ਤਰੀਕ ਭੁਗਤਣ ਆਏ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ, ਅਬੋਹਰ ਕੋਰਟ ਕੰਪਲੈਕਸ ‘ਚ ਖੌਫਨਾਕ ਵਾਰਦਾਤ
ਅਬੋਹਰ ਨਿਵਾਸੀ ਆਕਾਸ਼ ਉਰਫ਼ ਗੋਲੂ ਪੰਡਿਤ ਆਪਣੇ ਸਾਥੀ ਸੋਨੂੰ ਤੇ ਇੱਕ ਹੋਰ ਵਿਅਕਤੀ ਨਾਲ ਆਪਣੀ ਕਾਰ 'ਚ ਕੋਰਟ ਕੰਪਲੈਕਸ ਪਹੁੰਚਿਆ ਸੀ। ਗੋਲੂ ਪੰਡਿਤ ਜਿਵੇਂ ਹੀ ਇੱਕ ਮਾਮਲੇ ਦੀ ਪੇਸ਼ੀ ਭੁਗਤਣ ਤੋਂ ਬਾਅਦ ਕੋਰਟ ਤੋਂ ਬਾਹਰ ਆ ਕੇ ਆਪਣੀ ਕਾਰ 'ਚ ਬੈਠਣ ਲੱਗਾ ਤਾਂ ਕੁੱਝ ਬਦਮਾਸ਼ਾਂ ਨੇ ਉਸ 'ਤੇ ਗੋਲੀਬਾਰੀ ਕੀਤੀ।
ਅਬੋਹਰ ਦੇ ਤਹਿਸੀਲ ਕੋਰਟ ਕੰਪਲੈਕਸ ‘ਚ ਪੇਸ਼ੀ ‘ਤੇ ਆਏ ਇੱਕ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੋਲੀਬਾਰੀ ਦੌਰਾਨ ਕਈ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਘਟਨਾ ਤੋਂ ਬਾਅਦ ਪੂਰੇ ਕੋਰਟ ਕੰਪਲੈਕਸ ‘ਚ ਹਫੜਾ-ਧਫੜੀ ਮਚ ਗਈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਗਿਆ ਹੈ।
ਪੁਲਿਸ ਦੇ ਅਨੁਸਾਰ, ਅਬੋਹਰ ਨਿਵਾਸੀ ਆਕਾਸ਼ ਉਰਫ਼ ਗੋਲੂ ਪੰਡਿਤ ਆਪਣੇ ਸਾਥੀ ਸੋਨੂੰ ਤੇ ਇੱਕ ਹੋਰ ਵਿਅਕਤੀ ਨਾਲ ਆਪਣੀ ਕਾਰ ‘ਚ ਕੋਰਟ ਕੰਪਲੈਕਸ ਪਹੁੰਚਿਆ ਸੀ। ਗੋਲੂ ਪੰਡਿਤ ਜਿਵੇਂ ਹੀ ਇੱਕ ਮਾਮਲੇ ਦੀ ਪੇਸ਼ੀ ਭੁਗਤਣ ਤੋਂ ਬਾਅਦ ਕੋਰਟ ਤੋਂ ਬਾਹਰ ਆ ਕੇ ਆਪਣੀ ਕਾਰ ‘ਚ ਬੈਠਣ ਲੱਗਾ ਤਾਂ ਕੁੱਝ ਬਦਮਾਸ਼ਾਂ ਨੇ ਉਸ ‘ਤੇ ਗੋਲੀਬਾਰੀ ਕੀਤੀ। ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਬਦਮਾਸ਼ ਮੌਕੇ ਤੋਂ ਫ਼ਰਾਰ ਹੋ ਗਏ। ਗੋਲੂ ਦੇ ਸਾਥੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅਬੋਹਰ ਦੇ ਤਹਿਸੀਲ ਕੰਪਲੈਕਸ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਐਸਐਸਪੀ ਫਾਜ਼ਿਲਕਾ ਜੀ ਨੇ ਜਾਣਕਾਰੀ ਸਾਂਝੀ ਕੀਤੀ।
Regarding the firing incident that took place in the Abohar Tehsil Complex, the SSP Fazilka shared the information.#FazilkaPolice#BreakingNewsAbohar pic.twitter.com/uV50f2iq4h — Fazilka Police (@FazilkaPolice) December 11, 2025
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਾਜ਼ਿਲਕਾ ਨੇ ਦੱਸਿਆ ਕਿ ਆਕਾਸ਼ ਨਾਮ ਦਾ ਮੁੰਡਾ, ਜਿਸ ਨੂੰ ਗੋਲੂ ਪੰਡਿਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਆਰਮਸ ਐਕਟ ਦੇ ਮਾਮਲੇ ‘ਚ ਤਰੀਕ ਭੁਗਤਣ ਆਇਆ ਸੀ। ਕੋਰਟ ਕੰਪਲੈਕਸ ਦੀ ਪਾਰਕਿੰਗ ‘ਚ ਇੱਕ ਚਿੱਟੇ ਰੰਗ ਦੀ ਕਾਰ ਆਈ, ਜਿਸ ‘ਚ 3 ਵਿਅਕਤੀ ਸਨ, ਉਨ੍ਹਾਂ ਨੇ ਗੋਲੂ ਪੰਡਿਤ ‘ਤੇ ਗੋਲੀਬਾਰੀ ਕੀਤੀ ਤੇ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਗੋਲੂ ਦੀ ਹਸਪਤਾਲ ‘ਚ ਮੌਤ ਹੋ ਗਈ। ਐਸਐਸਪੀ ਨੇ ਦੱਸਿਆ ਕਿ ਕੁੱਲ 6 ਰਾਊਂਡ ਇਸ ਘਟਨਾ ‘ਚ ਫਾਇਰ ਕੀਤੇ ਗਏ।


