ਜਲੰਧਰ ‘ਚ NRI ਚੋਣਾਂ ਦੌਰਾਨ ਹੰਗਾਮਾ, ਵੋਟ ਨਾ ਪਾਉਣ ਦੇਣ ਦੇ ਲੱਗੇ ਇਲਜ਼ਾਮ
ਪੰਜਾਬ ਦੇ ਕਈ ਸ਼ਹਿਰਾਂ ਤੇ ਪਿੰਡਾਂ ਤੋਂ ਆਏ ਐਨਆਰਆਈਜ਼ (NRIs) ਨੇ ਵਿਧਾਨ ਸਭਾ ਵਿੱਚ ਵੋਟ ਪਾਉਣ ਤੋਂ ਰੋਕਣ ਦੇ ਇਲਜ਼ਾਮ ਲੱਗਾਏ ਹਨ। ਜਿਸ ਕਾਰਨ ਐਨਆਰਆਈ ਸਭਾ ਦੇ ਬਾਹਰ ਹੰਗਾਮਾ ਹੋ ਗਿਆ। 23 ਹਜਾਰ ਦੇ ਕਰੀਬ ਐਨਆਰਆਈ ਅੱਜ ਵੋਟ ਕਰਣਗੇ।ਵੋਟਾਂ ਦੀ ਗਿਣਤੀ ਤੋਂ ਬਾਅਦ ਸ਼ਾਮ ਕਰੀਬ 6 ਵਜੇ ਨਵੇਂ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ।

ਜਲੰਧਰ (Jalandhar) ‘ਚ ਅੱਜ ਐਨਆਈਆਰ (NRI) ਚੋਣਾਂ ਹੋ ਰਹੀਆਂ ਹਨ ਜਿਸ ਚੱਲਦੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ NRI ਆਪਣੀ ਵੋਟ ਪਾਉਣ ਲਈ ਐਨਆਈਆਰ ਸਭਾ ‘ਚ ਪਹੁੰਚੇ ਹਨ। ਇਸ ਮੌਕੇ ਪੰਜਾਬ ਦੇ ਕਈ ਸ਼ਹਿਰਾਂ ਤੇ ਪਿੰਡਾਂ ਤੋਂ ਆਏ ਐਨਆਰਆਈਜ਼ (NRIs) ਨੇ ਵਿਧਾਨ ਸਭਾ ਵਿੱਚ ਵੋਟ ਪਾਉਣ ਤੋਂ ਰੋਕਣ ਦੇ ਇਲਜ਼ਾਮ ਲੱਗਾਏ ਹਨ। ਜਿਸ ਕਾਰਨ ਐਨਆਰਆਈ ਸਭਾ ਦੇ ਬਾਹਰ ਹੰਗਾਮਾ ਹੋ ਗਿਆ। ਦੂਜੇ ਪਾਸੇ ਏਡੀਜੀ ਨੇ ਬਿਆਨ ਦਿੱਤਾ ਹੈ ਕਿ ਵੋਟਿੰਗ ਸਹੀ ਢੰਗ ਨਾਲ ਚੱਲ ਰਹੀ ਹੈ ਅਤੇ 23 ਹਜਾਰ ਦੇ ਕਰੀਬ ਐਨਆਰਆਈ ਅੱਜ ਵੋਟ ਕਰਣਗੇ।ਵੋਟਾਂ ਦੀ ਗਿਣਤੀ ਤੋਂ ਬਾਅਦ ਸ਼ਾਮ ਕਰੀਬ 6 ਵਜੇ ਨਵੇਂ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ।
ਪੰਜਾਬ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਤੋਂ ਆਏ NRIs ਨੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਨੂੰ NRI ਵਿਧਾਨ ਸਭਾ ਵਿੱਚ ਵੋਟ ਨਹੀਂ ਪਾਉਣ ਦਿੱਤਾ ਜਾ ਰਿਹਾ। ਜਿਸ ਦੇ ਚੱਲਦੇ ਉਹ ਐਨਆਰਆਈ ਸਭਾ ਦੇ ਬਾਹਰ ਇੱਕਠੇ ਹੋਏ ਹਨ। ਐਨਆਰਆਈਜ਼ ਦੋਸ਼ ਲਗਾ ਰਹੇ ਸਨ ਕਿ ਉਥੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਵੋਟ ਨਹੀਂ ਪਾਉਣ ਦਿੱਤੀ ਜਾ ਰਹੀ ਹੈ। ਕੁਝ ਸਮੇਂ ਦੀ ਤੱਕਰਾਰ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਜਿਸ ਤੋਂ ਬਾਅਦ ਵੋਟਿੰਗ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਇਸ ਸਬੰਧੀ ਏਡੀਸੀ ਜਲੰਧਰ ਅਮਿਤ ਮਹਾਜਨ ਨੇ ਦੱਸਿਆ ਕਿ ਐਨਆਰਆਈ ਸਭਾ ਦੇ ਨਵੇਂ ਪ੍ਰਧਾਨ ਦੀ ਚੋਣ ਅੱਜ ਜਲੰਧਰ ਵਿੱਚ ਹੋ ਰਹੀ ਹੈ ਅਤੇ ਚੋਣਾਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ। ਵੱਖ-ਵੱਖ ਸ਼ਹਿਰਾਂ ਚੋਂ ਐਨਆਰਆਈਜ਼ ਲਗਾਤਾਰ ਵੋਟ ਪਾਉਣ ਲਈ ਪਹੁੰਚ ਰਹੇ ਹਨ। ਪੁਲਿਸ ਸੁਰੱਖਿਆ ਬਲ ਬਾਹਰ ਤਾਇਨਾਤ ਹਨ ਅਤੇ ਚੈਕਿੰਗ ਕਰਕੇ ਹੀ ਆ ਰਹੇ ਹਨ। ਸ਼ਾਮ 5 ਵਜੇ ਤੋਂ ਬਾਅਦ ਗਿਣਤੀ ਸ਼ੁਰੂ ਹੋਵੇਗੀ ਅਤੇ ਉਸ ਤੋਂ ਬਾਅਦ ਨਤੀਜਾ ਸਾਹਮਣੇ ਆਵੇਗਾ।
6 ਵਜੇ ਹੋਵੇਗਾ ਪ੍ਰਧਾਨ ਦਾ ਐਲਾਨ
ਏਡੀਸੀ ਅਮਿਤ ਮਹਾਜਨ ਦੱਸਿਆ ਕਿ ਕੁੱਲ 23 ਹਜ਼ਾਰ ਦੇ ਕਰੀਬ ਐਨਆਰਆਈ ਵੋਟਰ ਇਸ ਲਈ ਵੋਟ ਪਾਉਣਗੇ। ਕਮਲਜੀਤ ਹੇਅਰ, ਜਸਬੀਰ ਗਿੱਲ ਅਤੇ ਪਰਵਿੰਦਰ ਕੌਰ ਦੇ ਨਾਂਅ ਪ੍ਰਧਾਨ ਬਣਨ ਦੀ ਦੌੜ ਵਿੱਚ ਹਨ। ਸਵੇਰੇ 9 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਇਹ ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਤੋਂ ਬਾਅਦ ਸ਼ਾਮ ਕਰੀਬ 6 ਵਜੇ ਨਵੇਂ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ।