ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਇਨ੍ਹਾਂ ਸਾਧਾਰਨ ਨੁਸਖਿਆਂ ਨਾਲ ਪਾਓ ਗਲੋਇੰਗ ਸਕਿਨ

ਸਾਡਾ ਸਾਰੀਆਂ ਦਾ ਇਹ ਸੁਫਨਾ ਹੁੰਦਾ ਹੈ ਕਿ ਸਾਡੀ ਸਕਿਨ ਖਾਸ ਕਰਕੇ ਚੇਹਰਾ ਬਹੁਤ ਸੋਹਣਾ ਦਿਸੇ । ਸਾਫ਼, ਸੁੰਦਰ ਅਤੇ ਚਮਕਦਾਰ ਸਕਿਨ ਪਾਉਣ ਲਈ ਲੋਕ ਹਰ ਮਹੀਨੇ ਹਜ਼ਾਰਾਂ ਰੁਪਏ ਖਰਚ ਕਰਦੇ ਹਨ।

ਇਨ੍ਹਾਂ ਸਾਧਾਰਨ ਨੁਸਖਿਆਂ ਨਾਲ ਪਾਓ ਗਲੋਇੰਗ ਸਕਿਨ
Follow Us
tv9-punjabi
| Published: 06 Feb 2023 09:30 AM

ਸਾਡਾ ਸਾਰੀਆਂ ਦਾ ਇਹ ਸੁਫਨਾ ਹੁੰਦਾ ਹੈ ਕਿ ਸਾਡੀ ਸਕਿਨ ਖਾਸ ਕਰਕੇ ਚੇਹਰਾ ਬਹੁਤ ਸੋਹਣਾ ਦਿਸੇ । ਸਾਫ਼, ਸੁੰਦਰ ਅਤੇ ਚਮਕਦਾਰ ਸਕਿਨ ਪਾਉਣ ਲਈ ਲੋਕ ਹਰ ਮਹੀਨੇ ਹਜ਼ਾਰਾਂ ਰੁਪਏ ਖਰਚ ਕਰਦੇ ਹਨ। ਪਰ ਬਹੁਤ ਜਿਆਦਾ ਪ੍ਰਦੂਸ਼ਨ ਹੋਣ ਕਾਰਣ ਸਾਡੀ ਸਕਿਨ ਨੂੰ ਨੁਕਸਾਨ ਪਹੁੰਚਦਾ ਹੈ। ਜੰਕ ਫ਼ੂਡ ਅਤੇ ਪ੍ਰਦੂਸ਼ਨ ਦੇ ਕਾਰਣ ਸਾਡੇ ਚੇਹਰੇ ਤੇ ਮੁਹਾਂਸੇ ਹੋਣਾ ਆਮ ਗੱਲ ਹੋ ਗਈ ਹੈ । ਬਹੁਤ ਸਾਰੇ ਲੋਕ, ਖਾਸ ਤੌਰ ‘ਤੇ ਕੁੜੀਆਂ ਅਤੇ ਔਰਤਾਂ, ਆਪਣੇ ਚਿਹਰੇ ‘ਤੇ ਮੁਹਾਸੇ ਅਤੇ ਮੁਹਾਸੇ ਦੇ ਦਾਗ ਤੋਂ ਪਰੇਸ਼ਾਨ ਹਨ ਇਹ ਮੁਹਾਸੇ ਅਤੇ ਦਾਗ ਉਨ੍ਹਾਂ ਦੀ ਸੁੰਦਰਤਾ ਨੂੰ ਗ੍ਰਹਿਣ ਕਰਨ ਵਾਂਗ ਕੰਮ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਾਂਗੇ, ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਆਪਣੇ ਘਰ ‘ਚ ਬਣਾ ਕੇ ਵਰਤ ਸਕਦੇ ਹੋ। ਇਸ ਨਾਲ ਤੁਹਾਡੇ ਪੈਸੇ ਦੀ ਬਚਤ ਹੋਵੇਗੀ ਅਤੇ ਉਨ੍ਹਾਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੋਵੇਗਾ।

ਸੰਤਰੇ ਦੇ ਛਿਲਕਾ ਦਾ ਪਾਊਡਰ ਅਤੇ ਸ਼ਹਿਦ

ਸੰਤਰਾ ਪੂਰੇ ਭਾਰਤ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਇੱਕ ਸਿਹਤਮੰਦ ਫਲ ਹੈ। ਸੰਤਰਾ ਵਿਟਾਮਿਨ ਸੀ ਦਾ ਵਧੀਆ ਸਰੋਤ ਹੈ। ਜਿੱਥੇ ਸੰਤਰਾ ਸਾਡੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ, ਉੱਥੇ ਹੀ ਸੰਤਰੇ ਦਾ ਛਿਲਕਾ ਸਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਮੁਹਾਸੇ ਅਤੇ ਇਸ ਦੇ ਦਾਗ ਤੋਂ ਪਰੇਸ਼ਾਨ ਹੋ ਤਾਂ ਸੰਤਰੇ ਦੇ ਛਿਲਕੇ ਦੇ ਪਾਊਡਰ ਨੂੰ ਸ਼ਹਿਦ ਵਿੱਚ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੁਹਾਸੇ ਵਾਲੇ ਹਿੱਸੇ ‘ਤੇ ਲਗਾਓ। ਤੁਸੀਂ ਇਸ ਦਾ ਪੇਸਟ ਪੂਰੇ ਮੂੰਹ ‘ਤੇ ਵੀ ਲਗਾ ਸਕਦੇ ਹੋ। 20 ਮਿੰਟ ਬਾਅਦ ਕੋਸੇ ਪਾਣੀ ਨਾਲ ਮੂੰਹ ਧੋ ਲਓ। ਲਗਾਤਾਰ ਕੁਝ ਦਿਨ ਅਜਿਹਾ ਕਰਨ ਨਾਲ ਤੁਹਾਨੂੰ ਲਾਭ ਮਿਲੇਗਾ।

ਨਿੰਬੂ ਦਾ ਰਸ ਵਰਤੋ

ਸੰਤਰਾ ਪਰਿਵਾਰ ਤੋਂ ਹੋਣ ਕਾਰਨ ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਹ ਹਰ ਮੌਸਮ ਵਿੱਚ ਸਾਡੇ ਲਈ ਆਸਾਨੀ ਨਾਲ ਉਪਲਬਧ ਹੈ। ਨਿੰਬੂ ਸਾਡੀ ਸਕਿਨ ਤੋਂ ਦਾਗ-ਧੱਬੇ ਦੂਰ ਕਰਨ ਵਿੱਚ ਚੰਗੀ ਭੂਮਿਕਾ ਨਿਭਾ ਸਕਦਾ ਹੈ। ਅਸੀਂ ਆਪਣੀ ਸਕਿਨ ‘ਤੇ ਨਿੰਬੂ ਦਾ ਰਸ ਲਗਾ ਸਕਦੇ ਹਾਂ ਜਿਸ ਨਾਲ ਸਾਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਅਸੀਂ ਨਿੰਬੂ ਦੇ ਰਸ ਅਤੇ ਹਲਦੀ ਨੂੰ ਮਿਲਾ ਕੇ ਪੇਸਟ ਬਣਾ ਸਕਦੇ ਹਾਂ ਅਤੇ ਇਸ ਦੀ ਵਰਤੋਂ ਅਸੀਂ ਦਾਗ ਘੱਟ ਕਰਨ ਲਈ ਕਰ ਸਕਦੇ ਹਾਂ। ਜੋ ਦਾਗ ਨੂੰ ਹਲਕਾ ਕਰਦਾ ਹੈ। ਇੱਕ ਛੋਟੇ ਕਟੋਰੇ ਵਿੱਚ ਨਿੰਬੂ ਦਾ ਰਸ ਕੱਢੋ ਅਤੇ ਇਸ ਨੂੰ ਰੂੰ ਦੀ ਮਦਦ ਨਾਲ ਦਾਗ ਵਾਲੀ ਥਾਂ ‘ਤੇ ਲਗਾਓ। ਇਸ ਨੂੰ 10-15 ਮਿੰਟ ਲਈ ਛੱਡਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ।

ਐਲੋਵੇਰਾ ਜੈੱਲ ਅਤੇ ਪੇਸਟ

ਐਲੋਵੇਰਾ ਵੀ ਔਸ਼ਧੀ ਗੁਣਾਂ ਨਾਲ ਭਰਪੂਰ ਪੌਦਾ ਹੈ ਜਿਸ ਨੂੰ ਅਸੀਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਸਾਡੇ ਕੋਲ ਬਾਜ਼ਾਰ ਵਿੱਚ ਐਲੋਵੇਰਾ ਜੈੱਲ ਉਪਲਬਧ ਹੈ। ਐਲੋਵੇਰਾ ਸਾਡੀ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਫਾਇਦੇਮੰਦ ਹੁੰਦਾ ਹੈ। ਇਸ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਕਿਨ ਇਨਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਦੇ ਹਨ। ਇਸ ਦੀ ਵਰਤੋਂ ਕਰਕੇ ਤੁਸੀਂ ਮੁਹਾਸੇ ਦੀ ਸਮੱਸਿਆ ਤੋਂ ਬਚ ਸਕਦੇ ਹੋ। ਜੇਕਰ ਤੁਹਾਡੇ ਘਰ ‘ਚ ਐਲੋਵੇਰਾ ਦਾ ਪੌਦਾ ਹੈ ਤਾਂ ਇਸ ਦਾ ਜੈੱਲ ਕੱਢ ਲਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ‘ਤੇ ਲਗਾਓ, ਸਵੇਰੇ ਮੂੰਹ ਧੋ ਲਓ, ਇਸ ਨਾਲ ਤੁਹਾਨੂੰ ਜ਼ਰੂਰ ਫਾਇਦਾ ਹੋਵੇਗਾ।

ਨਾਰੀਅਲ ਦਾ ਤੇਲ

ਨਾਰੀਅਲ ਵੀ ਇੱਕ ਅਜਿਹਾ ਫਲ ਹੈ ਜੋ ਪੂਰੇ ਭਾਰਤ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਨਾਰੀਅਲ ਜਿੱਥੇ ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਦਿੰਦਾ ਹੈ, ਉੱਥੇ ਹੀ ਇਹ ਸਾਡੀ ਚਮੜੀ ਲਈ ਵੀ ਵਰਦਾਨ ਹੈ। ਇਸ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਸਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਵਿਚ ਵਿਟਾਮਿਨ ਏ ਅਤੇ ਕੇ ਵੀ ਹੁੰਦਾ ਹੈ ਜੋ ਚਮੜੀ ਦੀ ਜਲਣ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਜੇਕਰ ਤੁਹਾਡੀ ਚਮੜੀ ‘ਤੇ ਕਿਸੇ ਵੀ ਤਰ੍ਹਾਂ ਦੇ ਮੁਹਾਸੇ ਦੇ ਦਾਗ ਹਨ, ਤਾਂ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਜਗ੍ਹਾ ‘ਤੇ ਨਾਰੀਅਲ ਦਾ ਤੇਲ ਲਗਾਉਣਾ ਚਾਹੀਦਾ ਹੈ। ਸਵੇਰੇ ਇਸ ਨੂੰ ਧੋ ਲਓ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਤੁਹਾਨੂੰ ਲਾਭ ਮਿਲੇਗਾ। ਧਿਆਨ ਰਹੇ ਕਿ ਨਾਰੀਅਲ ਦਾ ਤੇਲ ਸ਼ੁੱਧ ਹੋਣਾ ਚਾਹੀਦਾ ਹੈ। ਕਿਉਂਕਿ ਅੱਜਕੱਲ੍ਹ ਕਈ ਕੰਪਨੀਆਂ ਦਾ ਨਾਰੀਅਲ ਤੇਲ ਬਾਜ਼ਾਰ ਵਿੱਚ ਆ ਰਿਹਾ ਹੈ, ਜਿਸ ਵਿੱਚ ਮਿਲਾਵਟ ਵੀ ਹੋ ਸਕਦੀ ਹੈ।

ਹਲਦੀ ਦਾ ਪੇਸਟ

ਹਲਦੀ ਵੀ ਚਮਤਕਾਰੀ ਗੁਣਾਂ ਨਾਲ ਭਰਪੂਰ ਹੈ। ਅਸੀਂ ਇਸ ਨੂੰ ਆਪਣੀ ਸਕਿਨ ਲਈ ਕਈ ਤਰੀਕਿਆਂ ਨਾਲ ਵਰਤ ਸਕਦੇ ਹਾਂ। ਅਸੀਂ ਇਸਨੂੰ ਆਪਣੇ ਘਰ ਦੀ ਰਸੋਈ ਤੋਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਤੁਸੀਂ ਹਲਦੀ ਦਾ ਪੇਸਟ ਬਣਾ ਕੇ ਚਮੜੀ ‘ਤੇ ਲਗਾ ਸਕਦੇ ਹੋ। ਹਲਦੀ ਦੀ ਲਗਾਤਾਰ ਵਰਤੋਂ ਨਾਲ ਤੁਸੀਂ ਮੁਹਾਸੇ ਦੀ ਸਮੱਸਿਆ ਤੋਂ ਬਚ ਸਕਦੇ ਹੋ। ਤੁਸੀਂ ਹਲਦੀ ਦੀ ਕਈ ਤਰ੍ਹਾਂ ਦੀ ਪੇਸਟ ਬਣਾ ਕੇ ਪ੍ਰਯੋਗ ਕਰ ਸਕਦੇ ਹੋ। ਸਰਦੀਆਂ ਵਿੱਚ ਇਹ ਸਾਡੀ ਸਕਿਨ ਨੂੰ ਚਮਤਕਾਰੀ ਲਾਭ ਦੇ ਸਕਦੀ ਹੈ।

ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...
Amarnath Yatra 2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report
Amarnath Yatra  2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report...
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!...
Himachal Landslide: ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!
Himachal Landslide:  ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!...
ਮਾਰਸ਼ਲ ਆਰਟਸ ਮਾਹਿਰ ਕਨਿਸ਼ਕ ਸ਼ਰਮਾ ਪਹੁੰਚੇ ਪੰਜਾਬ, ਸ਼ਾਹਰੁਖ ਤੋਂ ਲੈ ਕੇ ਮਾਧੁਰੀ ਤੱਕ ਨੂੰ ਦਿੱਤੀ ਹੈ ਟ੍ਰੇਨਿੰਗ!
ਮਾਰਸ਼ਲ ਆਰਟਸ ਮਾਹਿਰ ਕਨਿਸ਼ਕ ਸ਼ਰਮਾ ਪਹੁੰਚੇ ਪੰਜਾਬ, ਸ਼ਾਹਰੁਖ ਤੋਂ ਲੈ ਕੇ ਮਾਧੁਰੀ ਤੱਕ ਨੂੰ ਦਿੱਤੀ ਹੈ ਟ੍ਰੇਨਿੰਗ!...
ਲੁਧਿਆਣਾ ਵਿੱਚ ਸਾਬਕਾ ਸੰਸਦ ਮੈਂਬਰ ਦੇ ਪੀਏ ਦਾ ਕਤਲ, ਸੜਕ 'ਤੇ ਘਟਨਾ ਦੀਆਂ ਲਾਈਵ ਦੇਖੋ ਵੀਡੀਓ
ਲੁਧਿਆਣਾ ਵਿੱਚ ਸਾਬਕਾ ਸੰਸਦ ਮੈਂਬਰ ਦੇ ਪੀਏ ਦਾ ਕਤਲ, ਸੜਕ 'ਤੇ ਘਟਨਾ ਦੀਆਂ ਲਾਈਵ ਦੇਖੋ ਵੀਡੀਓ...