ਸੜਕ ਹਾਦਸਿਆਂ 'ਚ ਦੇਸ਼ 'ਚ ਤੀਜੇ ਨੰਬਰ 'ਤੇ ਪੰਜਾਬ, ਲੁਧਿਆਣਾ ਸਭ ਤੋਂ ਉੱਤੇ, ਇਕ ਸਾਲ 'ਚ 364 ਦੀ ਮੌਤ | road accident punjab on number three ludhiana city on top in the state know full detail in punajbi Punjabi news - TV9 Punjabi

ਸੜਕ ਹਾਦਸਿਆਂ ‘ਚ ਦੇਸ਼ ‘ਚ ਤੀਜੇ ਨੰਬਰ ‘ਤੇ ਪੰਜਾਬ, ਲੁਧਿਆਣਾ ਸਭ ਤੋਂ ਉੱਤੇ, ਇਕ ਸਾਲ ‘ਚ 364 ਦੀ ਮੌਤ

Updated On: 

18 Nov 2023 08:12 AM

Road Accidents: ਸੀਨੀਅਰ ਟਰੈਫਿਕ ਅਧਿਕਾਰੀਆਂ ਅਨੁਸਾਰ ਪੁਲਿਸ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਘਾਤਕ ਸੜਕ ਹਾਦਸੇ ਹਾਈਵੇਅ 'ਤੇ ਹੋਏ ਹਨ। ਸ਼ਹਿਰ ਵਿੱਚ ਅਜਿਹਾ ਕੋਈ ਵੱਡਾ ਸੜਕ ਹਾਦਸਾ ਨਹੀਂ ਹੋਇਆ ਹੈ। ਸ਼ਹਿਰ ਦੇ ਅੰਦਰੂਨੀ ਖੇਤਰਾਂ ਵਿੱਚ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਨਾ ਪਾਉਣਾ ਸੜਕ ਹਾਦਸਿਆਂ ਦਾ ਵੱਡਾ ਕਾਰਨ ਹੈ।

ਸੜਕ ਹਾਦਸਿਆਂ ਚ ਦੇਸ਼ ਚ ਤੀਜੇ ਨੰਬਰ ਤੇ ਪੰਜਾਬ, ਲੁਧਿਆਣਾ ਸਭ ਤੋਂ ਉੱਤੇ, ਇਕ ਸਾਲ ਚ 364 ਦੀ ਮੌਤ

ਸੰਕੇਤਕ ਨਿਊਜ਼

Follow Us On

ਸੜਕ ਹਾਦਸਿਆਂ (Road Accidents) ਵਿੱਚ ਪੰਜਾਬ ਦੇਸ਼ ਭਰ ਵਿੱਚ ਤੀਜੇ ਨੰਬਰ ਤੇ ਹੈ। ਪੰਜਾਬ ਵਿੱਚ ਮੌਤ ਦਰ 77.5 ਫੀਸਦੀ ਹੈ, ਜਦੋਂ ਕਿ ਰਾਸ਼ਟਰੀ ਔਸਤ ਮੌਤ ਦਰ 28 ਫੀਸਦੀ ਹੈ। ਮਿਜ਼ੋਰਮ ਵਿੱਚ ਸਭ ਤੋਂ ਵੱਧ ਮੌਤ ਦਰ (85 ਪ੍ਰਤੀਸ਼ਤ) ਹੈ ਅਤੇ ਉਸ ਤੋਂ ਬਾਅਦ ਬਿਹਾਰ (82.4 ਪ੍ਰਤੀਸ਼ਤ) ਹੈ।

ਸੂਬੇ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸੜਕ ਹਾਦਸਿਆਂ ਵਿੱਚ ਕਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟ ਹੋਈ ਹੈ। ਸੜਕ ਅਤੇ ਟਰਾਂਸਪੋਰਟ ਮੰਤਰਾਲੇ ਦੇ ਅਨੁਸਾਰ, ਇਸ ਸਾਲ ਸੜਕ ਹਾਦਸਿਆਂ ਵਿੱਚ ਲਗਭਗ 364 ਲੋਕਾਂ ਦੀ ਜਾਨ ਚਲੀ ਗਈ, ਜੋ ਕਿ 2021 ਵਿੱਚ ਦਰਜ 380 ਮੌਤਾਂ ਤੋਂ ਘੱਟ ਹੈ, ਪਰ ਲੁਧਿਆਣਾ ਅਜੇ ਵੀ 78 ਪ੍ਰਤੀਸ਼ਤ ਦੀ ਮੌਤ ਦਰ ਨਾਲ ਸੂਚੀ ਵਿੱਚ ਸਿਖਰ ‘ਤੇ ਹੈ।

ਲੁਧਿਆਣਾ ਵਿੱਚ ਮੌਤ ਦਰ ਵਿੱਚ ਗਿਰਾਵਟ ਕਾਰਨ ਦਰਜਾਬੰਦੀ ਵਿੱਚ ਇੱਕ ਅੰਕ ਦਾ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ 2021 ਵਿੱਚ ਲੁਧਿਆਣਾ ਸ਼ਹਿਰ 14ਵੇਂ ਸਥਾਨ ‘ਤੇ ਸੀ। ਸੜਕ ਹਾਦਸਿਆਂ ‘ਚ ਮੌਤ ਦਰ ਦੀ ਤਾਜ਼ਾ ਰਿਪੋਰਟ ਨਾਲ ਲੁਧਿਆਣਾ ਹੁਣ 15ਵੇਂ ਸਥਾਨ ‘ਤੇ ਪਹੁੰਚ ਗਿਆ ਹੈ।

ਰਿਪੋਰਟ ‘ਚ ਸਿਰਫ਼ ਮੌਕੇ ‘ਤੇ ਹੋਈਆਂ ਮੌਤਾਂ ਸ਼ਾਮਲ

ਨੈਸ਼ਨਲ ਰੋਡ ਸੇਫਟੀ ਕੌਂਸਲ ਦੇ ਮੈਂਬਰ ਡਾਕਟਰ ਕਮਲ ਸੋਈ ਨੇ ਕਿਹਾ ਕਿ ਰਿਪੋਰਟ ਵਿੱਚ ਸ਼ਾਮਲ ਕੀਤੇ ਗਏ ਅੰਕੜੇ ਸੜਕਾਂ ‘ਤੇ ਹੋਣ ਵਾਲੀਆਂ ਮੌਤਾਂ ਦੀ ਅਸਲ ਗਿਣਤੀ ਤੋਂ ਵੱਖਰੇ ਹੋ ਸਕਦੇ ਹਨ ਕਿਉਂਕਿ ਅਧਿਕਾਰੀਆਂ ਨੇ ਰਿਪੋਰਟ ਵਿੱਚ ਸਿਰਫ ਮੌਕੇ ‘ਤੇ ਹੋਈਆਂ ਮੌਤਾਂ ਨੂੰ ਸ਼ਾਮਲ ਕੀਤਾ ਹੈ।

ਅਧਿਕਾਰੀਆਂ ਨੇ ਉਨ੍ਹਾਂ ਮਾਮਲਿਆਂ ਨੂੰ ਸ਼ਾਮਲ ਨਹੀਂ ਕੀਤਾ ਹੈ ਜਿਨ੍ਹਾਂ ਵਿੱਚ ਪੁਲਿਸ ਮੁਲਜ਼ਮਾਂ ਅਤੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਸਮਝੌਤਾ ਕਰਵਾ ਕੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕਰਦੀ ਹੈ।

ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਤੇਜ਼ ਰਫ਼ਤਾਰ

ਰਿਪੋਰਟ ਮੁਤਾਬਕ ਜ਼ਿਆਦਾਤਰ ਸੜਕ ਹਾਦਸੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਕਾਰਨ ਵਾਪਰਦੇ ਹਨ। ਘੱਟੋ-ਘੱਟ 60.9% ਸੜਕ ਹਾਦਸੇ ਤੇਜ਼ ਰਫ਼ਤਾਰ ਕਾਰਨ ਹੋਏ। ਸੋਈ ਨੇ ਕਿਹਾ ਕਿ ਪੁਲਿਸ ਨੂੰ ਓਵਰ ਸਪੀਡ ਵਾਹਨਾਂ ਖਿਲਾਫ ਕਾਰਵਾਈ ਕਰਨ ਦੀ ਲੋੜ ਹੈ। ਸ਼ਹਿਰ ਦੀਆਂ ਅੰਦਰੂਨੀ ਸੜਕਾਂ ‘ਤੇ ਵੀ ਲੋਕ ਓਵਰ ਸਪੀਡ ‘ਤੇ ਗੱਡੀਆਂ ਚਲਾਉਂਦੇ ਹਨ।

ਤੇਜ਼ ਰਫਤਾਰ ਕਾਰਨ ਵਾਪਰੇ ਹਾਦਸੇ

8 ਅਕਤੂਬਰ
ਜਗਰਾਓਂ ਦੇ ਪਿੰਡ ਅਲੀਗੜ੍ਹ ਨੇੜੇ ਲੁਧਿਆਣਾ-ਫ਼ਿਰੋਜ਼ਪੁਰ ਰੋਡ ‘ਤੇ ਕੰਕਰੀਟ ਦੀ ਰੇਲਿੰਗ ਤੋੜ ਕੇ ਤੇਜ਼ ਰਫ਼ਤਾਰ ਕਾਰ ਪਲਟ ਗਈ। ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

30 ਅਕਤੂਬਰ
ਲੁਧਿਆਣਾ ਕੇਂਦਰੀ ਜੇਲ੍ਹ ਨੇੜੇ ਤਾਜਪੁਰ ਰੋਡ ਤੇ ਇੱਕ ਤੇਜ਼ ਰਫ਼ਤਾਰ ਪਿਕਅੱਪ ਜੀਪ ਨੇ ਫੁੱਟਪਾਥ ਤੇ ਚੜ੍ਹ ਕੇ ਕੁਝ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਹਾਦਸੇ ਦੇ ਕੁਝ ਘੰਟਿਆਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

28 ਅਕਤੂਬਰ
ਢੋਲੇਵਾਲ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਕੁਝ ਸਵਾਰੀਆਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।

ਹਾਦਸਿਆਂ ਲਈ ਬਦਨਾਮ 6 ਕਾਲੇ ਸਪਾਟ

ਤਾਜਪੁਰ ਕੱਟ, ਸਮਰਾਲਾ ਚੌਕ, ਲੁਧਿਆਣਾ
ਸਾਹਨੇਵਾਲ ਪੁਲ, ਲੁਧਿਆਣਾ
ਈਸਟਮੈਨ ਫੋਰਜ, NH 44, ਲੁਧਿਆਣਾ
ਢੰਡਾਰੀ ਫਲਾਈਓਵਰ, ਲੁਧਿਆਣਾ
ਟਿੱਬਾ ਕੱਟ, ਤਾਜਪੁਰ ਚੌਕ, ਲੁਧਿਆਣਾ
ਢੰਡਾਰੀ ਕਲਾਂ ਬੱਸ ਸਟਾਪ, ਲੁਧਿਆਣਾ

Exit mobile version