ਇੱਕ ਹੋਰ ਅੰਜੂ ਦੀ ਕਹਾਣੀ… ਪੰਜਾਬ ਦੀ ਜਸਪ੍ਰੀਤ ਬਣੀ ਜ਼ੈਨਬ, ਪਾਕਿਸਤਾਨ ‘ਚ ਕਰਵਾਇਆ ਅਲੀ ਨਾਲ ਵਿਆਹ
ਭਾਰਤ ਦੇ ਪੰਜਾਬ ਸੂਬੇ ਦੀ ਵਸਨੀਕ ਜਸਪ੍ਰੀਤ ਕੌਰ ਇੱਕ ਮਹੀਨੇ ਦੇ ਟੂਰਿਸਟ ਵੀਜ਼ੇ 'ਤੇ ਪਾਕਿਸਤਾਨ ਪਹੁੰਚੀ ਹੈ। ਇੱਥੇ ਜਸਪ੍ਰੀਤ ਕੌਰ ਨੇ ਮੁਸਲਿਮ ਨੌਜਵਾਨ ਅਲੀ ਅਰਸਨਲ ਨਾਲ ਵਿਆਹ ਕਰਵਾ ਲਿਆ ਹੈ। ਉਸ ਨੇ ਸਿੱਖ ਧਰਮ ਛੱਡ ਕੇ ਇਸਲਾਮ ਧਰਮ ਅਪਣਾ ਲਿਆ ਅਤੇ ਆਪਣਾ ਨਾਮ ਵੀ ਬਦਲ ਲਿਆ ਹੈ। ਇਸ ਦੀ ਫੋਟੋ ਵੀ ਸਾਹਮਣੇ ਆਈ ਹੈ। ਫੋਟੋ ਵਿੱਚ ਮੌਲਵੀ ਨਿਕਾਹ ਕਰਦੇ ਨਜ਼ਰ ਆ ਰਹੇ ਹਨ। ਮੌਲਵੀ ਦੇ ਨਾਲ 3 ਲੋਕ ਬੈਠੇ ਹਨ।
ਪਾਕਿਸਤਾਨ ਤੋਂ ਭਾਰਤ ਪਰਤੀ ਅੰਜੂ ਦਾ ਪ੍ਰੇਮ ਪ੍ਰਸੰਗ ਅਜੇ ਠੰਡਾ ਨਹੀਂ ਹੋਇਆ ਸੀ ਕਿ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੁਝ ਮਹੀਨੇ ਪਹਿਲਾਂ ਭਾਰਤ ਦੀ ਅੰਜੂ ਪਾਕਿਸਤਾਨ ਦੇ ਨਸਰੁੱਲਾ ਦੇ ਪਿਆਰ ਵਿੱਚ ਪਾਗਲ ਹੋ ਗਈ ਸੀ। ਉਸ ਨੂੰ ਮਿਲਣ ਲਈ ਉਹ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਈ। ਉੱਥੇ ਜਾ ਕੇ ਉਸ ਨੇ ਨਸਰੁੱਲਾ ਨਾਲ ਵਿਆਹ ਵੀ ਕਰ ਲਿਆ। ਅੰਜੂ ਤੋਂ ਉਹ ਫਾਤਿਮਾ ਬਣੀ।
ਹਾਲਾਂਕਿ ਅੰਜੂ ਹੁਣ ਭਾਰਤ ਵਾਪਸ ਆ ਗਈ ਹੈ। ਅਜਿਹਾ ਹੀ ਇੱਕ ਮਾਮਲਾ ਭਾਰਤ ਦੇ ਪੰਜਾਬ ਸੂਬੇ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪੰਜਾਬ ਦੀ ਇੱਕ ਕੁੜੀ ਨੇ ਸਰਹੱਦ ਪਾਰ ਕਰਕੇ ਪਾਕਿਸਤਾਨ ਦੇ ਸਿਆਲਕੋਟ ਵਿੱਚ ਜਾ ਕੇ ਸਿੱਖ ਧਰਮ ਨੂੰ ਛੱਡ ਕੇ ਇਸਲਾਮ ਅਪਣਾ ਲਿਆ ਹੈ। ਇਸ ਤੋਂ ਇਲਾਵਾ ਉਸ ਨੇ ਇੱਕ ਮੁਸਲਿਮ ਨੌਜਵਾਨ ਨਾਲ ਵਿਆਹ ਵੀ ਕਰਵਾ ਲਿਆ ਹੈ।
ਭਾਰਤ ਦੇ ਪੰਜਾਬ ਤੋਂ ਪਾਕਿਸਤਾਨ ਗਈ ਲੜਕੀ ਦਾ ਨਾਮ ਜਸਪ੍ਰੀਤ ਕੌਰ ਹੈ। ਵਿਆਹ ਅਤੇ ਇਸਲਾਮ ਅਪਣਾਉਣ ਤੋਂ ਬਾਅਦ ਉਸ ਨੇ ਹੁਣ ਆਪਣਾ ਨਾਮ ਬਦਲ ਕੇ ਜ਼ੈਨਬ ਰੱਖ ਲਿਆ ਹੈ। ਉਸ ਦਾ ਵਿਆਹ ਪਾਕਿਸਤਾਨ ਦੇ ਗੁਜਰਾਂਵਾਲਾ ਦੇ ਰਹਿਣ ਵਾਲੇ ਅਲੀ ਅਰਸਲਾਨ ਨਾਲ ਹੋਇਆ ਹੈ। ਇਸ ਦੀ ਫੋਟੋ ਵੀ ਸਾਹਮਣੇ ਆਈ ਹੈ। ਫੋਟੋ ਵਿੱਚ ਮੌਲਵੀ ਨਿਕਾਹ ਕਰਦੇ ਨਜ਼ਰ ਆ ਰਹੇ ਹਨ। ਮੌਲਵੀ ਦੇ ਨਾਲ 3 ਲੋਕ ਬੈਠੇ ਹਨ। ਜਿਸ ਵਿੱਚ ਭਾਰਤ ਤੋਂ ਪਾਕਿਸਤਾਨ ਪਹੁੰਚੀ ਜਸਪ੍ਰੀਤ ਕੌਰ ਅਤੇ ਉਸ ਦਾ ਪ੍ਰੇਮੀ ਅਲੀ ਅਰਸਨਲ ਬੈਠੇ ਹਨ। ਉਥੇ ਇੱਕ ਹੋਰ ਨੌਜਵਾਨ ਵੀ ਬੈਠਾ ਹੈ।
ਇੱਕ ਮਹੀਨੇ ਦੇ ਟੂਰਿਸਟ ਵੀਜ਼ੇ ‘ਤੇ ਪਹੁੰਚਿ ਪਾਕਿਸਤਾਨ
ਮਿਲੇ ਦਸਤਾਵੇਜ਼ਾਂ ਦੇ ਆਧਾਰ ‘ਤੇ ਜਸਪ੍ਰੀਤ ਕੌਰ ਦੀ ਉਮਰ 38 ਸਾਲ ਹੈ। ਉਸ ਦਾ ਜਨਮ ਸਾਲ 1988 ‘ਚ ਹੋਇਆ ਸੀ। ਪਾਕਿਸਤਾਨ ਨੇ 16 ਜਨਵਰੀ 2024 ਨੂੰ ਜਸਪ੍ਰੀਤ ਕੌਰ ਨੂੰ ਟੂਰਿਸਟ ਵੀਜ਼ਾ ਦਿੱਤਾ ਸੀ। ਇਹ ਵੀਜ਼ਾ 15 ਅਪ੍ਰੈਲ 2024 ਤੱਕ ਵੈਧ ਹੈ। ਜਸਪ੍ਰੀਤ ਕੌਰ (ਜ਼ੈਨਬ) ਕੋਲ ਮਿਊਨਿਖ ਵਿੱਚ ਜਾਰੀ ਕੀਤਾ ਗਿਆ ਭਾਰਤੀ ਪਾਸਪੋਰਟ ਹੈ।
ਅੰਜੂ ਦੀ ਕਹਾਣੀ
ਤੁਹਾਨੂੰ ਦੱਸ ਦੇਈਏ ਕਿ ਅੰਜੂ ਦੀ ਕਹਾਣੀ ਪੰਜਾਬ ਦੀ ਜਸਪ੍ਰੀਤ ਕੌਰ ਨਾਲ ਮਿਲਦੀ-ਜੁਲਦੀ ਹੈ। ਜੋ ਪਾਕਿਸਤਾਨ ਦੇ ਨਸਰੁੱਲਾ ਨਾਲ ਵਿਆਹ ਕਰਕੇ ਫਾਤਿਮਾ ਬਣ ਗਈ ਸੀ। ਅੰਜੂ 29 ਨਵੰਬਰ ਨੂੰ ਭਾਰਤ ਪਰਤੀ। ਅੰਜੂ ਇੱਕ ਵਿਆਹੁਤਾ ਔਰਤ ਹੈ ਜੋ ਆਪਣੇ ਪਤੀ ਅਤੇ ਬੱਚੇ ਨੂੰ ਛੱਡ ਕੇ ਪਿਆਰ ਦੀ ਭਾਲ ਵਿੱਚ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪਹੁੰਚ ਗਈ। ਇੱਥੇ ਉਹ ਟੂਰਿਸਟ ਵੀਜ਼ੇ ‘ਤੇ ਪਾਕਿਸਤਾਨ ਪਹੁੰਚੀ ਸੀ। ਇੱਥੇ ਉਸ ਨੇ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਵੀ ਕਰ ਲਿਆ ਅਤੇ ਇਸਲਾਮ ਕਬੂਲ ਕਰ ਲਿਆ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ: ਅਗਲੇ ਦੋ ਦਿਨਾਂ ਲਈ ਦਿੱਲੀ ਕੂਚ ਨਹੀਂ ਕਰਨਗੇ ਕਿਸਾਨ, ਪੰਧੇਰ ਬੋਲੇ- ਸ਼ੰਭੂ ਸਰਹੱਦ ਤੋਂ ਹੀ ਬਣਾਵਾਂਗੇ ਅਗਲੀ ਰਣਨੀਤੀ


