77ਵੇਂ ਸੁਤੰਤਰਤਾ ਦਿਵਸ ਮੌਕੇ ਜਿੱਥੇ ਪੂਰੇ ਦੇਸ਼ ਵਿੱਚ ਉਤਸ਼ਾਹ ਦਾ ਮਾਹੌਲ ਹੈ ਤਾਂ ਉੱਥੇ ਹੀ ਦੇਸ਼ ਦੇ ਰੇਲਵੇ ਸਟੇਸ਼ਨ ਵੀ ਰੌਸ਼ਨੀ ਨਾਲ ਜਗਮਗਾ ਰਹੇ ਹਨ। ਫਿਰੋਜ਼ਪੁਰ ਡਿਵੀਜ਼ਨ ਦੇ ਸਾਰੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ 13 ਤੋਂ 17 ਅਗਸਤ ਤੱਕ ਤਿਰੰਗੇ ਦੇ ਰੰਗ ਵਾਲੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ।
ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਕੀਤੀ ਗਈ ਰੌਸ਼ਨੀ ਦੀ ਚਮਕ ਵੀ ਵੇਖਦੇ ਹੀ ਬਣ ਰਹੀ ਹੈ। ਰੇਲਵੇ ਸਟੇਸ਼ਨ ਤੇ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਉਸ ਉੱਤੇ ਹੁਣ ਰੌਸ਼ਨੀ ਨਾਲ ਨਹਾਇਆ ਇਹ ਰੇਲਵੇ ਸਟੇਸ਼ਨ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਿਹਾ ਹੈ।
ਪਠਾਨਕੋਟ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਇਹ ਵੀ ਆਜ਼ਾਦੀ ਦਿਹਾੜੇ ਦੇ ਉਤਸ਼ਾਹ 'ਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ। ਨੀਲੇ ਰੰਗ ਦੀ ਰੌਸ਼ਨੀ ਨਾਲ ਨਹਾਇਆ ਇਹ ਰੇਲਵੇ ਸਟੇਸ਼ਨ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਤਿਰੰਗੇ 'ਚ ਰੰਗ ਵਿੱਚ ਰੰਗਿਆ ਇਹ ਹੈ ਜੰਮੂ ਤਵੀ ਦਾ ਰੇਲਵੇ ਸਟੇਸ਼ਨ। ਇਸ ਰੇਲਵੇ ਸਟੇਸ਼ਨ ਤੇ ਇਨ੍ਹੀ ਖੂਬਸੂਰਤੀ ਨਾਲ ਲਾਈਟਿੰਗ ਕੀਤੀ ਗਈ ਹੈ ਕਿ ਵੇਖਣ ਵਾਲਾ ਵੇਖਦਾ ਹੀ ਰਹੀ ਜਾਂਦਾ ਹੈ। ਇਹ ਰੇਲਵੇ ਸਟੇਸ਼ਨ ਇੱਥੇ ਪਹੁੰਚਣ ਵਾਲੇ ਯਾਤਰੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲਵੇ ਸਟੇਸ਼ਨ 'ਤੇ ਕੀਤੀ ਗਈ ਰੌਸ਼ਨੀ ਬਹੁਤ ਹੀ ਸ਼ਾਨਦਾਰ ਨਜ਼ਰ ਆ ਰਹੀ ਹੈ। ਮਾਂ ਦੇ ਦਰਬਾਰ ਤੇ ਆਉਣ ਵਾਲੇ ਸ਼ਰਧਾਲੂ ਰੇਲਵੇ ਸਟੇਸ਼ਨ ਦੀ ਖੂਬਸੂਰਤੀ ਵੇਖ ਕੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹਨ।