ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

31 ਮਾਰਚ ਦੀ ਦਿੱਲੀ ਰੈਲੀ ‘ਚ ਹਰ ਹਲਕੇ ਤੋਂ ਜਾਣਗੇ 1000 ਲੋਕ, ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ AAP ਦਾ ਪ੍ਰਦਰਸ਼ਨ

AAP Protest Rally in Delhi: ਆਪ ਦੇ ਵੱਡੇ ਆਗੂਆਂ ਦੀ ਗੱਲ ਕਰੀਏ ਤਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਤੋਂ ਬਾਅਦ ਭਗਵੰਤ ਮਾਨ ਦਾ ਨਾਂ ਆਉਂਦਾ ਹੈ। ਇਨ੍ਹਾਂ ਤਿੰਨਾਂ ਆਗੂਆਂ ਦੇ ਜੇਲ੍ਹ ਜਾਣ ਤੋਂ ਬਾਅਦ ਭਗਵੰਤ ਮਾਨ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਵਧ ਗਈ ਹੈ। ਅਜਿਹੇ 'ਚ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਹੇ ਹਨ।

31 ਮਾਰਚ ਦੀ ਦਿੱਲੀ ਰੈਲੀ ‘ਚ ਹਰ ਹਲਕੇ ਤੋਂ ਜਾਣਗੇ 1000 ਲੋਕ, ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ AAP ਦਾ ਪ੍ਰਦਰਸ਼ਨ
Photo: PTI
Follow Us
tv9-punjabi
| Updated On: 27 Mar 2024 13:39 PM

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸ਼ਰਾਬ ਨੀਤੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ 31 ਮਾਰਚ ਨੂੰ ਦਿੱਲੀ ਵਿੱਚ ਇੱਕ ਵੱਡੀ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਜਿੱਥੇ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਮੰਚ ‘ਤੇ ਹੋਣਗੀਆਂ। ਇਸ ਦੇ ਨਾਲ ਹੀ ਪੰਜਾਬ ਤੋਂ ਆਪ ਆਗੂ ਤੇ ਸਮਰਥਕ ਵੀ ਰੈਲੀ ਵਿੱਚ ਪੁੱਜਣਗੇ।

ਹਰ ਹਲਕੇ ਤੋਂ ਘੱਟੋ-ਘੱਟ ਇੱਕ ਹਜ਼ਾਰ ਸਮਰਥਕ ਪ੍ਰਦਰਸ਼ਨ ਲਈ ਦਿੱਲੀ ਜਾਣਗੇ। ਸਾਰੇ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਨਾਲ ਹੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰੈਲੀ ਤੋਂ ਇਕ ਦਿਨ ਪਹਿਲਾਂ ਸਮਰਥਕ ਦਿੱਲੀ ਪਹੁੰਚ ਜਾਣ। ਤਾਂ ਜੋ ਉਨ੍ਹਾਂ ਨੂੰ ਬਾਅਦ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਪਾਰਟੀ ਲੋਕ ਸਭਾ ਚੋਣਾਂ ‘ਚ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਮੁੱਦਾ ਬਣਾਉਣ ਦੀ ਤਿਆਰੀ ਕਰ ਰਹੀ ਹੈ।

ਆਪ ਆਗੂ ਲਗਾਤਾਰ ਕਰ ਰਹੇ ਸੰਘਰਸ਼

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਕਾਫੀ ਹਮਲਾਵਰ ਹੋ ਗਈ ਹੈ। ਜਿੱਥੇ ਪਾਰਟੀ ਇਸ ਮਾਮਲੇ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕਜੁੱਟ ਕਰ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਆਗੂ ਉਸ ਦਿਨ ਤੋਂ ਹੀ ਸੰਘਰਸ਼ ਦੇ ਰਾਹ ‘ਤੇ ਚੱਲ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿੱਚ ਵੀ ਸੂਬਾ ਪੱਧਰੀ ਪ੍ਰਦਰਸ਼ਨ ਹੋਏ ਹਨ।

ਉੱਧਰ, ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਰੇ ਵਿਧਾਇਕਾਂ ਨਾਲ ਸਾਂਝੀ ਮੀਟਿੰਗ ਵੀ ਕੀਤੀ ਹੈ। ਨਾਲ ਹੀ, ਇਸ ਮਾਮਲੇ ਨੂੰ ਅੱਗੇ ਕਿਵੇਂ ਲਿਜਾਇਆ ਜਾਣਾ ਚਾਹੀਦਾ ਹੈ? ਇਸ ਸਬੰਧੀ ਰਣਨੀਤੀ ਤਿਆਰ ਕੀਤੀ ਗਈ ਹੈ। ਨਾਲ ਹੀ ਪਾਰਟੀ ਆਗੂਆਂ ਨੇ ਸਾਫ਼ ਕਿਹਾ ਹੈ ਕਿ ਉਹ ਹੁਣ ਪਿੱਛੇ ਹਟਣ ਵਾਲੇ ਨਹੀਂ ਹਨ। ਉੱਧਰ, ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਸਾਰੇ ਮੰਤਰੀ ਵੀ ਇਸ ਰੈਲੀ ਵਿੱਚ ਜਾਣਗੇ।

ਇਹ ਵੀ ਪੜ੍ਹੋ – ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਸੈਂਕੜੇ ਆਗੂ ਹਿਰਾਸਤ ਚ, ਕਈ ਮੈਟਰੋ ਸਟੇਸ਼ਨ ਬੰਦ; ਧਾਰਾ 144 ਲਾਗੂ

ਹੁਣ ਭਗਵੰਤ ਮਾਨ ਦੇ ਮੋਢਿਆਂ ‘ਤੇ ਵੱਡੀ ਜ਼ਿੰਮੇਵਾਰੀ

ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ‘ਚ ਮੋਰਚਾ ਸਾਂਭਿਆ ਜਦਕਿ ਬਾਕੀ ਮੰਤਰੀਆਂ ਨੇ ਪੰਜਾਬ ‘ਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਲੀ ਵਿੱਚ ਹੋਏ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।

PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ
PM ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ, ਯੁਵਾ ਸਸ਼ਕਤੀਕਰਨ ਦੀ ਕੀਤੀ ਗੱਲ...
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮੇ ਤੋਂ ਬਾਅਦ ਕੌਂਸਲਰਾਂ ਨੇ ਦੱਸਿਆ ਸੱਚ...
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ
ਦਿੱਲੀ: ਚੋਣਾਂ ਤੋਂ ਪਹਿਲਾਂ 'ਆਪ' ਦਾ ਵੱਡਾ ਦਾਅ, ਮਹਿਲਾ ਸਨਮਾਨ ਅਤੇ ਸੰਜੀਵਨੀ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ...
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ
ਮੰਗੇਤਰ ਪੀਜੀ ਦੇ ਹੇਠਾਂ ਉਡੀਕ ਰਿਹਾ ਸੀ, ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ...
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!
ਪੰਜਾਬ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤੀਆਂ ਇੰਨੀਆਂ ਸੀਟਾਂ, ਇਹ ਹੈ 'ਆਪ'-ਭਾਜਪਾ ਦੀ ਹਾਲਤ!...
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ
ਮੋਹਾਲੀ ਹਾਦਸੇ 'ਚ 2 ਦੀ ਮੌਤ, ਕਈ ਲੋਕ ਫਸੇ... ਇਹ ਹੈ ਹਾਦਸੇ ਦੀ ਪੂਰੀ ਕਹਾਣੀ...
ਚੰਡੀਗੜ੍ਹ 'ਚ AP ਢਿੱਲੋਂ ਦੇ ਕੰਸਰਟ ਤੋਂ ਪਹਿਲਾਂ ਸੁਰੱਖਿਆ ਕਿਉਂ ਵਧਾਈ ਗਈ?
ਚੰਡੀਗੜ੍ਹ 'ਚ AP ਢਿੱਲੋਂ ਦੇ ਕੰਸਰਟ ਤੋਂ ਪਹਿਲਾਂ ਸੁਰੱਖਿਆ ਕਿਉਂ ਵਧਾਈ ਗਈ?...
OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!
OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!...
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ...