ਸੜਕ ਹਾਦਸਿਆਂ ‘ਚ ਸਭ ਤੋਂ ਪ੍ਰਭਾਵਿਤ ਨੌਜਵਾਨ, ਹੋਰ ਵੀ ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ

Updated On: 

02 Nov 2023 06:32 AM

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ 2022 ਦੀ ਸਾਲਾਨਾ ਰਿਪੋਰਟ ਵਿੱਚ ਸੜਕ ਹਾਦਸਿਆਂ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਆਖ਼ਰ ਇੰਨੇ ਸੜਕ ਹਾਦਸੇ ਕਿਉਂ ਹੋ ਰਹੇ ਹਨ, ਇਸ ਦਾ ਕਾਰਨ ਵੀ ਇਨ੍ਹਾਂ ਅੰਕੜਿਆਂ ਨਾਲ ਸਾਹਮਣੇ ਆਇਆ ਹੈ। ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਹਾਦਸਿਆਂ ਦਾ ਸਭ ਤੋਂ ਵੱਧ ਸ਼ਿਕਾਰ ਕਿਸ ਵਰਗ ਦੇ ਲੋਕ ਹੁੰਦੇ ਹਨ। ਵੱਖ-ਵੱਖ ਰਾਜਾਂ ਦੇ ਅੰਕੜੇ ਵੀ ਸਾਹਮਣੇ ਆਏ ਹਨ।

ਸੜਕ ਹਾਦਸਿਆਂ ਚ ਸਭ ਤੋਂ ਪ੍ਰਭਾਵਿਤ ਨੌਜਵਾਨ, ਹੋਰ ਵੀ ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
Follow Us On

ਸਾਲ 2022 ਵਿੱਚ ਸੜਕ ਹਾਦਸਿਆਂ ਦੇ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ ਵਿੱਚ 18 ਤੋਂ 60 ਸਾਲ ਦੀ ਉਮਰ ਵਰਗ ਵਿੱਚ ਕੰਮ ਕਰਨ ਵਾਲੇ ਲੋਕ ਸਭ ਤੋਂ ਵੱਧ ਸ਼ਿਕਾਰ ਹੋਏ ਹਨ। ਪਿਛਲੇ ਸਾਲ ਸੜਕ ਹਾਦਸਿਆਂ ਵਿੱਚ ਕੁੱਲ 1.6 ਲੱਖ ਮੌਤਾਂ ਹੋਈਆਂ ਸਨ ਅਤੇ 4 ਲੱਖ ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋਏ ਸਨ। ਇਨ੍ਹਾਂ ਵਿੱਚੋਂ 61,038 ਮੌਤਾਂ ਰਾਸ਼ਟਰੀ ਰਾਜਮਾਰਗਾਂ ‘ਤੇ, 41,012 ਰਾਜ ਮਾਰਗਾਂ ‘ਤੇ ਅਤੇ 66,441 ਹੋਰ ਸੜਕਾਂ ‘ਤੇ ਹੋਈਆਂ ਹਨ।

ਰਿਪੋਰਟ ਮੁਤਾਬਕ 2022 ‘ਚ ਰੋਂਗ ਸਾਈਡ ਗੱਡੀ ਚਲਾਉਣ ਕਾਰਨ ਹਾਦਸਿਆਂ ‘ਚ 67,000 ਲੋਕਾਂ ਦੀ ਮੌਤ ਹੋਈ। ਰਿਪੋਰਟ ਮੁਤਾਬਕ ਪਿਛਲੇ ਸਾਲ ਕੁੱਲ 4,61,312 ਸੜਕ ਹਾਦਸੇ ਦਰਜ ਕੀਤੇ ਗਏ ਸਨ। ਇਨ੍ਹਾਂ ਹਾਦਸਿਆਂ ਵਿੱਚੋਂ 1,51,997 ਲੋਕਾਂ ਦੀ ਮੌਤ ਐਕਸਪ੍ਰੈਸ ਵੇਅ ਸਮੇਤ ਰਾਸ਼ਟਰੀ ਰਾਜਮਾਰਗਾਂ ‘ਤੇ ਹੋਈ, ਜਦਕਿ 1,06,682 ਲੋਕ ਰਾਜ ਮਾਰਗਾਂ ‘ਤੇ ਮਾਰੇ ਗਏ ਸਨ।

ਨੌਜਵਾਨ ਵਰਗ ਸਭ ਤੋਂ ਵੱਧ ਪ੍ਰਭਾਵਿਤ

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ ਹਾਦਸਿਆਂ ਵਿੱਚ 66.5 ਪ੍ਰਤੀਸ਼ਤ ਮੌਤਾਂ 18-45 ਸਾਲ ਦੀ ਉਮਰ ਦੇ ਲੋਕਾਂ ਦੀ ਹੈ। ਜਦੋਂ ਕਿ 18-60 ਸਾਲ ਦੇ ਕੰਮਕਾਜੀ ਉਮਰ ਵਰਗ 83.4 ਫੀਸਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਨੌਜਵਾਨ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ।

ਯੂਪੀ ਅਤੇ ਤਾਮਿਲਨਾਡੂ ਵਿੱਚ ਕਿੰਨੀਆਂ ਮੌਤਾਂ

ਯੂਪੀ ਲਗਾਤਾਰ ਪੰਜਵੇਂ ਸਾਲ ਸਭ ਤੋਂ ਵੱਧ ਸੜਕ ਹਾਦਸਿਆਂ ਤੋਂ ਪ੍ਰਭਾਵਿਤ ਰਾਜਾਂ ਵਿੱਚ ਸਭ ਤੋਂ ਉੱਪਰ ਹੈ। ਪਿਛਲੇ ਸਾਲ ਇੱਥੇ ਹਾਦਸਿਆਂ ਵਿੱਚ 22,595 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 17,884 ਮੌਤਾਂ ਹੋਈਆਂ। ਇਹ ਦੱਖਣੀ ਰਾਜ 64,105 ਹਾਦਸਿਆਂ ਦੇ ਨਾਲ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਹੈ, ਜਿਸ ਵਿੱਚ 54,432 ਹਾਦਸੇ ਦਰਜ ਕੀਤੇ ਗਏ ਹਨ।

ਹਰ ਰੋਜ਼ ਔਸਤਨ 462 ਮੌਤਾਂ

ਰਿਪੋਰਟ ਵਿੱਚ ਇੱਕ ਡਰਾਉਣਾ ਅੰਕੜਾ ਸਾਹਮਣੇ ਆਇਆ ਹੈ। 2022 ਵਿੱਚ ਸੜਕ ਹਾਦਸਿਆਂ ਦੀ ਗਿਣਤੀ 2021 ਦੇ ਮੁਕਾਬਲੇ 11.9 ਪ੍ਰਤੀਸ਼ਤ ਵਧੀ ਹੈ ਅਤੇ ਇਸੇ ਤਰ੍ਹਾਂ ਸੜਕ ਹਾਦਸਿਆਂ ਵਿੱਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਵਿੱਚ ਵੀ ਕ੍ਰਮਵਾਰ 9.4 ਅਤੇ 15.3 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ ਹਰ ਰੋਜ਼ 1,264 ਹਾਦਸੇ ਅਤੇ 462 ਮੌਤਾਂ ਜਾਂ ਹਰ ਘੰਟੇ 53 ਹਾਦਸੇ ਅਤੇ 19 ਮੌਤਾਂ ਹੁੰਦੀਆਂ ਹਨ।

ਰਿਪੋਰਟ ‘ਚ ਕਿਹਾ ਗਿਆ ਹੈ ਕਿ ਨੈਸ਼ਨਲ ਹਾਈਵੇ ‘ਤੇ ਨੌਜਵਾਨਾਂ ਵੱਲੋਂ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਕਾਰਨ ਸੜਕ ਹਾਦਸੇ ਅਤੇ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ।