UK ਦੀਆਂ ਚੋਣਾਂ ਵਿੱਚ ਝੰਡਾ ਗੱਡਣ ਵਾਲੇ, ਜਾਣੋ ਕੌਣ ਹਨ ਤਨਮਨਜੀਤ ਸਿੰਘ ਢੇਸੀ
ਪੰਜਾਬੀ ਮੂਲ ਦੇ ਤਨਮਨਜੀਤ ਸਿੰਘ ਢੇਸੀ ਇੱਕ ਵਾਰ ਮੁੜ ਸਾਂਸਦ ਬਣ ਗਏ ਹਨ। ਉਹਨਾਂ ਨੂੰ Slough ਹਲਕੇ ਤੋਂ ਜਿੱਤ ਪ੍ਰਾਪਤ ਹੋਈ ਹੈ। ਜਿੱਤਣ ਤੋਂ ਬਾਅਦ ਤਨਮਨਜੀਤ ਢੇਸੀ ਨੇ ਵੋਟਰਾਂ ਦਾ ਧੰਨਵਾਦ ਕੀਤਾ।
ਚੋਣ ਜਿੱਤਣ ਤੋਂ ਬਾਅਦ ਤਨਮਨਜੀਤ ਸਿੰਘ ਢੇਸੀ ਵੋਟਰਾਂ ਦਾ ਧੰਨਵਾਦ ਕਰਦੇ ਹੋਏ
ਪੰਜਾਬੀ ਮੂਲ ਦੇ ਤਨਮਨਜੀਤ ਸਿੰਘ ਢੇਸੀ ਇੱਕ ਵਾਰ ਮੁੜ ਸਾਂਸਦ ਬਣ ਗਏ ਹਨ। ਉਹਨਾਂ ਨੂੰ Slough ਹਲਕੇ ਤੋਂ ਜਿੱਤ ਪ੍ਰਾਪਤ ਹੋਈ ਹੈ। ਜਿੱਤਣ ਤੋਂ ਬਾਅਦ ਤਨਮਨਜੀਤ ਢੇਸੀ ਨੇ ਵੋਟਰਾਂ ਦਾ ਧੰਨਵਾਦ ਕੀਤਾ। ਢੇਸੀ ਨੇ ਲੇਬਰ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ।
ਬ੍ਰਿਟੇਨ ਦੀਆਂ 650 ਸੀਟਾਂ ‘ਤੇ ਵੋਟਿੰਗ ਪੂਰੀ ਹੋ ਚੁੱਕੀ ਹੈ। ਵੀਰਵਾਰ ਰਾਤ 10 ਵਜੇ ਤੱਕ ਵੋਟਿੰਗ ਹੋਈ। ਜਿਸ ਤੋਂ ਬਾਅਦ ਅੱਜ ਯਾਨੀ ਸ਼ੁੱਕਰਵਾਰ ਨੂੰ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਮੁਤਾਬਕ ਇਸ ਵਾਰ ਰਿਸ਼ੀ ਸੁਨਕ ਸਰਕਾਰ ਬਣਾਉਂਦੇ ਨਜ਼ਰ ਨਹੀਂ ਆ ਰਹੇ ਹਨ। ਜਦੋਂ ਕਿ ਲੇਬਰ ਪਾਰਟੀ ਦੇ ਕੇਅਰ ਸਟਾਰਮਰ ਨੇ ਬੜ੍ਹਤ ਸੰਭਾਲੀ ਹੈ। ਇਹ ਬਹੁਮਤ ਦਾ ਅੰਕੜਾ (326) ਪਾਰ ਕਰ ਗਿਆ ਹੈ।
ਬਰਤਾਨੀਆ ਦੀਆਂ ਆਮ ਚੋਣਾਂ ਵਿਚ ਲੇਬਰ ਪਾਰਟੀ ਨੂੰ ਇਤਿਹਾਸਕ ਬਹੁਮਤ ਮਿਲਿਆ ਹੈ। ਉਥੇ ਵਸਦੇ ਪੰਜਾਬੀਆਂ ਦਾ ਵੀ ਲੇਬਰ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਹੈ। ਜਲੰਧਰ ਵਾਸੀ ਤਨਮਨਜੀਤ ਸਿੰਘ ਢੇਸੀ ਮੁੜ ਐਮ.ਪੀ ਬਣ ਗਏ ਹਨ। ਇੰਗਲੈਂਡ ਦੇ ਗ੍ਰੇਵਸ਼ਾਮ ਸ਼ਹਿਰ ਵਿੱਚ ਯੂਰਪ ਦੇ ਸਭ ਤੋਂ ਨੌਜਵਾਨ ਸਿੱਖ ਮੇਅਰ ਬਣੇ ਤਨਮਨਜੀਤ ਸਿੰਘ ਢੇਸੀ ਬਰਤਾਨਵੀ ਸੰਸਦ ਵਿੱਚ ਪਹੁੰਚਣ ਵਾਲੇ ਪਹਿਲੇ ਸਿੱਖ ਸੰਸਦ ਹਨ।Huge honour to be re-elected by the good people of #Slough as their MP.
They voted for change, unity and progress under a @UKLabour Government – which is what I will work hard to deliver for them. Immensely grateful to all whose efforts and teamwork made it possible.🙏🏼 pic.twitter.com/ngUsK4i5ui — Tanmanjeet Singh Dhesi MP (@TanDhesi) July 5, 2024ਇਹ ਵੀ ਪੜ੍ਹੋ


