Singapore Death: ਸਿੰਗਾਪੁਰੀ ਜੋੜੇ ਦੀ ਸੜਕ ਹਾਦਸੇ ‘ਚ ਮੌਤ, ਆਂਧ੍ਰ ਪ੍ਰਦੇਸ਼ ‘ਚ ਵਾਪਰਿਆ ਹਾਦਸਾ

tv9-punjabi
Published: 

16 Mar 2023 14:00 PM

Singapore Couple Death: ਸਿੰਗਾਪੁਰ ਵਿੱਚ ਪੇਸ਼ੇ ਤੋਂ ਕੰਸਟ੍ਰਕਸ਼ਨ ਮੈਨੇਜਰ ਯੁਵਰਾਜਨ ਅਤੇ ਉਹਨਾਂ ਦੀ ਪਤਨੀ ਨਾਗਜੋਤੀ ਦੀ ਸੜਕ ਹਾਦਸੇ ਚ ਹੋਈ ਮੌਤ, ਇਸ ਕਾਰ ਹਾਦਸੇ ਮਗਰੋਂ ਸੜਕ 'ਤੇ ਵੱਡਾ ਜਾਮ ਲੱਗ ਗਿਆ ਸੀ। ਜਿਸ ਨੂੰ ਦੋ ਘੰਟਿਆਂ ਬਾਅਦ ਬਹਾਲ ਕਰਾਇਆ ਗਿਆ ਸੀ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਇਸ ਜੋੜੇ ਦੇ 9 ਸਾਲ ਦੇ ਮੁੰਡੇ ਨੂੰ ਹਾਦਸੇ ਬਾਰੇ ਦੱਸਿਆ ਗਿਆ।

Singapore Death: ਸਿੰਗਾਪੁਰੀ ਜੋੜੇ ਦੀ ਸੜਕ ਹਾਦਸੇ ਚ ਮੌਤ, ਆਂਧ੍ਰ ਪ੍ਰਦੇਸ਼ ਚ ਵਾਪਰਿਆ ਹਾਦਸਾ

ਹਾਦਸਾ (ਸੰਕੇਤਕ ਤਸਵੀਰ)

Follow Us On

Singapore Couple Death: ਭਾਰਤੀ ਮੂਲ ਦਾ ਇੱਕ ਜੋੜਾ 8 ਮਾਰਚ ਨੂੰ ਸਿੰਗਾਪੁਰ ਤੋਂ ਚੇੱਨਈ ਘੁੰਮਣ-ਫਿਰਨ ਆਇਆ ਸੀ। ਪਿਛਲੇ ਹਫ਼ਤੇ ਇਹ ਜੋੜਾ ਚੇੱਨਈ ਤੋਂ ਤਿਰੁਪਤੀ (Chennai to Tirupati) ਜਾ ਰਿਹਾ ਸੀ ਕਿ ਅਚਾਨਕ ਇੱਕ ਤੇਜ਼ ਰਫਤਾਰ ਆਇਲ ਟੈਂਕਰ ਨੇ ਉਨ੍ਹਾਂ ਦੀ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਵਿੱਚ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਭਿਆਨਕ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਯੁਵਰਾਜਨ ਸੈਲਵਮ ਅਤੇ ਉਨ੍ਹਾਂ ਦੀ ਪਤਨੀ ਨਾਗਜੋਤੀ ਵਰਾਸਰਾਸਨ ਤੋਂ ਇਲਾਵਾ ਉਨ੍ਹਾਂ ਦੇ ਕਾਰ ਡਰਾਇਵਰ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਜੋੜਾ ਪਿਛਲੇ ਹਫਤੇ ਚੇੱਨਈ ਤੋਂ ਤਿਰੂਪਤੀ ਜਾ ਰਿਹਾ ਸੀ।

ਹਾਦਸੇ ਮਗਰੋਂ ਸੜਕ ‘ਤੇ ਵੱਡਾ ਲੱਗਿਆ ਜਾਮ

ਮਿਲੀ ਜਾਣਕਾਰੀ ਮੁਤਾਬਕ ਇਸ ਕਾਰ ਹਾਦਸੇ ਮਗਰੋਂ ਸੜਕ ‘ਤੇ ਵੱਡਾ ਜਾਮ ਲੱਗ ਗਿਆ ਸੀ। ਜਿਸ ਨੂੰ ਦੋ ਘੰਟਿਆਂ ਬਾਅਦ ਬਹਾਲ ਕਰਾਇਆ ਗਿਆ ਸੀ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਇਸ ਜੋੜੇ ਦਾ 9 ਸਾਲ ਦਾ ਇੱਕ ਮੁੰਡਾ ਹੈ। ਜਿਸ ਨੂੰ ਹਾਦਸੇ ਬਾਰੇ ਦੱਸ ਦਿੱਤਾ ਗਿਆ ਹੈ।

ਤਿਰੁਪਤੀ ਮੰਦਰ ਵਿੱਚ ਮੱਥਾ ਟੇਕਣ ਲਈ ਨਿੱਕਲੇ ਸਨ

ਸਿੰਗਾਪੁਰ ਵਿੱਚ ਪੇਸ਼ੇ ਤੋਂ ਕੰਸਟ੍ਰਕਸ਼ਨ ਮੈਨੇਜਰ (Construction Manager) ਯੁਵਰਾਜਨ ਅਤੇ ਉਹਨਾਂ ਦੀ ਪਤਨੀ ਨਾਗਜੋਤੀ ਨੇ ਚੇੱਨਈ ਤੋਂ ਤਿਰੁਪਤੀ ਮੰਦਰ ਵਿੱਚ ਮੱਥਾ ਟੇਕਣ ਲਈ ਐਤਵਾਰ ਸਵੇਰੇ ਇੱਕ ਕੈਬ ਕਿਰਾਏ ‘ਤੇ ਲਈ ਸੀ। ਤਿਰੁਪਤੀ ਦੇ ਅੱਧੇ ਰਸਤੇ ‘ਚ 130 ਕਿਲੋਮੀਟਰ ਤੱਕ ਪੁੱਜਣ ਮਗਰੋਂ ਉਹਨਾਂ ਦੀ ਕਾਰ ਨੂੰ ਆਂਧ੍ਰ ਪ੍ਰਦੇਸ਼ ਵਿੱਚ ਪੈਂਦੇ ਨਗਰਿ ਦੇ ਨੇੜੇ ਇੱਕ ਤੇਜ਼ ਰਫ਼ਤਾਰ ਆਇਲ ਟੈਂਕਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਸੀ ਅਤੇ ਉਹਨਾਂ ਦੀ ਕਾਰ ਨੂੰ ਘਸੀਟਦਾ ਹੋਇਆ ਖੇਤਾਂ ਤੱਕ ਲੈ ਗਿਆ ਸੀ।

ਕਾਰ ਡਰਾਇਵਰ ਦੀ ਵੀ ਹੋਈ ਮੌਕੇ ‘ਤੇ ਮੌਤ

ਇਸ ਭਿਆਨਕ ਹਾਦਸੇ ਵਿੱਚ ਕਾਰ ਡਰਾਇਵਰ ਦੀ ਇਸ ਜੋੜੇ ਨਾਲ ਹੀ ਮੌਕੇ ‘ਤੇ ਮੌਤ ਹੋ ਗਈ ਸੀ ਅਤੇ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਟੈਂਕਰ ਦੇ ਡਰਾਇਵਰ ਨੂੰ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਨਗਰਿ ਪੁਲਿਸ ਥਾਣੇ ਦੇ ਇੰਸਪੈਕਟਰ ਨੇ ਦੱਸਿਆ ਕਿ ਕਾਰ ਅਤੇ ਆਇਲ ਟੈਂਕਰ ਦੀ ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਵਿੱਚ ਫਸੇ ਲੋਕਾਂ ਦੀ ਲਾਸ਼ਾਂ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਣਾ ਪਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ