AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਾਲੀਵੁੱਡ ਦੇ ਇਸ ਡਾਇਰੈਕਟਰ ਨੇ ਅਨਿਲ ਕਪੂਰ ਨਾਲ ਕੀਤੀ ਸਾਊਥ ਮੈਗਾਸਟਾਰ ਚਿਰੰਜੀਵੀ ਦੀ ਤੁਲਨਾ, ਕੀਤੀਆਂ ਰੱਜ ਕੇ ਤਾਰੀਫ਼ਾਂ

ਡਾਇਰੈਕਟਰ ਅਨੁਰਾਗ ਕਸ਼ਿਅਪ ਨੇ ਚਿਰੰਜੀਵੀ ਦੀ ਆਉਣ ਵਾਲੀ ਫ਼ਿਲਮ ਕਾਕਾ (2027) ਚ ਕੰਮ ਕਰਨ ਦਾ ਤਜਰਬਾ ਸਾਂਝਾ ਕਰਦਿਆਂ ਉਨ੍ਹਾਂ ਦੀ ਤੁਲਨਾ ਅਨਿਲ ਕਪੂਰ ਨਾਲ ਕੀਤੀ ਹੈ। ਅਨੁਰਾਗ ਨੇ ਕਿਹਾ ਕਿ 70 ਸਾਲ ਦੀ ਉਮਰ ਦੇ ਬਾਵਜੂਦ ਦੋਵਾਂ ਦਿੱਗਜਾਂ ਦੀ ਊਰਜਾ ਲਾਜਵਾਬ ਹੈ, ਜੋ ਉਨ੍ਹਾਂ ਨੂੰ ਖ਼ੁਦ ਨੂੰ ਵੀ ਬੁੱਢਾ ਮਹਿਸੂਸ ਕਰਵਾਉਂਦੀ ਹੈ।

tv9-punjabi
TV9 Punjabi | Published: 18 Oct 2026 18:47 PM IST
Share
ਬਾਲੀਵੁੱਡ ਨਿਰਦੇਸ਼ਕ ਅਨੁਰਾਗ ਕਸ਼ਿਅਪ ਮੌਜੂਦਾ ਸਮੇਂ ਵਿੱਚ ਚਿਰੰਜੀਵੀ ਦੀ ਫ਼ਿਲਮ ‘ਕਾਕਾ’ ਦਾ ਹਿੱਸਾ ਹਨ। ਇਹ ਫ਼ਿਲਮ ਜਨਵਰੀ 2027 ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਹਾਲ ਹੀ ਦੇ ਇੱਕ ਇੰਟਰਵਿਊ ਵਿੱਚ ਅਨੁਰਾਗ ਕਸ਼ਿਅਪ ਨੇ ਚਿਰੰਜੀਵੀ ਨਾਲ ਕੰਮ ਕਰਨ ਦਾ ਆਪਣਾ ਤਜਰਬਾ ਸਾਂਝਾ ਕੀਤਾ ਹੈ ਅਤੇ ਉਨ੍ਹਾਂ ਦੀ ਤੁਲਨਾ ਅਨਿਲ ਕਪੂਰ ਨਾਲ ਕੀਤੀ ਹੈ।

1 / 5
ਅਨੁਰਾਗ ਕਸ਼ਿਅਪ ਨੇ ਸੀਨੀਅਰ ਅਦਾਕਾਰ ਚਿਰੰਜੀਵੀ ਬਾਰੇ ਗੱਲ ਕਰਦਿਆਂ ਕਿਹਾ ਕਿ ਚਿਰੰਜੀਵੀ ਦੀ ਊਰਜਾ (ਐਨਰਜੀ) ਦੇਖ ਕੇ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਜਿਵੇਂ ਉਹ ਖ਼ੁਦ ਕਾਫ਼ੀ ਬੁੱਢੇ ਹੋ ਗਏ ਹਨ, ਜਦਕਿ ਉਹ ਖ਼ੁਦ ਚਿਰੰਜੀਵੀ ਤੋਂ 18 ਸਾਲ ਛੋਟੇ ਹਨ। ਚਿਰੰਜੀਵੀ ਲਗਭਗ 5 ਦਹਾਕਿਆਂ ਤੋਂ ਫ਼ਿਲਮ ਇੰਡਸਟਰੀ ਦਾ ਹਿੱਸਾ ਹਨ।

2 / 5
ਉਨ੍ਹਾਂ ਨੇ ਅਨਿਲ ਕਪੂਰ ਨਾਲ ਫ਼ਿਲਮ ‘ਏਕੇ ਵਰਸੇਜ਼ ਏਕੇ’ ਵਿੱਚ ਕੰਮ ਕੀਤਾ ਸੀ। ਉਸ ਦੌਰਾਨ ਵੀ ਅਨਿਲ ਕਪੂਰ ਨਾਲ ਕੰਮ ਕਰਦਿਆਂ ਉਨ੍ਹਾਂ ਨੂੰ ਅਜਿਹਾ ਹੀ ਮਹਿਸੂਸ ਹੋਇਆ ਸੀ। ਅਨੁਰਾਗ ਨੇ ਅਨਿਲ ਕਪੂਰ ਨਾਲ ਚਿਰੰਜੀਵੀ ਦੀ ਤੁਲਨਾ ਕੀਤੀ ਅਤੇ ਕਿਹਾ ਕਿ ਦੋਵਾਂ ਸੁਪਰਸਟਾਰਾਂ ਦੀ ਊਰਜਾ 70 ਸਾਲ ਦੀ ਉਮਰ ਵਿੱਚ ਵੀ ਇੱਕੋ ਜਿਹੀ ਹੈ।

3 / 5
ਚਿਰੰਜੀਵੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸਾਊਥ ਫ਼ਿਲਮ ਇੰਡਸਟਰੀ ਦੇ ਮੈਗਾਸਟਾਰ ਵਜੋਂ ਜਾਣਿਆ ਜਾਂਦਾ ਹੈ। ਸਾਲ 2026 ਦੀ ਜਨਵਰੀ ਵਿੱਚ ਉਨ੍ਹਾਂ ਦੀ ਫ਼ਿਲਮ ‘ਮਨ ਸ਼ੰਕਰ ਵਰਪ੍ਰਸਾਦ ਗਾਰੂ’ ਰਿਲੀਜ਼ ਹੋਈ ਸੀ, ਜੋ ਸੁਪਰਹਿੱਟ ਰਹੀ ਸੀ। ਹੁਣ ਜਨਵਰੀ 2027 ਵਿੱਚ ਉਨ੍ਹਾਂ ਦੀ ਫ਼ਿਲਮ ‘ਕਾਕਾ’ ਰਿਲੀਜ਼ ਹੋਵੇਗੀ, ਜਿਸ ’ਤੇ ਫ਼ਿਲਹਾਲ ਕੰਮ ਚੱਲ ਰਿਹਾ ਹੈ।

4 / 5
ਉੱਥੇ ਹੀ ਅਨਿਲ ਕਪੂਰ ਦੀ ਗੱਲ ਕਰੀਏ ਤਾਂ ਉਹ ਵੀ ਲਗਭਗ ਚਿਰੰਜੀਵੀ ਦੀ ਉਮਰ ਦੇ ਹੀ ਹਨ। ਦੋਵਾਂ ਦੀ ਉਮਰ ਵਿੱਚ ਸਿਰਫ਼ 2 ਸਾਲ ਦਾ ਫ਼ਰਕ ਹੈ। ਜਿੱਥੇ ਇੱਕ ਪਾਸੇ ਚਿਰੰਜੀਵੀ 71 ਸਾਲ ਦੇ ਹਨ, ਉੱਥੇ ਹੀ ਅਨਿਲ ਕਪੂਰ ਵੀ 69 ਸਾਲ ਦੇ ਹੋ ਚੁੱਕੇ ਹਨ। ਉਹ ਇਸ ਉਮਰ ਵਿੱਚ ਵੀ ਕਾਫ਼ੀ ਫਿੱਟ ਅਤੇ ਖ਼ੂਬਸੂਰਤ (ਹੈਂਡਸਮ) ਨਜ਼ਰ ਆਉਂਦੇ ਹਨ ਅਤੇ ਇਸੇ ਲਈ ਇੰਡਸਟਰੀ ਵਿੱਚ ਉਨ੍ਹਾਂ ਨੂੰ ‘ਐਵਰਗ੍ਰੀਨ ਸਟਾਰ’ ਵਜੋਂ ਦੇਖਿਆ ਜਾਂਦਾ ਹੈ।

5 / 5
Follow Us
Latest Photos Business Technology
Latest Stories
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...