OMG! ਬਾਈਕ ਤੋਂ ਉੱਛਲ ਕੇ ਟਰੱਕ ਥੱਲੇ ਆ ਗਿਆ ਸ਼ਖ਼ਸ, ਨਹੀਂ ਆਈ ਇੱਕ ਵੀ ਝਰੀਟ, ਕਿਵੇਂ ਹੋਇਆ ਇਹ ਚਮਤਕਾਰ, ਵੋਖੋ VIDEO

Published: 

20 Oct 2023 11:40 AM

Viral Video: ਤੁਸੀਂ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ਮੌਤ ਕਦੇ ਵੀ ਸਮੇਂ ਤੋਂ ਪਹਿਲਾਂ ਨਹੀਂ ਆਉਂਦੀ। ਇਸ ਦੀਆਂ ਕਈ ਉਦਾਹਰਣਾਂ ਤੁਸੀਂ ਦੇਖੀਆਂ ਵੀ ਹੋਣਗੀਆਂ। ਅਜਿਹੀ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖ ਕੇ ਤੁਸੀਂ ਪੂਰੀ ਤਰ੍ਹਾਂ ਹੈਰਾਨ ਰਹਿ ਜਾਓਗੇ ਅਤੇ ਸੋਚਣ ਨੂੰ ਮਜਬੂਰ ਹੋ ਜਾਵੋਗੇ ਅੱਜ ਵੀ ਇਸ ਦੁਨੀਆ ਵਿੱਚ ਚਮਤਕਾਰ ਹੁੰਦੇ ਹਨ।

OMG! ਬਾਈਕ ਤੋਂ ਉੱਛਲ ਕੇ ਟਰੱਕ ਥੱਲੇ ਆ ਗਿਆ ਸ਼ਖ਼ਸ, ਨਹੀਂ ਆਈ ਇੱਕ ਵੀ ਝਰੀਟ, ਕਿਵੇਂ ਹੋਇਆ ਇਹ ਚਮਤਕਾਰ, ਵੋਖੋ VIDEO
Follow Us On

ਜਾਕੋ ਰਾਖੇ ਸਾਈਆਂ,ਮਾਰ ਸਕੇ ਨਾ ਕੋਏ। ਇਸ ਦਾ ਮਤਲਬ ਹੈ ਕਿ ਜਿਸ ਮਨੁੱਖ ਉੱਤੇ ਪਰਮਾਤਮਾ ਦਾ ਹੱਥ ਹੋਵੇ, ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਇਸ ਕਹਾਵਤ ਨੂੰ ਦਰਸਾਉਂਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਯਕੀਨਨ ਹੈਰਾਨ ਹੋ ਜਾਓਗੇ।

ਕਹਿੰਦੇ ਨੇ ਕਿ ਮੌਤ ਕਦੇ ਵੀ ਸਮੇਂ ਤੋਂ ਪਹਿਲਾਂ ਨਹੀਂ ਆਉਂਦੀ। ਤੁਸੀਂ ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਵੀ ਦੇਖੀਆਂ ਹੋਣਗੀਆਂ, ਪਰ ਇਨ੍ਹੀਂ ਦਿਨੀਂ ਸਾਹਮਣੇ ਆਈ ਵੀਡੀਓ ਨੂੰ ਦੇਖ ਕੇ ਤੁਸੀਂ ਪੂਰੀ ਤਰ੍ਹਾਂ ਹੈਰਾਨ ਹੋ ਜਾਵੋਗੇ ਅਤੇ ਸਮਝ ਜਾਓਗੇ ਕਿ ਜਿਸ ਦੀ ਰਾਖੀ ਖੁਦ ਪਰਮਾਤਮਾ ਕਰਦਾ ਹੈ, ਉਸ ਨੂੰ ਮੌਤ ਵੀ ਛੂਹ ਨਹੀਂ ਸਕਦੀ। ਹੁਣ ਇਸ ਵੀਡੀਓ ਨੂੰ ਦੇਖੋ ਜਿੱਥੇ ਇੱਕ ਵਿਅਕਤੀ ਲਗਭਗ ਮੌਤ ਦੀ ਗੋਦ ਵਿੱਚ ਚਲਾ ਹੀ ਗਿਆ ਸੀ ਪਰ ਜ਼ਿੰਦਗੀ ਨੇ ਉਸਨੂੰ ਇੱਕ ਹੋਰ ਮੌਕਾ ਦਿੱਤਾ ਅਤੇ ਉਹ ਆਪਣੇ ਪੈਰਾਂ ‘ਤੇ ਖੜ੍ਹਾ ਹੋ ਗਿਆ।

ਇੱਥੇ ਵੀਡੀਓ ਦੇਖੋ

ਵਾਇਰਲ ਹੋ ਰਹੀ ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਅਕਤੀ ਬਾਈਕ ‘ਤੇ ਆ ਰਿਹਾ ਹੈ ਅਤੇ ਸਾਹਮਣੇ ਤੋਂ ਇਕ ਟਰੱਕ ਆ ਰਿਹਾ ਹੈ। ਉਹ ਆਪਣੀ ਬਾਈਕ ਨੂੰ ਬਚਾਉਣ ਲਈ ਇਕ ਛੋਟੀ ਜਿਹੀ ਜਗ੍ਹਾ ਵਿਚ ਦਾਖਲ ਹੁੰਦਾ ਹੈ, ਪਰ ਅਚਾਨਕ ਕਾਰ ਚਾਲਕ ਨੇ ਉਸ ਦੀ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਵਿਅਕਤੀ ਟਕਰਾ ਕੇ ਹੇਠਾਂ ਡਿੱਗ ਗਿਆ ਅਤੇ ਟਰੱਕ ਉਸ ਦੇ ਉਪਰੋਂ ਲੰਘ ਗਿਆ। ਇਸ ਦੌਰਾਨ ਖੁਸ਼ਕਿਸਮਤੀ ਇਹ ਰਹੀ ਕਿ ਟਰੱਕ ਦਾ ਟਾਇਰ ਉਸ ਦੇ ਉੱਪਰ ਨਹੀਂ ਚੜ੍ਹਿਆ। ਉਹ ਟਰੱਕ ਅਤੇ ਜ਼ਮੀਨ ਦੇ ਵਿਚਕਾਰ ਫਸ ਜਾਂਦਾ ਹੈ ਅਤੇ ਇੱਥੇ ਡਰਾਈਵਰ ਸਮਝਦਾਰੀ ਨਾਲ ਗੱਡੀ ਨੂੰ ਰੋਕਦਾ ਹੈ ਅਤੇ ਵਿਅਕਤੀ ਬਾਹਰ ਆ ਜਾਂਦਾ ਹੈ।

ਇਹ ਵੀਡੀਓ ਟਵਿੱਟਰ ਅਕਾਉਂਟ @NoContextHumans ‘ਤੇ ਸਾਂਝਾ ਕੀਤਾ ਗਿਆ। ਜਿਸ ਦੇ ਨਾਲ ਉਸਨੇ ਕੈਪਸ਼ਨ ਦਿੱਤਾ, ਕੀ ਇਹ ਵਿਅਕਤੀ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਹੈ? ਹਾਲਾਂਕਿ, ਇਸ ਵੀਡੀਓ ਵਿੱਚ ਕਿੰਨੀ ਸੱਚਾਈ ਹੈ, TV9 ਭਾਰਤਵਰਸ਼ ਇਸ ਦੀ ਪੁਸ਼ਟੀ ਨਹੀਂ ਕਰਦਾ, ਕਿਉਂਕਿ ਸੋਸ਼ਲ ਮੀਡੀਆ ‘ਤੇ ਲਾਈਕਸ ਅਤੇ ਵਿਊਜ਼ ਲਈ ਅਜਿਹੇ ਫਰਜ਼ੀ ਵੀਡੀਓ ਵੀ ਬਣਾਏ ਜਾਂਦੇ ਹਨ।