ਯੋਗ ਤੁਹਾਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਣ ਦਾ ਕੰਮ ਕਰਦਾ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਵੀ ਬਹੁਤ ਸਾਰੇ ਯੋਗਾਸਨ ਕੀਤੇ ਜਾ ਸਕਦੇ ਹਨ। ਤੁਸੀਂ ਇਹ ਯੋਗਾਸਨ ਰੋਜ਼ਾਨਾ ਵੀ ਕਰ ਸਕਦੇ ਹੋ।
ਭੁਜੰਗਾਸਨ - ਭੁਜੰਗਾਸਨ ਨੂੰ ਕੋਬਰਾ ਪੋਜ਼ ਵੀ ਕਿਹਾ ਜਾਂਦਾ ਹੈ। ਇਹ ਯੋਗਾਸਨ ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਇਹ ਯੋਗ ਆਸਣ ਰੀੜ੍ਹ ਦੀ ਹੱਡੀ ਨੂੰ ਵੀ ਲਚਕੀਲਾ ਬਣਾਉਂਦਾ ਹੈ। ਇਸ ਨਾਲ ਤੁਹਾਨੂੰ ਪਿੱਠ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਤਾੜਾਸਨ - ਬੇਸ਼ਕ ਆਸਨ ਕਰਨ ਚ ਸੌਖਾ ਹੈ। ਪਰ ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਇਹ ਆਸਨ ਦਿਲ ਦੀ ਧੜਕਣ ਨੂੰ ਸੁਧਾਰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ। ਇਸ ਨਾਲ ਸਰੀਰ ਦਾ ਪੋਸਚਰ ਵੀ ਸੁਧਰਦਾ ਹੈ।
ਵ੍ਰਿਕਸ਼ਾਸਨ - ਤਾੜਾਸਨ ਦੀ ਤਰ੍ਹਾਂ, ਵ੍ਰਿਕਸ਼ਾਸਨ ਵੀ ਸਿੱਧੇ ਖੜ੍ਹੇ ਹੋ ਕੇ ਕੀਤਾ ਜਾਂਦਾ ਹੈ। ਇਸ ਆਸਨ ਨਾਲ ਸਰੀਰ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਹ ਇੱਕ ਤਰ੍ਹਾਂ ਦਾ ਬੈਲੇਸਿੰਗ ਪੋਜ਼ ਹੈ। ਇਹ ਇਕਾਗਰਤਾ ਵਧਾਉਣ ਵਿਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਤੁਹਾਡੇ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ।
ਉਤਕਟਾਸਨ — ਇਸ ਆਸਨ ਨੂੰ ਸ਼ੁਰੂ ਵਿਚ ਕਰਨ ਵਿੱਚ ਸਮੱਸਿਆ ਹੋ ਸਕਦੀ ਹੈ। ਇਹ ਬੈਡ ਕੋਲੈਸਟ੍ਰਾਲ ਨੂੰ ਵੀ ਕੰਟਰੋਲ ਕਰਦਾ ਹੈ। ਦਿਲ ਦੇ ਰੋਗਾਂ ਤੋਂ ਬਚਣ ਲਈ ਵੀ ਇਹ ਆਸਣ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੇ ਲਈ ਤੁਸੀਂ ਇਸ ਆਸਨ ਨੂੰ ਰੋਜ਼ਾਨਾ ਵੀ ਕਰ ਸਕਦੇ ਹੋ।