ਸੜਕ ਹਾਦਸਿਆਂ ‘ਚ ਦੇਸ਼ ‘ਚ ਤੀਜੇ ਨੰਬਰ ‘ਤੇ ਪੰਜਾਬ, ਲੁਧਿਆਣਾ ਸਭ ਤੋਂ ਉੱਤੇ, ਇਕ ਸਾਲ ‘ਚ 364 ਦੀ ਮੌਤ
Road Accidents: ਸੀਨੀਅਰ ਟਰੈਫਿਕ ਅਧਿਕਾਰੀਆਂ ਅਨੁਸਾਰ ਪੁਲਿਸ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਘਾਤਕ ਸੜਕ ਹਾਦਸੇ ਹਾਈਵੇਅ 'ਤੇ ਹੋਏ ਹਨ। ਸ਼ਹਿਰ ਵਿੱਚ ਅਜਿਹਾ ਕੋਈ ਵੱਡਾ ਸੜਕ ਹਾਦਸਾ ਨਹੀਂ ਹੋਇਆ ਹੈ। ਸ਼ਹਿਰ ਦੇ ਅੰਦਰੂਨੀ ਖੇਤਰਾਂ ਵਿੱਚ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਨਾ ਪਾਉਣਾ ਸੜਕ ਹਾਦਸਿਆਂ ਦਾ ਵੱਡਾ ਕਾਰਨ ਹੈ।
ਸੰਕੇਤਕ ਨਿਊਜ਼
ਸੜਕ ਹਾਦਸਿਆਂ (Road Accidents) ਵਿੱਚ ਪੰਜਾਬ ਦੇਸ਼ ਭਰ ਵਿੱਚ ਤੀਜੇ ਨੰਬਰ ਤੇ ਹੈ। ਪੰਜਾਬ ਵਿੱਚ ਮੌਤ ਦਰ 77.5 ਫੀਸਦੀ ਹੈ, ਜਦੋਂ ਕਿ ਰਾਸ਼ਟਰੀ ਔਸਤ ਮੌਤ ਦਰ 28 ਫੀਸਦੀ ਹੈ। ਮਿਜ਼ੋਰਮ ਵਿੱਚ ਸਭ ਤੋਂ ਵੱਧ ਮੌਤ ਦਰ (85 ਪ੍ਰਤੀਸ਼ਤ) ਹੈ ਅਤੇ ਉਸ ਤੋਂ ਬਾਅਦ ਬਿਹਾਰ (82.4 ਪ੍ਰਤੀਸ਼ਤ) ਹੈ।
ਸੂਬੇ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸੜਕ ਹਾਦਸਿਆਂ ਵਿੱਚ ਕਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੜਕ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟ ਹੋਈ ਹੈ। ਸੜਕ ਅਤੇ ਟਰਾਂਸਪੋਰਟ ਮੰਤਰਾਲੇ ਦੇ ਅਨੁਸਾਰ, ਇਸ ਸਾਲ ਸੜਕ ਹਾਦਸਿਆਂ ਵਿੱਚ ਲਗਭਗ 364 ਲੋਕਾਂ ਦੀ ਜਾਨ ਚਲੀ ਗਈ, ਜੋ ਕਿ 2021 ਵਿੱਚ ਦਰਜ 380 ਮੌਤਾਂ ਤੋਂ ਘੱਟ ਹੈ, ਪਰ ਲੁਧਿਆਣਾ ਅਜੇ ਵੀ 78 ਪ੍ਰਤੀਸ਼ਤ ਦੀ ਮੌਤ ਦਰ ਨਾਲ ਸੂਚੀ ਵਿੱਚ ਸਿਖਰ ‘ਤੇ ਹੈ।
ਲੁਧਿਆਣਾ ਵਿੱਚ ਮੌਤ ਦਰ ਵਿੱਚ ਗਿਰਾਵਟ ਕਾਰਨ ਦਰਜਾਬੰਦੀ ਵਿੱਚ ਇੱਕ ਅੰਕ ਦਾ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ 2021 ਵਿੱਚ ਲੁਧਿਆਣਾ ਸ਼ਹਿਰ 14ਵੇਂ ਸਥਾਨ ‘ਤੇ ਸੀ। ਸੜਕ ਹਾਦਸਿਆਂ ‘ਚ ਮੌਤ ਦਰ ਦੀ ਤਾਜ਼ਾ ਰਿਪੋਰਟ ਨਾਲ ਲੁਧਿਆਣਾ ਹੁਣ 15ਵੇਂ ਸਥਾਨ ‘ਤੇ ਪਹੁੰਚ ਗਿਆ ਹੈ।


