ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਮੁਤਾਬਕ ਹਰਭਜਨ ਸਿੰਘ ਕੋਲ ਸਾਲ 2022 ਵਿੱਚ ਕੁੱਲ 81 ਕਰੋੜ ਰੁਪਏ ਦੀ ਜਾਇਦਾਦ ਸੀ। ਰਾਜ ਸਭਾ ਲਈ ਨਾਮਜ਼ਦਗੀ ਭਰਨ ਸਮੇਂ ਹਰਭਜਨ ਸਿੰਘ ਵੱਲੋਂ ਦਿੱਤੇ ਹਲਫ਼ਨਾਮੇ ਅਨੁਸਾਰ ਵਿੱਤੀ ਸਾਲ 2020-21 ਵਿੱਚ ਉਨ੍ਹਾਂ ਦੀ ਸਾਲਾਨਾ ਆਮਦਨ 5,78,16,730 ਰੁਪਏ ਸੀ। ਉਨ੍ਹਾਂ ਦੀ ਪਤਨੀ ਦੀ ਸਾਲਾਨਾ ਆਮਦਨ 5 ਲੱਖ ਰੁਪਏ ਦੱਸੀ ਗਈ ਹੈ। ਹਲਫ਼ਨਾਮੇ ਮੁਤਾਬਕ ਹਰਭਜਨ ਦੇ ਕੋਲ 8 ਲੱਖ ਰੁਪਏ ਨਕਦ ਅਤੇ ਬੈਂਕਾਂ ਵਿੱਚ ਕਰੀਬ 14 ਕਰੋੜ ਰੁਪਏ ਜਮ੍ਹਾਂ ਸਨ। ਹਰਭਜਨ ਨੇ ਬਾਂਡ, ਡਿਬੈਂਚਰ ਅਤੇ ਸ਼ੇਅਰਾਂ ਵਿੱਚ 1 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ 2.25 ਕਰੋੜ ਰੁਪਏ ਦੀਆਂ ਬੀਮਾ ਪਾਲਿਸੀਆਂ ਵੀ ਹਨ। ਹਰਭਜਨ ਕੋਲ 70 ਲੱਖ ਰੁਪਏ ਦੀਆਂ ਘੜੀਆਂ ਵੀ ਹਨ। ਇਸ ਤਰ੍ਹਾਂ ਉਸ ਕੋਲ ਕੁੱਲ 22 ਕਰੋੜ ਰੁਪਏ ਦੀ ਚੱਲ ਜਾਇਦਾਦ ਸੀ।