ਅਜਨਾਲਾ ਥਾਣੇ ‘ਤੇ ਹਮਲੇ ਦਾ ਮਾਮਲਾ ਅੰਮ੍ਰਿਤਸਰ ਸ਼ਿਫਟ, ਅੰਮ੍ਰਿਤਪਾਲ ਦੇ ਸਾਥੀਆਂ ਨੂੰ ਕੋਰਟ ‘ਚ ਕੀਤਾ ਪੇਸ਼
Ajnala Police Station Attack Case: ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 23 ਫਰਵਰੀ 2023 ਨੂੰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਲਗਭਗ 200-250 ਹਥਿਆਰਬੰਦ ਸਮਰਥਕਾਂ ਦੀ ਭੀੜ ਨੇ ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਉਦੇਸ਼ ਲਵਪ੍ਰੀਤ ਸਿੰਘ ਤੂਫਾਨ ਨੂੰ ਪੁਲਿਸ ਹਿਰਾਸਤ ਤੋਂ ਛੁਡਾਉਣਾ ਸੀ।
Ajnala Police Station Attack Case: ਪੁਲਿਸ ਪ੍ਰਧਾਨ ਮੰਤਰੀ ਬਾਜੋਕੇ ਅਤੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਲੈ ਕੇ ਪਹੁੰਚੀ ਹੈ। ਅਜਨਾਲਾ ਮਾਮਲੇ ਨੂੰ ਹੁਣ ਅੰਮ੍ਰਿਤਸਰ ਕੋਰਟ ਚ ਤਬਦੀਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਦੀ ਸੁਣਵਾਈ ਅਜਨਾਲਾ ਚ ਹੋ ਰਹੀ ਸੀ। ਮੁਲਜ਼ਮ ਨੂੰ ਮਾਮਲੇ ਵਿੱਚ ਚਾਰਜ ਫਰੇਮਿੰਗ ਲਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜੱਜ ਨੇ ਸਾਰੇ ਮੁਲਜ਼ਮਾਂ ਨੂੰ ਫਿਜੀਕਲ ਤੌਰ ‘ਤੇ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਇਸ ਮੌਕੇ ਮੁਲਜ਼ਮਾਂ ਦੇ ਵਕੀਲ ਹਾਕਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕੋਰਟ ਵੱਲੋਂ ਅੱਜ ਪੁਲਿਸ ਨੂੰ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਪੇਸ਼ ਹੋਣ ਲਈ ਕਿਹਾ ਸੀ ਅਤੇ ਇਸ ਦੇ ਤਹਿਤ 38 ਮੁਲਜ਼ਮਾਂ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਖਿਲਾਫ਼ ਕੋਈ ਵੀ ਸੈਕਸ਼ਨ ਨਾ ਘਟਾਇਆ ਗਿਆ ਹੈ ਅਤੇ ਹੀ ਵਧਾਇਆ ਗਿਆ ਹੈ। ਇਸ ਤੋਂ ਪਹਿਲਾਂ ਐਫਆਈਆਰ 39 ਚ ਜੋ ਵੀ ਚਾਰਜ ਲਗਾਏ ਗਏ ਸਨ ਉਹ ਜਿਓ ਦੇ ਤਿਓਂ ਹਨ। ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਹੈ ਕੱਲ੍ਹ ਕੋਰਟ ਚ ਸਰਬਜੀਤ ਸਿੰਘ ਕਲਸੀ ਦੀ ਜਮਾਨਤ ਪਟੀਸ਼ਨ ਲਗਾਈ ਜਾਵੇਗੀ।
3 ਮਹੀਨ ਪਹਿਲਾਂ ਹਟਾਇਆ ਸੀ NSA
ਅੰਮ੍ਰਿਤਪਾਲ ਨੂੰ ਉਸ ਦੇ 9 ਸਾਥੀਆਂ ਸਮੇਤ ਦੋ ਸਾਲਾਂ ਲਈ ਡਿਬਰੂਗੜ੍ਹ ਵਿੱਚ ਬੰਦ ਰੱਖਿਆ ਗਿਆ ਸੀ, ਪਰ 3 ਮਹੀਨੇ ਪਹਿਲਾਂ, ਉਸ ਦੇ 9 ਸਾਥੀਆਂ ਤੋਂ ਐਨਐਸਏ ਹਟਾ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ ਪੰਜਾਬ ਲਿਆਂਦਾ ਗਿਆ ਸੀ। ਅੰਮ੍ਰਿਤਪਾਲ ਸਿੰਘ ਦੀ NSA ਤੀਜੀ ਵਾਰ ਵਧਾਈ ਗਈ ਹੈ।
23 ਫਰਵਰੀ 2023 ਦਾ ਹੈ ਮਾਮਲਾ
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 23 ਫਰਵਰੀ 2023 ਨੂੰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਲਗਭਗ 200-250 ਹਥਿਆਰਬੰਦ ਸਮਰਥਕਾਂ ਦੀ ਭੀੜ ਨੇ ਅਜਨਾਲਾ ਪੁਲਿਸ ਸਟੇਸ਼ਨ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਉਦੇਸ਼ ਲਵਪ੍ਰੀਤ ਸਿੰਘ ਤੂਫਾਨ ਨੂੰ ਪੁਲਿਸ ਹਿਰਾਸਤ ਤੋਂ ਛੁਡਾਉਣਾ ਸੀ।
ਪੁਲਿਸ ਨੇ ਭੀੜ ਨੂੰ ਰੋਕਣ ਲਈ ਬੈਰੀਕੇਡ ਲਗਾਏ ਸਨ, ਪਰ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਤੋੜ ਦਿੱਤਾ ਅਤੇ ਥਾਣੇ ਵਿੱਚ ਦਾਖਲ ਹੋ ਗਏ ਅਤੇ ਆਪਣੇ ਸਾਥੀ ਨੂੰ ਛੁਡਾ ਲਿਆ। ਇਸ ਦੌਰਾਨ ਛੇ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ, ਅੰਮ੍ਰਿਤਪਾਲ ਸਿੰਘ ਪੁਲਿਸ ਦੇ ਰਾਡਾਰ ‘ਤੇ ਸੀ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।


