AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Sawan 2026: ਭਾਰਤ ਹੀ ਨਹੀਂ, ਵਿਦੇਸ਼ਾਂ ‘ਚ ਵੀ ਹਨ ਭਗਵਾਨ ਸ਼ਿਵ ਦੇ ਪ੍ਰਸਿੱਧ ਮੰਦਰ, ਦੇਖੋ ਤਸਵੀਰਾਂ

Lord Shiva: ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਪਵਿੱਤਰ ਮਹੀਨੇ ਦੌਰਾਨ ਦੇਵਾਂ ਦੇ ਦੇਵ ਮਹਾਦੇਵ ਦੇ ਦਰਸ਼ਨ ਕਰਨ ਲਈ ਸ਼ਰਧਾਲੂ ਪ੍ਰਸਿੱਧ ਸ਼ਿਵ ਮੰਦਰਾਂ ਵਿੱਚ ਜਾਂਦੇ ਹਨ। ਸਿਰਫ਼ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਭਗਵਾਨ ਸ਼ਿਵ ਦੇ ਕਈ ਪ੍ਰਸਿੱਧ ਮੰਦਰ ਮੌਜੂਦ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

tv9-punjabi
TV9 Punjabi | Published: 31 Jul 2026 18:14 PM IST
Share
ਸਾਵਣ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਹ 28 ਅਗਸਤ ਤੱਕ ਚੱਲੇਗਾ। ਇਸ ਪਵਿੱਤਰ ਮਹੀਨੇ ਦੌਰਾਨ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਲਈ ਸ਼ਰਧਾਲੂ ਵੱਖ-ਵੱਖ ਮੰਦਰਾਂ ਵਿੱਚ ਪਹੁੰਚਦੇ ਹਨ। ਇੱਥੇ ਅਸੀਂ ਤੁਹਾਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਭਗਵਾਨ ਸ਼ਿਵ ਦੇ ਕੁਝ ਮਸ਼ਹੂਰ ਮੰਦਰਾਂ ਬਾਰੇ ਦੱਸਣ ਜਾ ਰਹੇ ਹਾ...

1 / 6
ਪਸ਼ੁਪਤਿਨਾਥ ਮੰਦਰ, ਕਾਠਮੰਡੂ (ਨੇਪਾਲ) – ਯੂਨੇਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਪਸ਼ੁਪਤਿਨਾਥ ਮੰਦਰ ਬਾਗਮਤੀ ਦਰਿਆ ਦੇ ਕੰਢੇ ਸਥਿਤ ਹੈ। ਚਾਰ ਮੁੱਖਾਂ ਵਾਲਾ ਸ਼ਿਵਲਿੰਗ, ਸੋਨੇ ਦੀ ਛੱਤ ਅਤੇ ਚਾਂਦੀ ਦੇ ਦਰਵਾਜ਼ੇ ਇਸ ਮੰਦਰ ਨੂੰ ਦੁਨੀਆ ਦੇ ਸਭ ਤੋਂ ਵਿਲੱਖਣ ਸ਼ਿਵ ਮੰਦਰਾਂ ਵਿੱਚੋਂ ਇੱਕ ਬਣਾਉਂਦੇ ਹਨ। ਭਾਰਤੀ ਸ਼ਰਧਾਲੂਆਂ ਲਈ ਇਸ ਮੰਦਰ ਵਿੱਚ ਦਾਖ਼ਲਾ ਮੁਫ਼ਤ ਹੈ, ਜਦਕਿ ਹੋਰ ਵਿਦੇਸ਼ੀ ਸੈਲਾਨੀਆਂ ਤੋਂ ਲਗਭਗ 1,000 ਨੇਪਾਲੀ ਰੁਪਏ (NPR) ਪ੍ਰਵੇਸ਼ ਫੀਸ ਲਈ ਜਾਂਦੀ ਹੈ। ਇੱਥੇ ਘੁੰਮਣ ਲਈ ਸਤੰਬਰ ਤੋਂ ਨਵੰਬਰ ਦਾ ਸਮਾਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਮੰਦਰ ਦੇ ਸਭ ਤੋਂ ਨੇੜੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡਾ ਸਥਿਤ ਹੈ।

2 / 6
ਮੁੰਨੇਸਵਰਮ ਮੰਦਰ, ਚਿਲਾਵ (ਸ਼੍ਰੀਲੰਕਾ) – ਮਾਨਤਾ ਹੈ ਕਿ ਇੱਥੇ ਭਗਵਾਨ ਰਾਮ ਨੇ ਦੇਵਾਂ ਦੇ ਦੇਵ ਮਹਾਦੇਵ ਦੀ ਪੂਜਾ ਕੀਤੀ ਸੀ। ਇਸ ਮੰਦਰ ਪਰਿਸਰ ਵਿੱਚ ਕੁੱਲ ਪੰਜ ਮੰਦਰਾਂ ਦਾ ਕੰਪਲੈਕਸ ਹੈ, ਜਿਸ ਵਿੱਚ ਭਗਵਾਨ ਸ਼ਿਵ ਦਾ ਮੰਦਰ ਸਭ ਤੋਂ ਵੱਡਾ ਹੈ। ਇਹ ਮੰਦਰ ਕੋਲੰਬੋ ਤੋਂ ਲਗਭਗ 80 ਤੋਂ 85 ਕਿਲੋਮੀਟਰ ਦੂਰ ਸਥਿਤ ਹੈ। ਕੋਲੰਬੋ ਤੋਂ ਬੱਸ ਜਾਂ ਰੇਲ ਰਾਹੀਂ ਚਿਲਾਵ ਪਹੁੰਚਣ ਤੋਂ ਬਾਅਦ ਛੋਟੇ ਵਾਹਨਾਂ ਰਾਹੀਂ ਇਸ ਮੰਦਰ ਤੱਕ ਆਸਾਨੀ ਨਾਲ ਜਾਇਆ ਜਾ ਸਕਦਾ ਹੈ। ਇਸ ਮੰਦਰ ਵਿੱਚ ਸਾਰੇ ਸ਼ਰਧਾਲੂਆਂ ਲਈ ਦਾਖ਼ਲਾ ਮੁਫ਼ਤ ਹੈ।

3 / 6
ਪ੍ਰੰਬਾਨਨ ਮੰਦਰ, ਜਾਵਾ (ਇੰਡੋਨੇਸ਼ੀਆ) – ਇਹ ਮੰਦਰ ਦੱਖਣ-ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਹਿੰਦੂ ਮੰਦਰ ਕੰਪਲੈਕਸ ਹੈ ਅਤੇ ਯੂਨੇਸਕੋ ਵਿਸ਼ਵ ਵਿਰਾਸਤ ਸਥਲ ਵੀ ਹੈ। ਇੱਥੇ ਭਗਵਾਨ ਸ਼ਿਵ ਦਾ 47 ਮੀਟਰ ਉੱਚਾ ਮੰਦਰ ਸਥਿਤ ਹੈ, ਜੋ ਇਸ ਕੰਪਲੈਕਸ ਦਾ ਸਭ ਤੋਂ ਉੱਚਾ ਮੰਦਰ ਹੈ। ਰਿਪੋਰਟਾਂ ਮੁਤਾਬਕ, ਮੰਦਰ ਵਿੱਚ ਦਾਖ਼ਲੇ ਲਈ ਬਾਲਗਾਂ ਤੋਂ ਲਗਭਗ 4,00,000 ਇੰਡੋਨੇਸ਼ੀਆਈ ਰੁਪਿਆਹ (IDR) ਫੀਸ ਲਈ ਜਾਂਦੀ ਹੈ। ਇੱਥੇ ਘੁੰਮਣ ਲਈ ਮਈ ਤੋਂ ਅਕਤੂਬਰ ਦਾ ਸਮਾਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਮੰਦਰ ਪਹੁੰਚਣ ਤੋਂ ਬਾਅਦ ਗਾਈਡ ਦੀ ਸੇਵਾ ਲੈਣਾ ਫਾਇਦੇਮੰਦ ਰਹਿੰਦਾ ਹੈ।

4 / 6
ਮੁਕਤੀ ਗੁਪਤੇਸ਼ਵਰ ਮੰਦਰ, ਮਿੰਟੋ (ਆਸਟ੍ਰੇਲੀਆ) – ਇਹ ਦੁਨੀਆ ਦਾ ਪਹਿਲਾ ਅਜਿਹਾ ਸ਼ਿਵ ਮੰਦਰ ਮੰਨਿਆ ਜਾਂਦਾ ਹੈ, ਜੋ ਕ੍ਰਿਤ੍ਰਿਮ (ਆਰਟੀਫ਼ਿਸ਼ਲ) ਗੁਫ਼ਾ ਦੇ ਅੰਦਰ ਬਣਾਇਆ ਗਿਆ ਹੈ। ਇਸ ਨੂੰ 13ਵੇਂ ਜੋਤਿਰਲਿੰਗ ਵਜੋਂ ਵੀ ਮਾਨਤਾ ਦਿੱਤੀ ਜਾਂਦੀ ਹੈ ਅਤੇ ਮੰਦਰ ਦੇ ਅੰਦਰ 12 ਜੋਤਿਰਲਿੰਗਾਂ ਦੀਆਂ ਪ੍ਰਤਿਕ੍ਰਿਤੀਆਂ ਸਥਾਪਿਤ ਹਨ। ਇੱਥੇ ਦਾ ਸ਼ਾਂਤ ਅਤੇ ਆਧਿਆਤਮਿਕ ਮਾਹੌਲ ਸ਼ਰਧਾਲੂਆਂ ਨੂੰ ਮਨ ਦੀ ਸ਼ਾਂਤੀ ਪ੍ਰਦਾਨ ਕਰਦਾ ਹੈ। ਇਹ ਮੰਦਰ ਸਿਡਨੀ ਦੇ ਸਭ ਤੋਂ ਨੇੜੇ ਸਥਿਤ ਹੈ, ਇਸ ਲਈ ਸਿਡਨੀ ਹਵਾਈ ਅੱਡੇ ਤੋਂ ਇੱਥੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਮੰਦਰ ਅਤੇ ਸਿਡਨੀ ਵਿਚਕਾਰ ਲਗਭਗ 40 ਕਿਲੋਮੀਟਰ ਦੀ ਦੂਰੀ ਹੈ।

5 / 6
ਅਰੁਲਮਿਗੁ ਸ਼੍ਰੀ ਰਾਜਾ ਕਾਲਿਆਮਨ ਗਲਾਸ ਟੈਂਪਲ, ਮਲੇਸ਼ੀਆ – ਇਸ ਮੰਦਰ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਕੱਚ ਨਾਲ ਬਣੀ ਸ਼ਾਨਦਾਰ ਬਣਤਰ ਹੈ। ਇਹ ਮੰਦਰ ਦੇਵੀ ਰਾਜਾ ਕਾਲਿਆਮਨ (ਮਾਤਾ ਕਾਲੀ) ਨੂੰ ਸਮਰਪਿਤ ਹੈ, ਜਿਨ੍ਹਾਂ ਨੂੰ ਭਗਵਾਨ ਸ਼ਿਵ ਦੀ ਸ਼ਕਤੀ ਦਾ ਰੂਪ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਮੰਦਰ ਦੀਆਂ ਦੀਵਾਰਾਂ ਵਿੱਚ 3 ਲੱਖ ਤੋਂ ਵੱਧ ਰੁਦ੍ਰਾਕਸ਼ ਅਤੇ ਰੰਗ-ਬਿਰੰਗੇ ਕੱਚ ਦੇ ਟੁਕੜੇ ਜੜੇ ਹੋਏ ਹਨ। ਹਾਲਾਂਕਿ, ਇੱਥੇ ਸਥਾਪਿਤ ਭਗਵਾਨ ਸ਼ਿਵ ਦੀ ਮੂਰਤੀ ਮੁੱਖ ਆਕਰਸ਼ਣ ਦਾ ਕੇਂਦਰ ਹੈ। ਤੁਸੀਂ ਇੱਥੇ ਜੋਹੋਰ ਬਾਹਰੂ (Johor Bahru) ਸ਼ਹਿਰ ਤੋਂ ਆਸਾਨੀ ਨਾਲ ਪਹੁੰਚ ਸਕਦੇ ਹੋ।

6 / 6
Follow Us
Latest Photos Business Technology
Latest Stories
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ...
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ...
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ ਸਿਆਸੀ ਵਿਵਾਦ
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ  ਸਿਆਸੀ ਵਿਵਾਦ...
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...