ਸੈਲੇਬ੍ਰਿਟੀਜ਼ ਕ੍ਰਿਕਟ ਲੀਗ 2024 ( ਸੀਸੀਐਲ 2024) ਦੇ ਤੀਜੇ ਦਿਨ ਪੰਜਾਬ ਦੇ ਸ਼ੇਰ ਟੀਮ ਦਾ ਮੁਕਾਬਲਾ ਐਤਵਾਰ ਨੂੰ ਸ਼ਾਰਜਾਹ ਵਿੱਚ ਚੈੱਨਈ ਰਿਨੋਸ ਨਾਲ ਹੋਣ ਜਾ ਰਿਹਾ ਹੈ। ਪੰਜਵੇਂ ਪ੍ਰੈਕਟਿਸ ਵਿੱਚ ਸੁਪਰ ਇਲੈਵਨ ਨੂੰ 8 ਵਿਕਟਾਂ ਨਾਲ ਦਰੜਣ ਤੋਂ ਬਾਅਦ ਪੰਜਾਬ ਦੇ ਸ਼ੇਰਾਂ ਦਾ ਜੋਸ਼ ਸਤਵੇਂ ਅਸਮਾਨ ਤੇ ਦਿਖਾਈ ਦੇ ਰਿਹਾ ਹੈ।
ਪੰਜਾਬ ਦੇ ਸ਼ੇਰ ਟੀਮ ਨੇ ਜਿਸ ਤਰ੍ਹਾਂ ਨਾਲ ਚੰਡੀਗੜ੍ਹ ਵਿੱਚ ਪ੍ਰੈਕਟਿਸ ਕੀਤੀ ਹੈ ਅਤੇ ਪ੍ਰੈਕਟਿਸ ਮੈਚ ਵਿੱਚ ਜਿੱਤ ਵੀ ਦਰਜ ਕਰਵਾਈ ਹੈ ਉਸਨੂੰ ਵੇਖ ਕੇ ਲੱਗਦਾ ਹੈ ਕਿ ਟੀਮ ਵੱਲੋਂ ਕੀਤੀ ਮੇਹਨਤ ਇਸ ਮੈਚ ਵਿੱਚ ਜਰੂਰ ਰੰਗ ਦਿਖਾਵੇਗੀ।
ਖਾਸਕਰ ਪਿਛਲੇ ਮੈਚ ਵਿੱਚ ਜਿਸ ਤਰ੍ਹਾਂ ਨਾਲ ਨਿੰਜਾ ਦੀ ਬੇਹਤਰੀਨ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਵੇਖਣ ਨੂੰ ਮਿਲੀ ਸੀ, ਉਸਤੋਂ ਬਾਅਦ ਉਨ੍ਹਾਂ ਦੇ ਫੈਨਸ ਨੂੰ ਉਮੀਦ ਹੈ ਕਿ ਉਹ ਇਸ ਮੈਚ ਵਿੱਚ ਵੀ ਆਪਣੀ ਉਹੀ ਫਾਰਮ ਨੂੰ ਬਰਕਰਾਰ ਰੱਖਣਗੇ।
CCL 2024: ਸੋਨੂੰ ਸੂਦ ਦੇ ਪੰਜਾਬ ਦੇ ਸ਼ੇਰ ਖਿਲਾਫ ਚੈੱਨਈ ਰਾਈਨੋਜ਼ ਨੇ ਦਰਜ ਕੀਤੀ ਵੱਡੀ ਜਿੱਤ, ਸ਼ਾਰਜਾਹ ਚ ਹੋਇਆ ਸਖ਼ਤ ਮੁਕਾਬਲਾ
CCL 2024 ਇਸ ਵਾਰ 25 ਫਰਵਰੀ ਤੋਂ ਸ਼ੁਰੂ ਹੋ ਕੇ 17 ਮਾਰਚ 2024 ਨੂੰ ਖਤਮ ਹੋਵੇਗਾ। ਦੱਸ ਦੇਈਏ ਕਿ ਟੀਵੀ9 ਪੰਜਾਬੀ.ਕਾਮ ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। ਇਸ ਲਈ ਇਸ ਸੈਲੇਬ੍ਰਿਟੀ ਮੈਚ ਨਾਲ ਜੁੜੀ ਹਰ ਦਿਲਚਸਪ ਖ਼ਬਰ ਅਸੀ ਤੁਹਾਨੂੰ ਦਿੰਦੇ ਰਹਾਂਗੇ।