Mandy Takhar Wedding Photos: ਮੈਂਡੀ ਤੱਖਰ ਨੇ ਫੈਨਜ਼ ਨਾਲ ਸ਼ੇਅਰ ਕੀਤੀ ਵਿਆਹ ਦੀਆਂ ਤਸਵੀਰਾਂ, ਦੇਖੋ ਫੋਟੋਆਂ - TV9 Punjabi

Mandy Takhar Wedding Photos: ਮੈਂਡੀ ਤੱਖਰ ਨੇ ਫੈਨਜ਼ ਨਾਲ ਸ਼ੇਅਰ ਕੀਤੀ ਵਿਆਹ ਦੀਆਂ ਤਸਵੀਰਾਂ, ਦੇਖੋ ਫੋਟੋਆਂ

Updated On: 

18 Nov 2025 13:17 PM IST

Wedding Photos: ਪੰਜਾਬੀ ਇੰਡਸਟਰੀ ਦੀ ਬਿਊਟੀਫੁੱਲ ਅਦਾਕਾਰਾ ਮੈਂਡੀ ਤੱਖਰ ਬੀਤੇ ਦਿਨੀਂ ਆਪਣੇ ਬੁਆਏਫਰੈਂਡ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਗੱਲ ਕਰੀਏ ਵਿਆਹ ਦੇ ਫੰਕਸ਼ਨ ਅਤੇ ਵਿਆਹ ਦੇ ਆਉਟਫਿੱਟਸ ਦੀ ਤਾਂ ਸਾਰੇ ਹੀ ਫੰਕਸ਼ਨ ਦੇ ਆਉਟਫਿੱਟ ਕਾਫੀ ਪਸੰਦ ਕੀਤੇ ਜਾ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਕਾਫੀ ਖੂਬਸੂਰਤ ਹਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤੀਆਂ ਜਾ ਰਹੀਆਂ ਹਨ।

1 / 5ਪਾਲੀਵੁੱਡ ਅਦਾਕਾਰਾ ਮੈਂਡੀ ਤੱਖਰ ਬੀਤੇ ਦਿਨੀਂ ਆਪਣੇ ਬੁਆਏਫਰੈਂਡ ਸ਼ੇਖਰ ਕੌਸ਼ਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਦੇ ਵਿਆਹ ਵਿੱਚ ਇੰਡਸਟਰੀ ਦੇ ਕਈ ਉੱਘੇ ਸਿਤਾਰੇ ਪਹੁੰਚੇ ਜਿਸ ਵਿੱਚ ਨਿਸ਼ਾ ਬਾਨੋ, ਗੀਤਾਜ ਬਿੰਦਰਖੀਆ ਸਣੇ ਕਈ ਸਟਾਰਸ ਮੌਜੂਦ ਰਹੇ।

ਪਾਲੀਵੁੱਡ ਅਦਾਕਾਰਾ ਮੈਂਡੀ ਤੱਖਰ ਬੀਤੇ ਦਿਨੀਂ ਆਪਣੇ ਬੁਆਏਫਰੈਂਡ ਸ਼ੇਖਰ ਕੌਸ਼ਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਵਾਂ ਦੇ ਵਿਆਹ ਵਿੱਚ ਇੰਡਸਟਰੀ ਦੇ ਕਈ ਉੱਘੇ ਸਿਤਾਰੇ ਪਹੁੰਚੇ ਜਿਸ ਵਿੱਚ ਨਿਸ਼ਾ ਬਾਨੋ, ਗੀਤਾਜ ਬਿੰਦਰਖੀਆ ਸਣੇ ਕਈ ਸਟਾਰਸ ਮੌਜੂਦ ਰਹੇ।

2 / 5

ਇਸ ਤੋਂ ਪਹਿਲਾਂ ਬ੍ਰਿਟਿਸ਼ ਪੰਜਾਬੀ ਅਦਾਕਾਰਾ ਮੈਂਡੀ ਤੱਖਰ ਅਤੇ ਸ਼ੇਖਰ ਕੌਸ਼ਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ ਸਨ ਅਤੇ ਹੁਣ ਦੋਵਾਂ ਨੇ ਹਿੰਦੂ ਰਿਵਾਜ਼ ਨਾਲ ਵੀ ਵਿਆਹ ਕਰਵਾਇਆ ਹੈ।

3 / 5

ਮੈਂਡੀ ਨੇ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੇ ਖ਼ਾਸ ਪਲ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਲਾੜਾ-ਲਾੜੀ ਬਹੁਤ ਪਿਆਰੇ ਨਜ਼ਰ ਆ ਰਹੇ ਹਨ।

4 / 5

ਗੱਲ ਕਰੀਏ ਮੈਂਡੀ ਦੇ ਹਸਬੈਂਡ ਦੀ ਤਾਂ ਇੱਕ ਨਿੱਜੀ ਚੈਨਲ ਦੀ ਰਿਪੋਰਟ ਮੁਤਾਬਕ ਸ਼ੇਖਰ ਕੌਸ਼ਲ ਪੇਸ਼ੇ ਤੋਂ ਇੱਕ ਫਿੱਟਨੈਸ ਪ੍ਰੋਫੈਸ਼ਨਲ ਹਨ ਅਤੇ ਉਹ ਕੁਰਾਲੀ ਦੇ ਰਹਿਣ ਵਾਲੇ ਹਨ।

5 / 5

ਲਾੜਾ-ਲਾੜੀ ਦਾ ਫੇਰਾ ਲੁੱਕ ਵੀ ਕਾਫੀ ਛਾਇਆ ਹੋਇਆ ਹੈ। ਮੈਂਡੀ ਤੱਖਰ ਨੇ ਮਲੱਟੀ ਕਲਰ ਦੀ ਸਾੜੀ ਕੈਰੀ ਕੀਤੀ ਹੈ ਅਤੇ ਸ਼ੇਖਰ ਨੇ ਆਫ ਵਾਇਟ ਕਲਰ ਦੀ ਸ਼ੇਰਵਾਨੀ ਕੈਰੀ ਕੀਤੀ ਹੈ।

Follow Us On
Tag :