Tata Safari 'ਤੇ ਕੁੱਲ 1.65 ਲੱਖ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜਦਕਿ Harrier 'ਤੇ 1.45 ਲੱਖ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। Safari ਦੀ ਕੀਮਤ 15.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ Harrier ਦੀ ਕੀਮਤ 14.99 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
Tata Nexon ਖਰੀਦ ਕੇ 1.15 ਲੱਖ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਇਸ SUV ਦੀ ਕੀਮਤ 8 ਲੱਖ ਰੁਪਏ ਤੋਂ ਲੈ ਕੇ 15.8 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹੈ।
ਟਾਟਾ ਟਿਆਗੋ 'ਤੇ 90 ਹਜ਼ਾਰ ਰੁਪਏ ਅਤੇ ਟਿਗੋਰ 'ਤੇ 85 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। Tiago ਦੀ ਕੀਮਤ 5.65 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਟਿਗੋਰ ਦੀ ਕੀਮਤ 6.30 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
Tata Altroz ਖਰੀਦ ਕੇ 70 ਹਜ਼ਾਰ ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਦੇ ਪੈਟਰੋਲ, ਡੀਜ਼ਲ ਅਤੇ CNG ਮਾਡਲਾਂ 'ਤੇ ਛੋਟ ਮਿਲ ਰਹੀ ਹੈ। ਕਾਰ ਦੀ ਕੀਮਤ 6.65 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
Tata Punch SUV 'ਤੇ ਕੁੱਲ 15 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਭਾਰਤੀ ਬਾਜ਼ਾਰ 'ਚ ਇਸ ਦੀ ਕੀਮਤ 6.13 ਲੱਖ ਰੁਪਏ ਤੋਂ 10.20 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਹੈ।