ਲੰਦਨ ਵਿੱਚ ਸਿੱਖ ਵਿਅਕਤੀ ਪਿਤਾ ਦੀ ਹੱਤਿਆ ਦਾ ਦੋਸ਼ੀ ਕਰਾਰ
54 ਵਰ੍ਹਿਆਂ ਦੇ ਦੀਕਣ ਸਿੰਘ ਵਿਜ ਨੇ ਲੰਦਨ ਦੇ ਸਾਊਥ ਗੇਟ ਇਲਾਕੇ ਵਿੱਚ ਆਪਣੇ ਘਰ ਦੇ ਅੰਦਰ 30 ਅਕਤੂਬਰ 2021 ਨੂੰ ਆਪਣੇ 86 ਵਰ੍ਹਿਆਂ ਦੇ ਪਿਤਾ ਅਰਜਨ ਸਿੰਘ ਵਿਜ ਦੀ ਹੱਤਿਆ ਕਰ ਦਿੱਤੀ ਸੀ, ਹੁਣ ਅਦਾਲਤ ਵਿੱਚ ਜੱਜ ਨੇ 10 ਫਰਵਰੀ ਤੱਕ ਦੀਕਣ ਸਿੰਘ ਦੀ ਸਜ਼ਾ ਮੁਲਤਵੀ ਕਰਦੇ ਹੋਏ ਉਸ ਨੂੰ ਹਿਰਾਸਤ ਵਿਚ ਭੇਜ ਦਿੱਤਾ ਹੈ
ਸੰਕੇਤਕ ਤਸਵੀਰ
ਇੱਕ ਬ੍ਰਿਟਿਸ਼ ਭਾਰਤੀ ਸਿੱਖ ਵਿਅਕਤੀ ਨੂੰ ਦੋ ਸਾਲ ਪਹਿਲਾਂ ਸ਼ਰਾਬ ਦੇ ਨਸ਼ੇ ਵਿੱਚ
ਧੁੱਤ ਹੋ ਕੇ ਆਪਣੇ ਹੀ ਪਿਤਾ ਦੇ ਸਿਰ ਵਿੱਚ ਸ਼ੈਮਪੇਨ ਦੀ ਬੋਤਲ ਮਾਰ ਕੇ ਹੱਤਿਆ ਕਰਨ
ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। 54 ਵਰ੍ਹਿਆਂ ਦੇ ਦੀਕਣ ਸਿੰਘ ਵਿਜ ਨੇ ਸਾਊਥ ਗੇਟ
ਇਲਾਕੇ ਵਿੱਚ ਆਪਣੇ ਘਰ ਦੇ ਅੰਦਰ 30 ਅਕਤੂਬਰ 2021 ਨੂੰ ਆਪਣੇ 86 ਵਰ੍ਹਿਆਂ ਦੇ ਪਿਤਾ
ਅਰਜਨ ਸਿੰਘ ਵਿਜ ਦੀ ਹੱਤਿਆ ਕਰ ਦਿੱਤੀ ਸੀ। ਹੁਣ ਅਦਾਲਤ ਵਿੱਚ ਜੱਜ ਨੇ 10 ਫਰਵਰੀ ਤੱਕ
ਦੀਕਣ ਸਿੰਘ ਦੀ ਸਜ਼ਾ ਮੁਲਤਵੀ ਕਰਦੇ ਹੋਏ ਉਸ ਨੂੰ ਹਿਰਾਸਤ ਵਿਚ ਭੇਜ ਦਿੱਤਾ ਹੈ।


