Kriti Sanon Prabhas: ਪ੍ਰਭਾਸ-ਕ੍ਰਿਤੀ ਨੂੰ ਇਕੱਠੇ ਦੇਖ ਕੇ ਫੈਨਜ਼ ਦੇ ਦਿਲਾਂ ‘ਚ ਹਲਚਲ, ਦਿਲ ਚੁਰਾ ਲਵੇਗਾ ਇਹ ਖੂਬਸੂਰਤ ਅੰਦਾਜ਼
Kriti Sanon Prabhas Relationship: ਅਭਿਨੇਤਰੀ ਕ੍ਰਿਤੀ ਸੈਨਨ ਅਤੇ ਪ੍ਰਭਾਸ ਦੀ ਫਿਲਮ ਆਦਿਪੁਰਸ਼ ਜਲਦ ਹੀ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ‘ਚ ਆਦਿਪੁਰਸ਼ ਦੇ ਟ੍ਰੇਲਰ ਲਾਂਚ ਦੌਰਾਨ ਕ੍ਰਿਤੀ-ਪ੍ਰਭਾਸ ਨੂੰ ਇਕੱਠੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਇਕ ਵਾਰ ਫਿਰ ਤੋਂ ਸੁਰਖੀਆਂ ‘ਚ ਆ ਗਈਆਂ ਹਨ।
Published: 09 May 2023 13:34 PM
Kriti Sanon Prabhas Affair: ਕ੍ਰਿਤੀ ਸੈਨਨ ਅਤੇ ਪ੍ਰਭਾਸ ਦੀ ਖੂਬਸੂਰਤ ਜੋੜੀ ਫਿਲਮ ਆਦਿਪੁਰਸ਼ ਵਿੱਚ ਪਹਿਲੀ ਵਾਰ ਪਰਦੇ ਉੱਤੇ ਨਜ਼ਰ ਆਵੇਗੀ। ਦੋਵੇਂ ਇਕੱਠੇ ਬਹੁਤ ਵਧੀਆ ਲੱਗ ਰਹੇ ਹਨ। ਆਦਿਪੁਰਸ਼ ਦੇ ਟ੍ਰੇਲਰ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪ੍ਰਭਾਸ ਨਾਲ ਕ੍ਰਿਤੀ ਸੈਨਨ ਨੂੰ ਦੇਖ ਕੇ ਇਕ ਵਾਰ ਫਿਰ ਤੋਂ ਉਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ ਸੁਰਖੀਆਂ 'ਚ ਆਉਣ ਲੱਗੀਆਂ ਹਨ।
ਆਦਿਪੁਰਸ਼ ਦੇ ਰਾਮ ਪ੍ਰਭਾਸ ਆਪਣੀ ਲੀਡਿੰਗ ਲੇਡੀ ਕ੍ਰਿਤੀ ਸੈਨਨ ਦਾ ਹੱਥ ਫੜ ਕੇ ਸਕ੍ਰੀਨਿੰਗ 'ਤੇ ਪਹੁੰਚੇ। ਦੋਵਾਂ ਦੀ ਜੋੜੀ ਇੱਕਠੇ ਕਾਫੀ ਖੂਬਸੂਰਤ ਲੱਗ ਰਹੀ ਸੀ। ਜਿੱਥੇ ਪ੍ਰਭਾਸ ਚਿੱਟੇ ਕੁੜਤੇ ਵਿੱਚ ਨਜ਼ਰ ਆ ਰਹੇ ਸਨ, ਉੱਥੇ ਹੀ ਪਿਸਤਾ ਹਰੇ ਰੰਗ ਦੇ ਮਲਟੀਕਲਰਡ ਲਹਿੰਗਾ ਵਿੱਚ ਕ੍ਰਿਤੀ ਸੈਨਨ ਦੀ ਖੂਬਸੂਰਤੀ ਦੇਖਦਿਆਂ ਹੀ ਬਣ ਰਹੀ ਸੀ।
ਕ੍ਰਿਤੀ ਸੈਨਨ ਨੇ ਆਪਣੀ ਡਰੈੱਸ ਨੂੰ ਬੇਹੱਦ ਖੂਬਸੂਰਤ ਅੰਦਾਜ਼ 'ਚ ਕੈਰੀ ਕੀਤਾ ਸੀ। ਬੀ-ਟਾਊਨ 'ਚ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਕ੍ਰਿਤੀ ਸੈਨਨ ਸਾਊਥ ਦੇ ਸੁਪਰਸਟਾਰ ਪ੍ਰਭਾਸ ਨੂੰ ਡੇਟ ਕਰ ਰਹੀ ਹੈ। ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਹਨ। ਹੁਣ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਇਹ ਖਬਰਾਂ ਇੱਕ ਵਾਰ ਫਿਰ ਤੋਂ ਉੱਡਣ ਲੱਗੀਆਂ ਹਨ।
ਕ੍ਰਿਤੀ ਸੈਨਨ ਨੇ ਆਪਣੇ ਵਾਲਾਂ ਨੂੰ ਟਾਈਟ ਬਨ ਵਿੱਚ ਬੰਨ੍ਹਿਆ ਹੋਇਆ ਹੈ। ਉਨ੍ਹਾਂ ਨੇ ਦੁਪੱਟੇ ਨੂੰ ਪੂਰੀ ਤਰ੍ਹਾਂ ਸ਼ਾਲ ਸਟਾਈਲ ਵਿੱਚ ਕਵਰ ਕੀਤਾ ਹੋਇਆ ਸੀ। ਜੋ ਉਨ੍ਹਾਂ ਨੂੰ ਬੇਹੱਦ ਸ਼ਾਹੀ ਲੁੱਕ ਦੇ ਰਿਹਾ ਹੈ। ਸ਼ਾਨਦਾਰ ਫਰਿੱਲਡ ਲਹਿੰਗਾ ਵਿੱਚ ਕ੍ਰਿਤੀ ਬਹੁਤ ਸੁੰਦਰ ਲੱਗ ਰਹੀ ਹੈ।
ਕ੍ਰਿਤੀ ਸੈਨਨ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਗਲੇ ਵਿੱਚ ਪਿਸਤਾ ਹਰੇ ਮੋਤੀ ਵਾਲਾ ਇੱਕ ਰਵਾਇਤੀ ਚੋਕਰ ਪਾਇਆ ਹੋਇਆ ਹੈ। ਉਨ੍ਹਾਂ ਦੇ ਹੱਥਾਂ ਵਿਚ ਮੁੰਦਰੀਆਂ ਅਤੇ ਟਾਪਸ ਸਟਾਈਲ ਵਿਚ ਈਅਰ ਰਿੰਗ ਉਨ੍ਹਾਂ ਦੀ ਸੁੰਦਰਤਾ ਵਿਚ ਵਾਧਾ ਕਰ ਰਹੇ ਹਨ। ਕ੍ਰਿਤੀ ਦਾ ਇਹ ਲੁੱਕ ਪ੍ਰਸ਼ੰਸਕਾਂ ਦਾ ਦਿਲ ਚੁਰਾਉਣ 'ਚ ਕਾਮਯਾਬ ਰਿਹਾ ਹੈ।
ਕ੍ਰਿਤੀ ਸੈਨਨ ਨੇ ਫਿਲਮ ਆਦਿਪੁਰਸ਼ ਵਿੱਚ ਸੀਤਾ ਮਾਤਾ ਦੀ ਭੂਮਿਕਾ ਨਿਭਾਈ ਹੈ। ਹਾਲ ਹੀ 'ਚ ਉਨ੍ਹਾਂ ਨੇ ਫਿਲਮ ਦੇ ਕਈ ਪੋਸਟਰ ਸ਼ੇਅਰ ਕੀਤੇ ਹਨ। ਹੁਣ ਅੱਜ 'ਆਦਿਪੁਰਸ਼' ਦਾ ਟ੍ਰੇਲਰ ਲਾਂਚ ਹੋਵੇਗਾ, ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਹ ਫਿਲਮ 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।