਼ ਮੋਰਚੇ ਤਾਇਨਾਤ; 24 ਘੰਟੇ ਮਿਲਣਗੀਆਂ ਇਹ ਸਹੂਲਤਾਂ

ਸ੍ਰੀ ਅਮਰਨਾਥ ਦੀ ਪਵਿੱਤਰ ਯਾਤਰਾ ਅੱਜ ਯਾਨੀ 3 ਜੁਲਾਈ ਤੋਂ ਪੂਰੀ ਧਾਰਮਿਕ ਰੀਤੀ-ਰਿਵਾਜਾਂ ਨਾਲ ਰਸਮੀ ਤੌਰ 'ਤੇ ਸ਼ੁਰੂ ਹੋ ਗਈ ਹੈ। ਭੋਲੇ ਦੇ ਭਗਤਾਂ ਦੇ ਨਿੱਘੇ ਸਵਾਗਤ ਅਤੇ ਉਨ੍ਹਾਂ ਦੀਆਂ ਸਹੂਲਤਾਂ ਲਈ ਪਠਾਨਕੋਟ ਪੁਲਿਸ, ਸਿਵਲ ਪ੍ਰਸ਼ਾਸਨ ਅਤੇ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਅਮਰਨਾਥ ਯਾਤਰੀਆਂ ਲਈ ਪਠਾਨਕੋਟ 'ਚ ਹਾਈਟੈਕ ਪ੍ਰਬੰਧ, ਬੁਲੇਟ ਪਰੂਫ਼ ਮੋਰਚੇ ਤਾਇਨਾਤ; 24 ਘੰਟੇ ਮਿਲਣਗੀਆਂ ਇਹ ਸਹੂਲਤਾਂ
tv9-punjabi
| Published: 03 Jul 2026 12:21 PM IST
Share

ਸ੍ਰੀ ਅਮਰਨਾਥ ਦੀ ਪਵਿੱਤਰ ਯਾਤਰਾ ਅੱਜ ਯਾਨੀ 3 ਜੁਲਾਈ ਤੋਂ ਪੂਰੀ ਧਾਰਮਿਕ ਰੀਤੀ-ਰਿਵਾਜਾਂ ਨਾਲ ਰਸਮੀ ਤੌਰ ‘ਤੇ ਸ਼ੁਰੂ ਹੋ ਗਈ ਹੈ। ਭੋਲੇ ਦੇ ਭਗਤਾਂ ਦੇ ਨਿੱਘੇ ਸਵਾਗਤ ਅਤੇ ਉਨ੍ਹਾਂ ਦੀਆਂ ਸਹੂਲਤਾਂ ਲਈ ਪਠਾਨਕੋਟ ਪੁਲਿਸ, ਸਿਵਲ ਪ੍ਰਸ਼ਾਸਨ ਅਤੇ ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸ਼ਰਧਾਲੂਆਂ ਦੀ ਇਸ ਯਾਤਰਾ ਨੂੰ ਸੁਖਾਲਾ, ਸੁਰੱਖਿਅਤ ਅਤੇ ਆਰਾਮਦਾਇਕ ਬਣਾਉਣ ਦੇ ਮਕਸਦ ਨਾਲ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ‘ਤੇ ਨੰਗਲਭੂਰ ਤੋਂ ਲੈ ਕੇ ਸੁਜਾਨਪੁਰ-ਮਾਧੋਪੁਰ ਤੱਕ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਇਸ ਪੂਰੇ ਰੂਟ ‘ਤੇ 5 ਪ੍ਰਮੁੱਖ ਸਥਾਨਾਂ ‘ਤੇ 24 ਘੰਟੇ ਲੰਗਰ, ਮੈਡੀਕਲ ਕੈਂਪ, ਪਖਾਨੇ ਅਤੇ ਆਰਾਮ ਕਰਨ ਲਈ ਉੱਤਮ ਵਿਵਸਥਾ ਕੀਤੀ ਗਈ ਹੈ। ਅਮਰਨਾਥ ਯਾਤਰੀਆਂ ਦੀ ਸੁਰੱਖਿਆ ਅਤੇ ਸੇਵਾ ਨੂੰ ਮੁੱਖ ਰੱਖਦਿਆਂ ਹਾਈਵੇਅ ‘ਤੇ ਪੰਜਾਬ ਪੁਲਿਸ ਦੇ ਨਾਲ-ਨਾਲ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।

ਦੋ ਵਿਸ਼ਾਲ ਲੰਗਰਾਂ ਦੀ ਹੋਈ ਸ਼ੁਰੂਆਤ

ਸ਼ਿਵ ਭਗਤਾਂ ਦੀ ਸੇਵਾ ਲਈ ਸਥਾਨਕ ਸੰਸਥਾਵਾਂ ਪੂਰੇ ਉਤਸ਼ਾਹ ਨਾਲ ਅੱਗੇ ਆ ਰਹੀਆਂ ਹਨ। ਜੈ ਸ਼ਿਵ ਦੀਪ ਸੇਵਾ ਸੋਸਾਇਟੀ ਅੰਮ੍ਰਿਤਸਰ ਅਤੇ ਅਮਰਨਾਥ ਬਰਫ਼ਾਨੀ ਕਾਲੀ ਮਾਤਾ ਮੰਦਿਰ ਸਮੇਤੀ ਵੱਲੋਂ ਹਾਈਵੇਅ ‘ਤੇ ਲੰਗਰਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਦਕਿ, ਸ਼੍ਰੀ ਹਰ-ਹਰ ਮਹਾਦੇਵ ਸੇਵਾ ਸੋਸਾਇਟੀ, ਯੁਵਾ ਏਕਤਾ ਕਲੱਬ ਅਤੇ ਜੈ ਬਾਬਾ ਸ਼੍ਰੀ ਅਮਰਨਾਥ ਸੇਵਾ ਸਮੇਤੀ ਵੱਲੋਂ 3 ਤੋਂ 5 ਜੁਲਾਈ ਦਰਮਿਆਨ ਲੰਗਰ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਇਨ੍ਹਾਂ ਸੇਵਾ ਕੇਂਦਰਾਂ ਵਿਖੇ ਸ਼ਿਵ ਭਗਤਾਂ ਨੂੰ ਰਹਿਣ ਅਤੇ ਖਾਣ-ਪੀਣ ਦੇ ਨਾਲ-ਨਾਲ ਬਿਹਤਰ ਮੈਡੀਕਲ ਸਹੂਲਤਾਂ ਵੀ ਮਿਲਣਗੀਆਂ। ਜੈ ਸ਼ਿਵ ਦੀਪ ਸੇਵਾ ਸੋਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਭੰਡਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸ਼ਿਵ ਭਗਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਮਿਰਜ਼ਾਪੁਰ ਵਿਖੇ ਕੈਬਨਿਟ ਮੰਤਰੀ ਕਰਨਗੇ ਲੰਗਰ ਦਾ ਉਦਘਾਟਨ

‘ਸ਼੍ਰੀ ਹਰ-ਹਰ ਮਹਾਦੇਵ ਸੇਵਾ ਸੋਸਾਇਟੀ’ ਵੱਲੋਂ ਜੰਮੂ-ਨੈਸ਼ਨਲ ਹਾਈਵੇਅ ‘ਤੇ ਸਥਿਤ ਪੁਲ ਨੰਬਰ-4 ਸੁਜਾਨਪੁਰ ਵਿਖੇ ਯਾਤਰੀਆਂ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਸੋਸਾਇਟੀ ਦੇ ਪ੍ਰਧਾਨ ਰੂਪੇਸ਼ ਮਹਾਜਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰ ਸੰਸਥਾ ਵੱਲੋਂ 22ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ। 5 ਜੁਲਾਈ ਨੂੰ ਵਿਸ਼ੇਸ਼ ਪੂਜਾ-ਅਰਚਨਾ ਕਰਨ ਉਪਰੰਤ ਇਸ ਭੰਡਾਰੇ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ।

ਇਸ ਭੰਡਾਰਾ ਸਥਾਨ ‘ਤੇ ਨਾ ਸਿਰਫ਼ 24 ਘੰਟੇ ਭੋਜਨ ਦੀ ਵਿਵਸਥਾ ਹੋਵੇਗੀ, ਬਲਕਿ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਮੈਡੀਕਲ ਟੀਮਾਂ ਅਤੇ ਲੋੜੀਂਦੀਆਂ ਦਵਾਈਆਂ ਵੀ ਉਪਲਬਧ ਰਹਿਣਗੀਆਂ। ਇਸ ਦੇ ਨਾਲ ਹੀ, ਸੁਜਾਨਪੁਰ ਵਿੱਚ ਲੰਮੀ ਯਾਤਰਾ ਤੋਂ ਥੱਕੇ ਹੋਏ ਲਗਭਗ 100 ਸ਼ਰਧਾਲੂਆਂ ਦੇ ਰਾਤ ਠਹਿਰਨ ਲਈ ਇੱਕ ਸ਼ਾਨਦਾਰ ਸਰਾਏ ਵੀ ਤਿਆਰ ਕੀਤੀ ਗਈ ਹੈ, ਤਾਂ ਜੋ ਭਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਦੂਜੇ ਪਾਸੇ, ਜੈ ਬਾਬਾ ਸ਼੍ਰੀ ਅਮਰਨਾਥ ਸੇਵਾ ਸਮੇਤੀ ਦੇ ਮੈਂਬਰ ਸ਼ਲਭ ਮਹਾਜਨ (ਭਾਨੂ) ਨੇ ਦੱਸਿਆ ਕਿ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇਅ ‘ਤੇ ਸਥਿਤ ਪੀਰ ਬਾਬਾ ਦਰਗਾਹ ਪਿੰਡ ਮਿਰਜ਼ਾਪੁਰ ਸੁਜਾਨਪੁਰ ਵਿਖੇ ਵੀ 5 ਜੁਲਾਈ ਤੋਂ ਭੰਡਾਰਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਭੰਡਾਰੇ ਦਾ ਉਦਘਾਟਨ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ ਕੀਤਾ ਜਾਵੇਗਾ। ਇਹ ਲੰਗਰ ਵੀ ਦਿਨ-ਰਾਤ ਲਗਾਤਾਰ ਸ਼ਰਧਾਲੂਆਂ ਦੀ ਸੇਵਾ ਵਿੱਚ ਖੁੱਲ੍ਹਾ ਰਹੇਗਾ।

ਸੀਸੀਟੀਵੀ ਕੈਮਰੇ ਅਤੇ ਬੁਲੇਟ ਪਰੂਫ਼ ਮੋਰਚੇ ਤਾਇਨਾਤ

ਅਮਰਨਾਥ ਯਾਤਰਾ ਦੀ ਸੰਵੇਦਨਸ਼ੀਲਤਾ ਅਤੇ ਮਹੱਤਤਾ ਨੂੰ ਦੇਖਦਿਆਂ ਇਸ ਵਾਰ ਸੁਰੱਖਿਆ ਪ੍ਰਬੰਧਾਂ ਨੂੰ ਬੇਹੱਦ ਸਖ਼ਤ ਅਤੇ ਚਾਕ-ਚੌਬੰਦ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਨਾਲ-ਨਾਲ ਭਾਰਤੀ ਸੈਨਾ (ਆਰਮੀ), ਪੰਜਾਬ ਆਰਮਡ ਪੁਲਿਸ, ਸਪੈਸ਼ਲ ਆਪ੍ਰੇਸ਼ਨ ਗਾਰਡ, ਬੀ.ਐਸ.ਐਫ ਅਤੇ ਭਾਰਤੀ ਵਾਯੂ ਸੈਨ ਦੇ ਜਵਾਨਾਂ ਨੂੰ ਵੀ ਮੋਰਚਿਆਂ ‘ਤੇ ਤਾਇਨਾਤ ਕੀਤਾ ਗਿਆ ਹੈ।

ਇਸ ਵਾਰ ਸੁਰੱਖਿਆ ਰਣਨੀਤੀ ਤਹਿਤ ਵਾਯੂ ਸੈਨਾ ਪੂਰੇ ਰੂਟ ‘ਤੇ ਅਸਮਾਨ ਤੋਂ ਤਿੱਖੀ ਨਜ਼ਰ ਰੱਖੇਗੀ। ਆਰਮੀ ਦੀ ਕਿਊ.ਆਰ.ਟੀ.ਅਤੇ ਬੀ.ਐਸ.ਐਫ. ਦੀਆਂ ਟੀਮਾਂ ਹਾਈਵੇਅ ‘ਤੇ ਲਗਾਤਾਰ ਗਸ਼ਤ ਦਾ ਜ਼ਿੰਮਾ ਸੰਭਾਲਣਗੀਆਂ। ਜਦਕਿ, ਐਸ.ਓ.ਜੀ., ਪੀ.ਏ.ਪੀ., ਆਰਮੀ ਅਤੇ ਆਰ.ਏ.ਐਫ. ਦੇ ਜਵਾਨਾਂ ਨੂੰ ਵੱਖ-ਵੱਖ ਨਾਕਿਆਂ, ਲੰਗਰ ਸਥਾਨਾਂ ਅਤੇ ਅੰਤਰ-ਰਾਜੀ ਬਾਰਡਰ ਨਾਕਿਆਂ ‘ਤੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਸੁਰੱਖਿਆ ਵਿੱਚ ਖਲਲ ਨਾ ਪਾ ਸਕੇ।

ਪਹਿਲੇ ਜੱਥੇ ਦੇ 26 ਵਾਹਨਾਂ ਵਿੱਚ 355 ਸ਼ਰਧਾਲੂ ਰਵਾਨਾ

ਸ੍ਰੀ ਅਮਰਨਾਥ ਯਾਤਰਾ-2026 ਲਈ ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਭੋਲੇ ਦੇ ਭਗਤਾਂ ਦੇ ਪਹਿਲੇ ਜੱਥੇ ਨੂੰ ਲਖਨਪੁਰ ਰਿਸੈਪਸ਼ਨ ਸੈਂਟਰ ਤੋਂ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਲਈ ਰਵਾਨਾ ਕਰ ਦਿੱਤਾ ਗਿਆ ਹੈ। ਐਸ.ਐਸ.ਪੀ. ਕਠੂਆ ਨੇ ਖੁਦ ਮੌਕੇ ‘ਤੇ ਮੌਜੂਦ ਰਹਿ ਕੇ ਤੀਰਥ ਯਾਤਰੀਆਂ ਦੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਅੱਗੇ ਤੋਰਿਆ।

ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮਾਂ ਦੇ ਵਿਚਕਾਰ ਰਵਾਨਾ ਹੋਏ ਇਸ ਪਹਿਲੇ ਜੱਥੇ ਦੀ ਸਖ਼ਤ ਨਿਗਰਾਨੀ ਲਈ ਪੁਲਿਸ ਅਤੇ ਸੁਰੱਖਿਆ ਬਲਾਂ ਦਾ ਇੱਕ ਵਿਸ਼ੇਸ਼ ਸੁਰੱਖਿਆ ਦਸਤਾ ਵੀ ਨਾਲ ਭੇਜਿਆ ਗਿਆ ਹੈ। ਇਸ ਪਹਿਲੇ ਜੱਥੇ ਵਿੱਚ ਕੁੱਲ 26 ਵਾਹਨਾਂ ਰਾਹੀਂ 355 ਸ਼ਰਧਾਲੂ ਅੱਗੇ ਦੀ ਪਵਿੱਤਰ ਯਾਤਰਾ ਲਈ ਰਵਾਨਾ ਹੋਏ ਹਨ।

Follow Us
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ......