Upcoming Movies: 'ਓਹ ਮਾਈ ਡੌਗ' ਤੋਂ ਲੈ ਕੇ ਟਾਕਸਿਕ ਤੱਕ... ਅਗਸਤ ਚ ਧਮਾਲ ਮਚਾਉਣਗੀਆਂ ਇਹ ਵੱਡੀਆਂ ਫ਼ਿਲਮਾਂ | bollywood movie releases august awarapan 2 toxic bantwara 1947 release date know in Punjabi - TV9 Punjabi

Upcoming Movies: ‘ਓਹ ਮਾਈ ਡੌਗ’ ਤੋਂ ਲੈ ਕੇ ਟਾਕਸਿਕ ਤੱਕ… ਅਗਸਤ ਚ ਧਮਾਲ ਮਚਾਉਣਗੀਆਂ ਇਹ ਵੱਡੀਆਂ ਫ਼ਿਲਮਾਂ

Published: 

02 Aug 2026 17:07 PM IST

ਅਗਸਤ 2026 ਵਿੱਚ ਬਾਲੀਵੁੱਡ ਦੀਆਂ ਕਈ ਵੱਡੀਆਂ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ। 'ਓਹ ਮਾਈ ਡੌਗ' 7 ਅਗਸਤ ਨੂੰ ਆਵੇਗੀ, ਜਦੋਂ ਕਿ 14 ਅਗਸਤ ਨੂੰ 'ਆਵਾਰਾਪਨ 2' ਅਤੇ ਸਨੀ ਦਿਓਲ ਦੀ 'ਬੰਟਵਾਰਾ 1947' ਵਿਚਾਲੇ ਟੱਕਰ ਹੋਵੇਗੀ। ਇਸ ਤੋਂ ਬਾਅਦ 'ਟਾਕਸਿਕ' 26 ਅਗਸਤ ਨੂੰ ਅਤੇ 'ਈਠਾ' ਤੇ 'ਖੋਸਲਾ ਕਾ ਘੋਸਲਾ 2' 28 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣਗੀਆਂ।

1 / 61. ਓਹ ਮਾਈ ਡੌਗ: ਪੰਕਜ ਤ੍ਰਿਪਾਠੀ ਦੀ ਫ਼ਿਲਮ 'ਓਹ ਮਾਈ ਡੌਗ' ਹੁਣ 7 ਅਗਸਤ 2026 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਪੰਕਜ ਤ੍ਰਿਪਾਠੀ ਤੋਂ ਇਲਾਵਾ ਪਵਨ ਮਲਹੋਤਰਾ, ਰਾਜੇਸ਼ ਕੁਮਾਰ ਅਤੇ ਮਾਹੀ ਰਾਏ ਵੀ ਹਨ। ਪਹਿਲਾਂ ਇਹ ਫ਼ਿਲਮ 31 ਜੁਲਾਈ ਨੂੰ ਆਉਣ ਵਾਲੀ ਸੀ, ਪਰ ਬਾਅਦ 'ਚ ਇਸ ਨੂੰ ਅੱਗੇ ਲਈ ਸ਼ਿਫਟ ਕਰ ਦਿੱਤਾ ਗਿਆ ਸੀ।

1. ਓਹ ਮਾਈ ਡੌਗ: ਪੰਕਜ ਤ੍ਰਿਪਾਠੀ ਦੀ ਫ਼ਿਲਮ 'ਓਹ ਮਾਈ ਡੌਗ' ਹੁਣ 7 ਅਗਸਤ 2026 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਪੰਕਜ ਤ੍ਰਿਪਾਠੀ ਤੋਂ ਇਲਾਵਾ ਪਵਨ ਮਲਹੋਤਰਾ, ਰਾਜੇਸ਼ ਕੁਮਾਰ ਅਤੇ ਮਾਹੀ ਰਾਏ ਵੀ ਹਨ। ਪਹਿਲਾਂ ਇਹ ਫ਼ਿਲਮ 31 ਜੁਲਾਈ ਨੂੰ ਆਉਣ ਵਾਲੀ ਸੀ, ਪਰ ਬਾਅਦ 'ਚ ਇਸ ਨੂੰ ਅੱਗੇ ਲਈ ਸ਼ਿਫਟ ਕਰ ਦਿੱਤਾ ਗਿਆ ਸੀ।

2 / 6

2. ਆਵਾਰਾਪਨ 2: ਇਮਰਾਨ ਹਾਸ਼ਮੀ ਦੀ ਫ਼ਿਲਮ 'ਆਵਾਰਾਪਨ 2' ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। 14 ਅਗਸਤ ਨੂੰ ਇਹ ਫ਼ਿਲਮ ਰਿਲੀਜ਼ ਹੋਵੇਗੀ, ਜਿਸ 'ਚ ਸ਼ਬਾਨਾ ਆਜ਼ਮੀ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਵੇਗੀ ਅਤੇ ਦਿਸ਼ਾ ਪਾਟਨੀ ਵੀ ਇਸ ਫ਼ਿਲਮ ਦਾ ਹਿੱਸਾ ਹੈ। ਇਸ ਪਿਕਚਰ ਦਾ ਪਹਿਲਾ ਪਾਰਟ ਲੋਕਾਂ ਦੇ ਦਿਲਾਂ ਦੇ ਬਹੁਤ ਕਰੀਬ ਰਿਹਾ ਹੈ ਅਤੇ ਸੀਕਵਲ ਤੋਂ ਵੀ ਅਜਿਹੀ ਹੀ ਉਮੀਦ ਕੀਤੀ ਜਾ ਰਹੀ ਹੈ।

3 / 6

3. ਬੰਟਵਾਰਾ 1947: ਸਨੀ ਦਿਓਲ ਇੱਕ ਵਾਰ ਫਿਰ ਐਕਸ਼ਨ ਕਰਦੇ ਦਿਖਾਈ ਦੇਣਗੇ। ਉਨ੍ਹਾਂ ਦੀ ਫ਼ਿਲਮ 'ਬੰਟਵਾਰਾ 1947' ਦਾ ਟ੍ਰੇਲਰ ਸਾਹਮਣੇ ਆ ਗਿਆ ਹੈ। 14 ਅਗਸਤ ਨੂੰ ਆ ਰਹੀ ਇਸ ਫ਼ਿਲਮ ਦਾ ਟਾਕਰਾ ਇਮਰਾਨ ਹਾਸ਼ਮੀ ਦੀ ਫ਼ਿਲਮ ਨਾਲ ਹੋਵੇਗਾ। ਸਨੀ ਪਾਜੀ ਤੋਂ ਇਲਾਵਾ ਫ਼ਿਲਮ 'ਚ ਪ੍ਰੀਤੀ ਜ਼ਿੰਟਾ, ਕਰਣ ਦਿਓਲ, ਸ਼ਬਾਨਾ ਆਜ਼ਮੀ, ਅਲੀ ਫਜ਼ਲ ਅਤੇ ਅਭਿਮਨਿਊ ਸਿੰਘ ਸ਼ਾਮਲ ਹਨ। ਫ਼ਿਲਮ 'ਚ ਇੱਕ ਇਮੋਸ਼ਨਲ ਐਂਗਲ ਵੀ ਹੈ, ਜੋ ਸਭ ਨੂੰ ਪਸੰਦ ਆ ਰਿਹਾ ਹੈ।

4 / 6

4. ਟਾਕਸਿਕ: ਰੌਕਿੰਗ ਸਟਾਰ ਯਸ਼ ਦੀ ਫ਼ਿਲਮ 'ਟਾਕਸਿਕ: ਅ ਫੇਅਰੀਟੇਲ ਫਾਰ ਗ੍ਰੋਨ-ਅਪਸ' (Toxic: A Fairy Tale for Grown-ups) 26 ਅਗਸਤ 2026 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਇੰਟੀਮੇਟ ਸੀਨਜ਼ ਦੇ ਚੱਲਦਿਆਂ ਮੇਕਰਸ ਅਤੇ ਸਟਾਰਸ ਕਾਫ਼ੀ ਟ੍ਰੋਲ ਹੋ ਰਹੇ ਹਨ। ਕਿਆਰਾ ਅਡਵਾਨੀ, ਨਯਨਤਾਰਾ, ਹੁਮਾ ਕੁਰੈਸ਼ੀ ਅਤੇ ਤਾਰਾ ਸੁਤਾਰੀਆ ਤੋਂ ਇਲਾਵਾ ਫ਼ਿਲਮ 'ਚ ਰੁਕਮਣੀ ਵਸੰਤ ਵੀ ਹੈ।

5 / 6

5. ਈਠਾ: ਸ਼ਰਧਾ ਕਪੂਰ ਦੀ ਫ਼ਿਲਮ 'ਈਠਾ' 28 ਅਗਸਤ 2026 ਯਾਨੀ ਰੱਖੜੀ ਦੇ ਮੌਕੇ 'ਤੇ ਰਿਲੀਜ਼ ਹੋ ਸਕਦੀ ਹੈ। ਹਾਲਾਂਕਿ, ਅਜਿਹੀ ਚਰਚਾ ਹੈ ਕਿ ਫ਼ਿਲਮ ਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ, ਪਰ ਮੇਕਰਸ ਨੇ ਅਜੇ ਤੱਕ ਕੋਈ ਅਪਡੇਟ ਨਹੀਂ ਦਿੱਤਾ ਹੈ। ਅਸਲ 'ਚ ਇਹ ਫ਼ਿਲਮ ਲਾਵਣੀ ਕਲਾਕਾਰ ਵਿਠਾਬਾਈ ਨਾਰਾਇਣਗਾਓਂਕਰ ਦੀ ਜ਼ਿੰਦਗੀ 'ਤੇ ਆਧਾਰਿਤ ਹੈ।

6 / 6

6. ਖੋਸਲਾ ਕਾ ਘੋਸਲਾ 2: 28 ਅਗਸਤ 2026 ਨੂੰ ਇਹ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫ਼ਿਲਮ 'ਚ ਅਨੁਪਮ ਖੇਰ, ਬੋਮਨ ਇਰਾਨੀ ਅਤੇ ਦਿਵਿਆ ਖੋਸਲਾ ਕੁਮਾਰ ਇਕੱਠੇ ਕੰਮ ਕਰਦੇ ਨਜ਼ਰ ਆ ਰਹੇ ਹਨ। ਪ੍ਰਸ਼ਾਂਤ ਭਾਗੀਆ ਨੇ ਇਸ ਫ਼ਿਲਮ ਨੂੰ ਬਣਾਇਆ ਹੈ। ਇਸ ਦੇ ਪਹਿਲੇ ਪਾਰਟ ਨੂੰ ਵੀ ਕਾਫ਼ੀ ਚੰਗਾ ਹੁੰਗਾਰਾ ਮਿਲਿਆ ਸੀ।

Loading...
Unable to load recommendations.
Follow Us
Tag :