ਲੇਖੀ ਨੇ ਪ੍ਰੈਸ ਕਾਨਫਰਸ ਦੌਰਾਨ ਵਿਰੋਧੀ ਪਾਰਟੀਆਂ ਤੇ ਤਿੱਖੇ ਹਮਲੇ ਬੋਲਦਿਆਂ ਆਰੋਪ ਲਗਾਇਆ ਕਿ ਸੂਬਾ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਪੰਜਾਬ ਪਹਿਲੇ ਨੰਬਰ ਤੋਂ 27ਵੇਂ ਨੰਬਰ ਤੇ ਚਲਾ ਗਿਆ ਹੈ। ਬੁੱਢਾ ਨਾਲਾ ਪ੍ਰਾਜੈਕਟ ਦਿਖਾ ਕੇ ਸਿਆਸਤਦਾਨ ਵਾਰ-ਵਾਰ ਕੇਂਦਰ ਤੋਂ ਪੈਸੇ ਲੈ ਰਹੇ ਹਨ। ਸਰਹੱਦ 'ਤੇ ਤਾਇਨਾਤ ਜਵਾਨ ਲਗਾਤਾਰ ਨਸ਼ਾ ਤਸਕਰਾਂ ਦੇ ਡਰੋਨਾਂ ਨੂੰ ਡੇਗ ਰਹੇ ਹਨ।