ਰਿੰਕੂ ਅਤੇ ਸ਼ੀਤਲ ਨੇ AAP ਦਾ ਸਾਥ ਛੱਡ ਕੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਾ ਪੱਲਾ ਫੜ ਲਿਆ ਹੈ। ਦੋਵਾਂ ਨੂੰ ਦਿੱਲੀ ਸਥਿਤ ਬੀਜੇਪੀ ਦੇ ਦਫ਼ਤਰ ਵਿੱਚ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਦਿੱਤੀ ਅਤੇ ਸਿਰਾਪਾਓ ਪੁਆ ਕੇ ਉਨ੍ਹਾਂ ਦਾ ਸਵਾਗਤ ਕੀਤਾ।