ਪੰਜਾਬ ਦੇ ਇੱਕ ਹੋਰ ਨੌਜਵਾਨ ਦੀ ਵਿਦੇਸ਼ ਵਿੱਚ ਮੌਤ, ਭਿਆਨਕ ਬਿਮਾਰੀ ਦਾ ਹੋਇਆ ਸੀ ਸ਼ਿਕਾਰ
ਵਿਦੇਸ਼ਾਂ 'ਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ ਤੇ ਹੁਣ ਫਰੀਦਕੋਟ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਕਮਪ੍ਰੀਤ ਸਿੰਘ ਦੀ ਮਲੇਸ਼ੀਆ ਵਿੱਚ ਇੱਕ ਭਿਆਨਕ ਬੀਮਾਰੀ ਦੇ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਕਰਮਪ੍ਰੀਤ ਸਿੰਘ ਇੱਕ ਸਾਲ ਪਹਿਲਾਂ ਰੋਜੀ ਰੋਟੀ ਦੀ ਭਾਲ 'ਚ ਮਲੇਸ਼ੀਆ ਗਿਆ ਸੀ, ਜਿੱਥੇ ਹੁਣ ਉਸਦੀ ਮੌਤ ਹੋ ਗਈ।
ਫਰੀਦਕੋਟ। ਫਰੀਦਕੋਟ ਜਿਲ੍ਹੇ ਦੇ ਪਿੰਡ ਨੱਥੇਵਾਲਾ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਕਰਮਪ੍ਰੀਤ ਸਿੰਘ ਦੀ ਮਲੇਸ਼ੀਆ ਦੇ ਹਸਪਤਾਲ ਵਿੱਚ ਭਿਆਨਕ ਬਿਮਾਰੀ ਦੇ ਚਲਦੇ ਮੌਤ ਹੋ ਗਈ। ਹੁਣ ਪਰਿਵਾਰ ਪੁੱਤਰ ਦੀ ਲਾਸ਼ ਪੰਜਾਬ ਲਿਆਉਣ ਲਈ ਮਦਦ ਦੀ ਗੁਹਾਰ ਲੱਗਾ ਰਿਹਾ ਹੈ। ਜਾਣਕਾਰੀ ਮੁਤਾਬਕ ਕਰਮਪ੍ਰੀਤ ਸਿੰਘ ਕਰੀਬ ਇਕ ਸਾਲ ਪਹਿਲਾਂ ਮਲੇਸ਼ੀਆ ਗਿਆ ਸੀ। ਪਰ ਪਿਛਲੇ ਮਹੀਨੇ ਅਚਾਨਕ ਉਸ ਦੀ ਸਿਹਤ ਵਿਗੜ ਗਈ ਜਿਸ ਦੇ ਚਲਦੇ ਉਸ ਦੇ ਸਾਥੀਆਂ ਨੇ ਉਸ ਨੂੰ ਮਲੇਸ਼ੀਆ ਵਿਖੇ ਹੀ ਕਿਸੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਿੱਥੇ ਉਸ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਗਈ ਅਤੇ 31 ਅਗਸਤ 2023 ਨੂੰ ਕਰਮਪ੍ਰੀਤ ਜ਼ਿੰਦਗੀ ਦੀ ਜੰਗ ਹਾਰ ਗਿਆ।
ਬੈਂਕ ਤੋਂ ਕਰਜ਼ਾ ਚੁੱਕ ਕੇ ਭੇਜਿਆ ਸੀ ਬਾਹਰ
ਮਾਂ ਨੇ ਇਕ ਸਾਲ ਪਹਿਲਾਂ ਬੈਂਕ ਤੋਂ ਕਰਜਾ ਚੁੱਕ ਕੇ ਆਪਣੇ ਪੁੱਤਰ ਦੇ ਚੰਗੇ ਅਤੇ ਸੁਰੱਖਿਤ ਭਵਿੱਖ ਲਈ ਮਲੇਸ਼ੀਆ ਭੇਜਿਆ ਸੀ। ਮ੍ਰਿਤਕ ਦੇ ਰਿਸ਼ਤੇਦਾਰ ਨੇ ਗੱਲਬਾਤ ਕਰਦਿਆ ਦੱਸਿਆ ਕਿ ਇਸ ਸਾਲ ਪਹਿਲਾਂ ਕਰਮਪ੍ਰੀਤ ਮਲੇਸ਼ੀਆ ਗਿਆ ਸੀ। ਪਰ ਅਚਾਨਕ ਪਿਛਲੇ ਮਹੀਨੇ ਸਿਹਤ ਵਿਗੜਣ ਕਾਰਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਉਸ ਦੇ ਇਲਾਜ ਲਈ ਘਰ ਦੀ ਅੱਧੀ ਜ਼ਮੀਨ ਵੇਚ ਕੇ ਪੈਸੇ ਭੇਜੇ ਸਨ। ਸਮਾਜ ਸੇਵੀਆਂ ਅਤੇ ਪਿੰਡ ਵਾਲਿਆਂ ਨੇ ਵੀ ਉਨ੍ਹਾਂ ਦੀ ਮਦਦ ਕੀਤੀ ਸੀ।
ਪਰ ਇਲਾਜ ਦਾ ਖਰਚਾ ਅੱਜੇ ਵੀ ਕਰੀਬ ਡੇਢ ਲੱਖ ਰੁਪਏ ਦੇਣ ਵਾਲੇ ਰਹਿੰਦੇ ਹਨ। ਜਿਸ ਕਾਰਨ ਹਸਪਤਾਲ ਪ੍ਰਸ਼ਾਸਨ ਕਰਮਪ੍ਰੀਤ ਦੀ ਲਾਸ਼ ਨਹੀਂ ਦੇ ਰਹੇ। ਕਰਮਪ੍ਰੀਤ ਦੀ ਲਾਸ਼ ਨੂੰ ਸਲੇਸ਼ੀਆ ਤੋਂ ਪੰਜਾਬ ਲੈ ਕੇ ਆਉਣ ਲਈ ਕਰੀਬ ਇਕ ਲੱਖ ਤੋਂ ਵੱਦ ਪੈਸਿਆਂ ਦੀ ਲੋੜ ਹੈ। ਹੁਣ ਪਰਿਵਾਰਕ ਮੈਂਬਰਾਂ ਕੋਲ ਪੈਸਾ ਨਹੀਂ ਬਚਿਆ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਪਰਿਵਾਰ ਦੀ ਮਦਦ ਕਰੇ ਤਾਂ ਜੋ ਉਹ ਆਪਣੇ ਪੁੱਤਰ ਦਾ ਰੀਤੀ ਰਿਵਾਜਾਂ ਮੁਤਾਬਕ ਅੰਤਿਮ ਸੰਸਕਾਰ ਕਰ ਸਕਣ।
ਪਰਿਵਾਰ ਦੀ ਸਰਕਾਰ ਨੂੰ ਮਦਦ ਦੀ ਗੁਹਾਰ
ਇਸ ਮੌਕੇ ਮ੍ਰਿਤਕ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਤਿੰਨ ਮੁੰਡੇ ਹਨ, ਇਕ ਮੁੰਡਾ ਜੇਲ੍ਹ ਵਿੱਚ ਹੈ ਅਤੇ ਇਕ ਨਸ਼ੇੜੀ ਹੈ। ਜੋ ਚੰਗਾ ਸੀ ਉਹ ਹੁਣ ਨਹੀਂ ਰਿਹਾ। ਉਸ ਨੇ ਕਈ ਵਾਰ ਵਿਦੇਸ਼ ਤੋਂ ਪਰਿਵਾਰ ਲਈ ਪੈਸੇ ਵੀ ਭੇਜੇ ਸਨ ਅਤੇ ਉਸ ਦੀ ਕਮਾਈ ਨਾਲ ਹੀ ਘਰ ਦਾ ਗੁਜਾਰਾ ਚੱਲ ਰਿਹਾ ਸੀ। ਪਰ ਪਤਾ ਨਹੀਂ ਕਿਉਂ ਕਰੀਬ ਇਕ ਮਹੀਨਾਂ ਪਹਿਲਾਂ ਉਹ ਅਜਿਹਾ ਬਿਮਾਰ ਹੋਇਆ ਕਿ ਮੁੜ ਉਠਿਆ ਹੀ ਨਹੀਂ । ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤ ਨੂੰ ਆਖਰੀ ਵਾਰ ਵੇਖਣਾ ਚਾਹੁੰਦੀ ਹੈ ਅਤੇ ਉਸ ਦੀਆਂ ਅੰਤੀਮ ਰਸਮਾਂ ਆਪਣੇ ਹੱਥੀਂ ਕਰਨਾ ਚਾਹੁੰਦੀ ਹੈ। ਇਸ ਲਈ ਸਰਕਾਰ ਉਨ੍ਹਾਂ ਦੀ ਮਦਦ ਕਰੇ।
ਚੰਗੇ ਭਵਿੱਕ ਦੀ ਤਲਾਸ਼ ਲਈ ਵਿਦੇਸ਼ ਵੱਲ ਕੂਚ
ਆਏ ਦਿਨ ਪੰਜਾਬ ਦੇ ਨੌਜਵਾਨ ਬੇਰੁਜਗਾਰੀ ਤੋਂ ਤੰਗ ਹੋ ਕੇ ਅਤੇ ਆਪਣੇ ਚੰਗੇ ਭਵਿੱਕ ਦੀ ਤਲਾਸ਼ ਲਈ ਵਿਦੇਸ਼ਾ ਵੱਲ ਭਾਰੀ ਸੰਖਿਆ ਵਿੱਚ ਕੂਚ ਕਰ ਰਹੇ ਹਨ। ਕੰਮਾਂ ਕਾਰਾਂ ਤੇ ਚੰਗੇ ਭਵਿੱਖ ਦੀ ਦੌੜ ਵਿੱਚ ਪੰਜਾਬ ਦਾ ਯੂਥ ਆਪਣੀ ਜਾਣ ਤੋਂ ਹੱਥ ਗਵਾ ਰਿਹਾ ਹੈ ਅਤੇ ਪਿੱਛੋ ਪਰਿਵਾਰ ਸਿਰਫ਼ ਦੁੱਖ ਵਿੱਚ ਹੀ ਰਹਿ ਜਾਂਦਾ ਹੈ। ਪਹਿਲਾਂ ਬਾਹਰ ਜਾਣ ਲਈ ਲੱਖਾਂ ਰੁਪਏ ਫਿਰ ਲਾਸ਼ ਨੂੰ ਵਾਪਿਸ ਮੰਗਵਾਉਣ ਲਈ ਸੰਘਰਸ਼ ਕਰਦਾ ਹੈ ਪਰਿਵਾਰ।