ਪੰਜਾਬੀ ਐਕਟਰ-ਸਿੰਗਰ ਐਮੀ ਵਿਰਕ ਦੇ ਪਿਤਾ ਚੁਣੇ ਗਏ ਸਰਬਸੰਮਤੀ ਨਾਲ ਸਰਪੰਚ, ਨਾਭਾ ਦੇ ਲੋਹਾਰ ਮਾਜਰਾ ਬਲਾਕ ਤੋਂ ਲੜਨੀ ਸੀ ਚੋਣ
Amy Virk Father Selected Sarpanch of Lohar Majra: ਵੋਟਿੰਗ ਪ੍ਰਕਿਰਿਆ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਵੀ ਹੋਵੇਗੀ। ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋ ਕੇ 4 ਅਕਤੂਬਰ ਤੱਕ ਚੱਲੀ ਸੀ। ਉਮੀਦਵਾਰ 7 ਅਕਤੂਬਰ ਨੂੰ ਆਪਣੇ ਨਾਮ ਵਾਪਸ ਲੈ ਸਕਦੇ ਸਨ। ਹੁਣ ਸੂਬੇ ਵਿੱਚ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਮਸ਼ਹੂਰ ਗਾਇਕ ਅਤੇ ਐਕਟਰ ਐਮੀ ਵਿਰਕ ਦੇ ਪਿਤਾ ਪਟਿਆਲਾ ਦੇ ਨਾਭਾ ਸਥਿਤ ਲੋਹਾਰ ਮਾਜਰਾ ਬਲਾਕ ਦੇ ਸਰਪੰਚ ਚੁਣੇ ਗਏ ਹਨ। ਗਾਇਕ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ ਹੈ। ਦੱਸ ਦੇਈਏ ਕਿ ਨਾਭਾ ਬਲਾਕ ਦੇ ਪਿੰਡ ਲੋਹਾਰ ਮਾਜਰਾ ਦੇ ਜੰਮਪਲ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਪਿੰਡ ਵਾਸੀਆਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।
ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਪਹਿਲਾਂ ਵੀ ਪਿੰਡ ਵਿੱਚ ਸਮਾਜ ਭਲਾਈ ਦੇ ਕੰਮ ਕਰਦੇ ਰਹੇ ਹਨ ਅਤੇ ਹੁਣ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਐਮੀ ਵਿਰਕ ਦਾ ਪਰਿਵਾਰ ਅਤੇ ਪਿੰਡ ਵਾਸੀ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਪਿੰਡ ਲੋਹਾਰ ਮਾਜਰਾ ਐਮੀ ਵਿਰਕ ਦੇ ਨਾਂ ਨਾਲ ਮਸ਼ਹੂਰ ਹੈ।
ਪੂਰੀ ਤਨਦੇਹੀ ਨਾਲ ਕਰਾਂਗਾ ਪਿੰਡ ਦੀ ਸੇਵਾ- ਕੁਲਜੀਤ ਸਿੰਘ
ਐਮੀ ਦੇ ਪਿਤਾ ਸਰਪੰਚ ਕੁਲਜੀਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ। ਅਸੀਂ ਪਿੰਡ ਦੇ ਆਗੂ ਰਹੇ ਹਾਂ ਅਤੇ ਪਹਿਲਾਂ ਵੀ ਪਿੰਡ ਦੇ ਕੰਮ ਕੀਤੇ ਹਨ ਅਤੇ ਹੁਣ ਫੈਸਲਾ ਪਿੰਡ ਦੀਆਂ ਔਰਤਾਂ ਨੇ ਲਿਆ ਹੈ। ਮੈਂ ਇਸ ਨੂੰ ਪੂਰੀ ਤਨਦੇਹੀ ਨਾਲ ਕਰਾਂਗਾ ਅਤੇ ਜੋ ਪਿੰਡ ਦੀ ਪਹਿਲਕਦਮੀ ‘ਤੇ ਕੰਮ ਕਰਨ ਜਾ ਰਹੇ ਹਨ, ਉਹ ਪਿੰਡ ਦੀ ਤਸਵੀਰ ਬਦਲ ਦੇਣਗੇ।
ਪੰਜਾਬ ਦੇ ਮਸ਼ਹੂਰ ਗਾਇਕ ਅਤੇ ਐਕਟਰ ਐਮੀ ਵਿਰਕ ਦੇ ਪਿਤਾ ਪਟਿਆਲਾ ਦੇ ਨਾਭਾ ਸਥਿਤ ਲੋਹਾਰ ਮਾਜਰਾ ਬਲਾਕ ਦੇ ਸਰਪੰਚ ਚੁਣੇ ਗਏ#AmmyVirk #PanchayatElection #Sarpanch pic.twitter.com/GUAmZzK5XU
— TV9 Punjab-Himachal Pradesh-J&K (@TV9Punjab) October 8, 2024
ਇਹ ਵੀ ਪੜ੍ਹੋ
ਪਿੰਡ ਦੇ ਪੰਚ ਗੁਰਚਰਨ ਸਿੰਘ ਸੇਖੋਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਲਿਆ ਗਿਆ ਇਹ ਫੈਸਲਾ ਬਹੁਤ ਵਧੀਆ ਹੈ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਕਿਉਂਕਿ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਨਾਲ ਪਿੰਡ ਵਿੱਚ ਸਮਾਜ ਦਾ ਦਬਦਬਾ ਬਣਿਆ ਰਹੇਗਾ।