ਬ੍ਰਿਟੇਨ ‘ਚ ਲਾਪਤਾ ਨੌੌਜਵਾਨ ਦੀ ਮਿਲੀ ਲਾਸ਼, ਸਮੁੰਦਰ ‘ਚ ਡੁੱਬਣ ਕਾਰਨ ਹੋਈ ਮੌਤ

Updated On: 

19 Dec 2023 14:29 PM IST

ਲੰਦਨ ਵਿੱਚ 4 ਦਿਨਾਂ ਤੋਂ ਲਾਪਤਾ ਜਲੰਧਰ ਦੇ ਮਾਡਲ ਟਾਊਨ ਦੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ 15 ਦਸੰਬਰ ਨੂੰ ਗੁਰਸ਼ਮਨ ਦਾ ਜਨਮ ਦਿਨ ਸੀ। ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਤੋਂ ਬਾਅਦ ਸਮੁੰਦਰ ਕਿੰਢੇ ਗਿਆ ਸੀ। ਇੱਕ ਸਾਲ ਪਹਿਲਾਂ ਲੰਡਨ ਵਿੱਚ ਮਾਸਟਰ ਇਨ ਫਾਈਨਾਂਸ ਦੀ ਪੜ੍ਹਾਈ ਕਰ ਰਿਹਾ ਸੀ।

ਬ੍ਰਿਟੇਨ ਚ ਲਾਪਤਾ ਨੌੌਜਵਾਨ ਦੀ ਮਿਲੀ ਲਾਸ਼, ਸਮੁੰਦਰ ਚ ਡੁੱਬਣ ਕਾਰਨ ਹੋਈ ਮੌਤ
Follow Us On

ਯੂਕੇ ਦੇ ਈਸਟ ਲੰਦਨ (London) ਵਿੱਚ 4 ਦਿਨਾਂ ਤੋਂ ਲਾਪਤਾ ਜਲੰਧਰ ਦੇ ਮਾਡਲ ਟਾਊਨ ਦੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਗੁਰਸ਼ਮਨ ਸਿੰਘ ਭਾਟੀਆ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋਈ ਹੈ। ਮ੍ਰਿਤਕ ਦੇ ਪਿਤਾ ਯੂਕੇ ਲਈ ਰਵਾਨਾ ਹੋ ਗਏ ਹਨ ਅਤੇ ਉਨ੍ਹਾਂ ਦੇ ਘਰ ਵਿੱਚ ਸੋਗ ਹੈ। ਜਾਣਕਾਰੀ ਮੁਤਾਬਕ 15 ਦਸੰਬਰ ਨੂੰ ਗੁਰਸ਼ਮਨ ਸਿੰਘ ਦਾ ਜਨਮ ਦਿਨ ਸੀ। ਉਹ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਤੋਂ ਬਾਅਦ ਸਮੁੰਦਰ ਕਿੰਢੇ ਗਿਆ ਸੀ ਅਤੇ ਉੱਥ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਗੁਰਸ਼ਮਨ ਦੇ ਰਿਸ਼ਤੇਦਾਰ ਹਰਜਾਪ ਸਿੰਘ ਨੇ ਦੱਸਿਆ ਕਿ ਉਹ ਇੱਕ ਸਾਲ ਪਹਿਲਾਂ ਲੰਡਨ ਵਿੱਚ ਮਾਸਟਰ ਇਨ ਫਾਈਨਾਂਸ ਦੀ ਪੜ੍ਹਾਈ ਕਰ ਰਿਹਾ ਸੀ।

ਬ੍ਰਿਟੇਨ (Britain) ਚ ਰਹਿਣ ਵਾਲਾ ਇਹ ਭਾਰਤੀ ਵਿਦਿਆਰਥੀ ਪਿਛਲੇ 4 ਦਿਨਾਂ ਤੋਂ ਲਾਪਤਾ ਹੈ। ਇਸ ਵਿਦਿਆਰਥੀ ਦਾ ਨਾਂਅ ਗੁਰਸ਼ਮਨ ਭਾਟੀਆ ਹੈ। ਭਾਟੀਆ ਨੇ ਲੌਫਬਰੋ ਯੂਨੀਵਰਸਿਟੀ, ਬ੍ਰਿਟੇਨ ਤੋਂ ਪੜ੍ਹਾਈ ਕਰ ਰਿਹਾ ਸੀ। ਉਸ ਨੂੰ ਆਖਰੀ ਵਾਰ 15 ਦਸੰਬਰ ਨੂੰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿੱਚ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਉਸ ਬਾਰੇ ਰੋਈ ਜਾਣਕਾਪੀ ਨਹੀਂ ਮਿਲ ਰਹੀ ਸੀ। ਗੁਰਸ਼ਮਨ ਮੂਲ ਰੁਪ ਤੋਂ ਜਲੰਧਰ ਦਾ ਰਹਿਣ ਵਾਲਾ ਸੀ।

ਸਿਰਸਾ ਨੇ ਚੁੱਕਿਆ ਸੀ ਮੁੱਦਾ

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਟਵੀਟ ਕਰਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਭਾਲਣ ਦੀ ਅਪੀਲ ਕੀਤੀ ਸੀ।ਉਨ੍ਹਾਂ ਨੇ ਟਵੀਟ ਕਰਦਿਆਂ ਵਿਦਿਆਰਥੀ ਨੂੰ ਲੱਭਣ ਲਈ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਭਾਰਤੀ ਹਾਈ ਕਮਿਸ਼ਨ, ਲੰਡਨ ਅਤੇ ਲੌਫਬਰੋ ਯੂਨੀਵਰਸਿਟੀ ਤੋਂ ਮਦਦ ਮੰਗੀ ਹੈ।

ਸਿਰਸਾ ਨੇ ਦਿੱਤੀ ਸੂਚਨਾ

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਲਾਪਤਾ ਨੌਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਐਕਸ ‘ਤੇ ਇਕ ਵੀਡੀਓ ਟਵੀਟ ਵਿਚ, ਉਨ੍ਹਾਂ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਫਿਲਹਾਲ ਪਰਿਵਾਰਕ ਮੈਂਬਰ ਕੁਝ ਵੀ ਬੋਲਣ ਦੀ ਸਥਿਤੀ ‘ਚ ਨਹੀਂ ਹਨ।