AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Skin Care Tips: ਗਰਮੀਆਂ ‘ਚ ਇਸ ਤਰ੍ਹਾਂ ਰੱਖੋ ਆਪਣੀ ਸਕਿਨ ਦੀ ਦੇਖਭਾਲ

Summer Skin Care : ਅਸੀਂ ਸਾਰੇ ਚਮਕਦਾਰ ਅਤੇ ਗਲੋਇੰਗ ਸਕਿਨ ਦਾ ਸੁਪਨਾ ਦੇਖਦੇ ਹਾਂ। ਔਰਤ ਹੋਵੇ ਜਾਂ ਮਰਦ, ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੀ ਸਕਿਨ ਅਜਿਹੀ ਹੋਵੇ ਕਿ ਹਰ ਕੋਈ ਉਨ੍ਹਾਂ ਤੋਂ ਪ੍ਰਭਾਵਿਤ ਹੋਵੇ। ਪਰ ਸਕਿਨ ਨੂੰ ਚਮਕਦਾਰ ਅਤੇ ਖੂਬਰਤ ਰੱਖਣ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ।

Skin Care Tips: ਗਰਮੀਆਂ 'ਚ ਇਸ ਤਰ੍ਹਾਂ ਰੱਖੋ ਆਪਣੀ ਸਕਿਨ ਦੀ ਦੇਖਭਾਲ
ਨਾਰੀਅਲ ਪਾਣੀ ਵੀ ਬਣਾਉਂਦਾ ਹੈ ਸਕਿਨ ਨੂੰ ਗਲੋਇੰਗ, ਇਸ ਤਰ੍ਹਾਂ ਕਰੋ ਵਰਤੋਂ
tv9-punjabi
| Updated On: 25 Mar 2023 11:44 AM IST
Share
Lifestyle: ਅਸੀਂ ਸਾਰੇ ਚਮਕਦਾਰ ਅਤੇ ਗਲੋਇੰਗ ਸਕਿਨ (Glowing skin) ਦਾ ਸੁਪਨਾ ਦੇਖਦੇ ਹਾਂ। ਔਰਤ ਹੋਵੇ ਜਾਂ ਮਰਦ, ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੀ ਸਕਿਨ ਅਜਿਹੀ ਹੋਵੇ ਕਿ ਹਰ ਕੋਈ ਉਨ੍ਹਾਂ ਤੋਂ ਪ੍ਰਭਾਵਿਤ ਹੋਵੇ। ਪਰ ਸਕਿਨ ਨੂੰ ਚਮਕਦਾਰ ਅਤੇ ਖੂਬਰਤ ਰੱਖਣ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਖਾਸ ਕਰਕੇ ਗਰਮੀਆਂ ਵਿੱਚ ਸਾਡੀ ਸਕਿਨ ਨੂੰ ਧੁੱਪ ਅਤੇ ਪ੍ਰਦੂਸ਼ਣ ਤੋਂ ਬਚਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਅਸੀਂ ਅਕਸਰ ਦੇਖਦੇ ਹਾਂ ਕਿ ਸਰਦੀਆਂ ਦੇ ਮੁਕਾਬਲੇ ਗਰਮੀਆਂ ਵਿੱਚ ਸਾਡੀ ਸਕਿਨ ਜਲਦੀ ਆਪਣੀ ਰੰਗਤ ਗਵਾ ਦਿੰਦੀ ਹੈ। ਇਸ ਉੱਤੇ ਸੰਵਲਾਪਨ ਆ ਜਾਂਦਾ ਹੈ ਅਤੇ ਇਹ ਆਪਣਾ ਰੰਗ ਗੁਆ ਲੈਂਦੀ ਹੈ। ਇਸਦੇ ਪਿੱਛੇ ਇੱਕ ਹੀ ਕਾਰਨ ਹੈ ਅਤੇ ਉਹ ਹੈ ਸੂਰਜ ਦੀਆਂ ਤੇਜ਼ ਕਿਰਨਾਂ ਅਤੇ ਵੱਧਦਾ ਤਾਪਮਾਨ। ਹੁਣ ਜਦੋਂ ਕਿ ਗਰਮੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ, ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਆਪਣੀ ਸਕਿਨ ਨੂੰ ਚਮਕਦਾਰ ਕਿਵੇਂ ਰੱਖ ਸਕਦੇ ਹੋ।

ਆਪਣੀ ਸਕਿਨ ਨੂੰ ਚੰਗੀ ਤਰ੍ਹਾਂ ਸਾਫ਼ ਕਰੋ

ਸਕਿਨ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਸਾਫ਼ ਰੱਖੀਏ। ਸਫਾਈ ਕਿਸੇ ਵੀ ਸਕਿਨ ਦੀ ਦੇਖਭਾਲ ਦੇ ਰੁਟੀਨ ਦਾ ਆਧਾਰ ਹੈ। ਇਹ ਸਕਿਨ ਤੋਂ ਗੰਦਗੀ, ਤੇਲ ਅਤੇ ਅਸ਼ੁੱਧੀਆਂ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ। ਸਕਿਨ ਦੀ ਸਫਾਈ ਲਈ, ਤੁਹਾਨੂੰ ਆਪਣੀ ਸਕਿਨ ਦੇ ਅਨੁਸਾਰ ਸਕਿਨ ਕੇਅਰ (Skin care) ਉਤਪਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਹਾਡੀ ਸਕਿਨ ਤੇਲਯੁਕਤ ਹੈ ਤਾਂ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਸਕਿਨਕੇਅਰ ਪ੍ਰੋਡਕਟਸ ਦੀ ਵਰਤੋਂ ਕਰਨੀ ਪਵੇਗੀ ਅਤੇ ਜੇਕਰ ਤੁਹਾਡੀ ਸਕਿਨ ਖੁਸ਼ਕ ਹੈ ਤਾਂ ਤੁਹਾਨੂੰ ਉਸੇ ਹਿਸਾਬ ਨਾਲ ਦੇਖਭਾਲ ਕਰਨੀ ਪਵੇਗੀ।

ਸਕਿਨ ਨੂੰ ਧੁੱਪ ਤੋਂ ਬਚਾਓ

ਗਰਮੀਆਂ (Summer) ਵਿੱਚ ਸਕਿਨ ਨੂੰ ਸਾਂਵਲੇਪਨ ਤੋਂ ਬਚਾਉਣ ਲਈ ਇਹ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੀ ਸਕਿਨ ਨੂੰ ਧੁੱਪ ਦੇ ਸਿੱਧੇ ਸੰਪਰਕ ਤੋਂ ਬਚਾਈਏ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਘਰ ਤੋਂ ਬਾਹਰ ਨਿਕਲਦੇ ਹਾਂ ਤਾਂ ਆਪਣੇ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਨੂੰ ਪਤਲੇ ਕੱਪੜੇ ਨਾਲ ਢੱਕ ਕੇ ਹੀ ਬਾਹਰ ਨਿਕਲੀਏ । ਗਰਮੀਆਂ ਵਿੱਚ ਤਾਪਮਾਨ ਜ਼ਿਆਦਾ ਹੋਣ ਕਾਰਨ ਸਾਡੀ ਸਕਿਨ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਕਾਰਨ ਤੇਜ਼ੀ ਨਾਲ ਕਾਲੇਪਨ ਦਾ ਸ਼ਿਕਾਰ ਹੋ ਜਾਂਦੀ ਹੈ।

ਰੋਜ਼ਾਨਾ ਸਕਿਨ ਨੂੰ ਮਾਇਸਚਰਾਈਜ਼ ਕਰੋ

ਸਿਹਤਮੰਦ, ਚਮਕਦਾਰ ਸਕਿਨ ਨੂੰ ਬਣਾਈ ਰੱਖਣ ਲਈ ਨਮੀ ਦੇਣਾ ਜ਼ਰੂਰੀ ਹੈ। ਇਹ ਤੁਹਾਡੀ ਸਕਿਨ ਨੂੰ ਨਰਮ ਰੱਖਦੇ ਹੋਏ ਹਾਈਡਰੇਟ ਕਰਦਾ ਹੈ। ਇਹ ਬਰੀਕ ਲਾਈਨਾਂ ਅਤੇ ਝੁਰੜੀਆਂ ਦੀ ਦਿੱਖ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਇੱਕ ਮਾਇਸਚਰਾਈਜ਼ਰ (Moisturizer) ਚੁਣੋ ਜੋ ਤੁਹਾਡੀ ਸਕਿਨ ਦੀ ਕਿਸਮ ਲਈ ਢੁਕਵਾਂ ਹੋਵੇ ਅਤੇ ਇਸਨੂੰ ਹਰ ਸਵੇਰ ਅਤੇ ਰਾਤ ਨੂੰ ਸਾਫ਼ ਕਰਨ ਅਤੇ ਟੋਨਿੰਗ ਤੋਂ ਬਾਅਦ ਲਗਾਓ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...