ਰੂਸ ਤੋਂ ਜਲੰਧਰ ਪਰਤੇ ਨੌਜਵਾਨ ਨੇ ਸੁਣਾਈ ਹੱਢ-ਬੀਤੀ, ਏਜੰਟ ਕਿੰਵੇਂ ਕਰਦੇ ਹਨ ਭਾਰਤੀਆਂ ਨਾਲ ਥੋਖਾ?
ਜਲੰਧਰ ਦੇ ਨੌਜਵਾਨ ਨੇ ਰੂਸ ਤੋਂ ਵਾਪਸ ਆ ਕੇ ਦੱਸਿਆ ਕਿ ਕਿਵੇਂ ਏਜੰਟ ਗੈਰ-ਕਾਨੂੰਨੀ ਢੰਗ ਨਾਲ ਭਾਰਤੀਆਂ ਨੂੰ ਰੂਸੀ ਫੌਜ ਵਿੱਚ ਭਰਤੀ ਕਰ ਰਹੇ ਹਨ। ਉਸ ਨੇ ਰੂਸੀ ਫੌਜ ਵਿੱਚ ਫਸੇ ਹੋਰ ਭਾਰਤੀਆਂ ਦੀ ਭਾਰਤ ਸਰਕਾਰ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਜਲੰਧਰ ਦੇ ਨੌਜਵਾਨ ਨੇ ਏਜੰਟਾਂ ਵੱਲੋਂ ਕੀਤੀ ਜਾਣ ਵਾਲੀ ਥੋਖਾਥੜੀ ਦਾ ਜ਼ਿਕਰ ਵੀ ਕੀਤਾ। ਇਸ ਦੌਰਾਨ ਉਸ ਨੇ ਪੂਰੀ ਹੱਢ-ਬੀਤੀ ਸੁਣਾਈ।
ਰੂਸ ਅਤੇ ਯੂਕਰੇਨ ਵਿਚਕਾਰ ਜੰਗ ਸ਼ੁਰੂ ਹੋਏ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਕਈ ਦੇਸ਼ਾਂ ਨੇ ਇਸ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਜੰਗ ਅਜੇ ਵੀ ਜਾਰੀ ਹੈ। ਬਹੁਤ ਸਾਰੇ ਭਾਰਤੀ ਅਜੇ ਵੀ ਰੂਸ-ਯੂਕਰੇਨ ਜੰਗ ਵਿੱਚ ਫਸੇ ਹੋਏ ਹਨ ਅਤੇ ਭਾਰਤ ਵਾਪਸ ਆਉਣ ਲਈ ਸਰਕਾਰ ਤੋਂ ਮਦਦ ਦੀ ਬੇਨਤੀ ਕਰ ਰਹੇ ਹਨ। ਹਾਲ ਹੀ ਵਿੱਚ, ਰੂਸ ਤੋਂ ਵਾਪਸ ਆਏ ਪੰਜਾਬ ਦੇ ਜਲੰਧਰ ਦੇ ਇੱਕ ਨੌਜਵਾਨ ਨੇ ਰੂਸ ਦੀ ਸਥਿਤੀ ਬਾਰੇ ਆਪਣੀ ਜਣਕਾਰੀ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉੱਥੋਂ ਦੇ ਏਜੰਟ ਰੂਸੀ ਫੌਜ ਵਿੱਚ ਭਾਰਤੀ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਭਰਤੀ ਕਰ ਰਹੇ ਹਨ ਅਤੇ ਰੂਸੀ ਫੌਜ ਵਿੱਚ ਕੰਮ ਕਰਨ ਵਾਲੇ ਕੁਝ ਲੋਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਭਾਰਤ ਸਰਕਾਰ ਤੋਂ ਉਨ੍ਹਾਂ ਨੂੰ ਵਾਪਸ ਬੁਲਾਉਣ ਲਈ ਮਦਦ ਦੀ ਬੇਨਤੀ ਕਰ ਰਹੇ ਹਨ।
ਨੌਜਵਾਨ ਨੇ ਸੁਣਾਈ ਹੱਡ- ਬੀਤੀ
ਜਲੰਧਰ ਵਾਸੀ ਰੋਹਿਤ ਕੁਮਾਰ ਨੇ ਦੱਸਿਆ ਕਿ 1 ਜੁਲਾਈ 2025 ਨੂੰ ਉਹ ਅੰਮ੍ਰਿਤਸਰ ਤੋਂ ਦੁਬਈ ਗਿਆ ਅਤੇ 3 ਦਿਨ ਦੁਬਈ ਵਿੱਚ ਰਿਹਾ। ਜਿਸ ਤੋਂ ਬਾਅਦ ਏਜੰਟ ਨੇ ਉਸ ਨੂੰ ਰੂਸ ਭੇਜ ਦਿੱਤਾ। ਉਸ ਨੂੰ ਰੂਸ ਦੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਮਾਸਕੋ ਭੇਜਿਆ ਗਿਆ। ਇੱਕ ਔਰਤ ਅਤੇ ਦੋ ਆਦਮੀ ਉਸ ਦੇ ਨਾਲ ਦੁਬਈ ਤੋਂ ਰੂਸ ਗਏ ਅਤੇ ਸਾਰਿਆਂ ਨੂੰ ਇੱਕ ਦੂਜੇ ਦਾ ਧਿਆਨ ਰੱਖਣਾ ਪਿਆ। ਰੋਹਿਤ ਨੇ ਦੱਸਿਆ ਕਿ ਉਸ ਨੂੰ ਏਜੰਟ ਦੁਆਰਾ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਉਸ ਦੇ ਕੋਲ ਰੂਸੀ ਕਰੰਸੀ ਰੂਬਲ ਵੀ ਨਹੀਂ ਸੀ, ਜਿਸ ਕਾਰਨ ਉਸ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੋਹਿਤ ਨੇ ਦੱਸਿਆ ਕਿ ਏਜੰਟ ਨਾਲ ਉਸ ਨੂੰ 4 ਤੋਂ 5 ਲੱਖ ਵਿੱਚ ਰੂਸ ਭੇਜਣ ਦਾ ਸੌਦਾ ਹੋਇਆ ਸੀ ਅਤੇ ਸਾਰੇ ਪੈਸੇ ਏਜੰਟ ਨੂੰ ਦੇ ਦਿੱਤੇ ਗਏ ਸਨ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਏਜੰਟ ਨੇ ਉਸ ਨੂੰ ਰੂਸ ਵਿੱਚ ਵੇਚਣ ਅਤੇ ਉੱਥੇ ਫੌਜ ਵਿੱਚ ਭਰਤੀ ਕਰਵਾਉਣ ਦਾ ਇੱਕ ਗੇਮ ਪਲਾਨ ਬਣਾਇਆ ਸੀ।
ਰੋਹਿਤ ਨੇ ਦੱਸਿਆ ਕਿ ਜਦੋਂ ਉਹ ਦੁਬਈ ਪਹੁੰਚਿਆ, ਤਾਂ ਵੀ ਏਜੰਟ ਨੇ ਉਸ ਨੂੰ ਕੋਈ ਖਾਸ ਸਹੂਲਤ ਨਹੀਂ ਦਿੱਤੀ। 3 ਦਿਨਾਂ ਬਾਅਦ ਜਦੋਂ ਉਹ ਦੁਬਈ ਤੋਂ ਰੂਸ ਪਹੁੰਚਿਆ ਉੱਥੇ ਵੀ ਉਸ ਦੇ ਨਾਲ ਮੌਜੂਦ ਲੋਕਾਂ ਨੇ 7500 ਰੂਬਲ ਦੇ ਕੇ ਇੱਕ ਹੋਟਲ ਵਿੱਚ ਰਾਤ ਬਿਤਾਈ ਅਤੇ ਇਸ ਤੋਂ ਬਾਅਦ ਜਦੋਂ ਉਸ ਨੇ ਏਜੰਟ ਨਾਲ ਫੋਨ ‘ਤੇ ਗੱਲ ਕੀਤੀ ਤਾਂ ਏਜੰਟ ਨੇ ਉਸ ਨੂੰ ਰੂਸੀ ਏਜੰਟ ਦਾ ਨੰਬਰ ਦਿੱਤਾ ਅਤੇ ਰੂਸੀ ਏਜੰਟ ਨੇ ਵੀ ਉਸ ਦੀ ਮਦਦ ਨਹੀਂ ਕੀਤੀ, ਫਿਰ ਉਹ ਪੰਜਾਬ ਦੇ ਕੁਝ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ ਉਸ ਨੂੰ ਕਿਹਾ ਕਿ ਇੱਥੇ ਹਾਲਾਤ ਬਹੁਤ ਖਰਾਬ ਹਨ, ਤੁਹਾਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ।
ਭਾਰਤੀਆਂ ਨੂੰ ਰੂਸੀ ਫੌਜ ਵਿੱਚ ਕਿਵੇਂ ਭਰਤੀ ਕਰਦੇ ਹਨ ਏਜੰਟ
ਰੋਹਿਤ ਨੇ ਦੱਸਿਆ ਕਿ ਏਜੰਟ ਉਸ ਨੂੰ ਰੂਸੀ ਫੌਜ ਵਿੱਚ ਭੇਜਣ ਲਈ ਫਸਾ ਰਿਹਾ ਸੀ ਅਤੇ ਉਸ ਨੂੰ ਰੂਸੀ ਫੌਜ ਦੇ ਇਕਰਾਰਨਾਮੇ ‘ਤੇ ਦਸਤਖਤ ਕਰਨ ਲਈ ਵੀ ਭੇਜਿਆ ਗਿਆ ਸੀ ਪਰ ਜਦੋਂ ਉਸ ਨੇ ਕਿਸੇ ਨਾਲ ਰੂਸੀ ਫੌਜ ਦੇ ਇਕਰਾਰਨਾਮੇ ਬਾਰੇ ਗੱਲ ਕੀਤੀ ਤਾਂ ਉਸ ਵਿਅਕਤੀ ਨੇ ਉਸ ਨੂੰ ਸਭ ਕੁਝ ਸਮਝਾਇਆ ਅਤੇ ਉਸ ਨੂੰ ਕਿਹਾ ਕਿ ਜੇਕਰ ਤੁਸੀਂ ਇਕਰਾਰਨਾਮੇ ‘ਤੇ ਦਸਤਖਤ ਕਰਦੇ ਹੋ, ਤਾਂ ਤੁਹਾਨੂੰ ਸਰਹੱਦ ‘ਤੇ ਭੇਜ ਦਿੱਤਾ ਜਾਵੇਗਾ ਅਤੇ ਇਹ ਸੁਣ ਕੇ, ਉਸ ਨੇ ਵਾਪਸ ਆਉਣ ਦਾ ਫੈਸਲਾ ਕੀਤਾ ਅਤੇ ਕਿਸੇ ਤਰ੍ਹਾਂ ਉਹ ਭਾਰਤ ਵਾਪਸ ਆਉਣ ਦੇ ਯੋਗ ਹੋ ਗਿਆ।
ਰੋਹਿਤ ਨੇ ਰੂਸ ਦੇ ਮਾੜੇ ਹਾਲਾਤਾਂ ਦੀ ਜਾਣਕਾਰੀ ਕੀਤੀ ਸਾਂਝੀ
ਰੋਹਿਤ ਨੇ ਦੱਸਿਆ ਕਿ ਉਹ ਰੂਸੀ ਫੌਜ ਵਿੱਚ ਸ਼ਾਮਲ ਨਹੀਂ ਹੋਇਆ ਸੀ ਪਰ ਜਿਸ ਜਗ੍ਹਾ ‘ਤੇ ਉਹ ਠਹਿਰਿਆ ਸੀ, ਉੱਥੇ ਉਹ ਕੁਝ ਲੋਕਾਂ ਨੂੰ ਮਿਲਿਆ ਜੋ ਰੂਸੀ ਫੌਜ ਵਿੱਚ ਕੰਮ ਕਰ ਰਹੇ ਹਨ ਅਤੇ ਉਹ ਸਾਰੇ ਭਾਰਤੀ ਹਨ.ਜਿਨ੍ਹਾਂ ਦੀ ਵੀਡੀਓ ਉਸ ਨੇ ਮੀਡੀਆ ਨੂੰ ਦਿੱਤੀ ਹੈ ਅਤੇ ਉਹ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਕੋਈ ਵੀ ਰੂਸ ਨਾ ਜਾਵੇ ਕਿਉਂਕਿ ਉੱਥੇ ਹਾਲਾਤ ਬਹੁਤ ਮਾੜੇ ਹਨ ਅਤੇ ਰੋਹਿਤ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੂੰ ਰੂਸੀ ਫੌਜ ਵਿੱਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਉਹ ਆਪਣੀ ਵੀਡੀਓ ਬਣਾ ਕੇ ਵੀ ਬੇਨਤੀ ਕਰ ਰਿਹਾ ਹੈ।


