ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

SUMMER FACE PACK: ਇਹ ਫੇਸ ਪੈਕ ਗਰਮੀਆਂ ਵਿੱਚ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖੇਗਾ

SUMMER FACE PACK FOR SKIN: ਗਰਮੀਆਂ ਦੇ ਮੌਸਮ 'ਚ ਸਾਡਾ ਚਿਹਰਾ ਤੇਜ਼ੀ ਨਾਲ ਆਪਣੀ ਚਮਕ ਗੁਆ ਲੈਂਦਾ ਹੈ। ਕੁਝ ਦੇਰ ਧੁੱਪ 'ਚ ਰਹਿਣ ਨਾਲ ਸਾਡੇ ਚਿਹਰੇ ਦੀ ਚਮਕ ਖਰਾਬ ਹੋ ਜਾਂਦੀ ਹੈ। ਅਸੀਂ ਤੁਹਾਨੂੰ ਇਕ ਅਜਿਹਾ ਫੇਸ ਪੈਕ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ।

SUMMER FACE PACK: ਇਹ ਫੇਸ ਪੈਕ ਗਰਮੀਆਂ ਵਿੱਚ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਬਰਕਰਾਰ ਰੱਖੇਗਾ
ਸੰਕੇਤਕ ਤਸਵੀਰ
Follow Us
tv9-punjabi
| Published: 26 Mar 2023 00:00 AM

Lifestyle: ਇਹ ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਚਿਹਰਾ ਸੁੰਦਰ (Beautiful Face) ਅਤੇ ਚਮਕਦਾਰ ਦਿਖਾਈ ਦੇਵੇ । ਇਸ ਦੇ ਲਈ ਉਹ ਕਈ ਤਰ੍ਹਾਂ ਦੇ ਉਪਰਾਲੇ ਕਰਦੀਆਂ ਹਨ। ਚਿਹਰੇ ਦੀ ਖੂਬਸੂਰਤੀ ਨੂੰ ਬਣਾਈ ਰੱਖਣ ਲਈ ਗਰਮੀਆਂ ‘ਚ ਖਾਸ ਮਿਹਨਤ ਦੀ ਲੋੜ ਹੁੰਦੀ ਹੈ।

ਤਰਬੂਜ ਅਤੇ ਕੇਲੇ ਦਾ ਫੇਸ ਪੈਕ ਬਣਾਓ

ਗਰਮੀਆਂ ਦੇ ਮੌਸਮ ‘ਚ ਤਰਬੂਜ ਬਾਜ਼ਾਰ ‘ਚ ਚੰਗੀ ਮਾਤਰਾ ‘ਚ ਆਉਂਦੇ ਹਨ। ਤਰਬੂਜ ਦਾ ਮਿੱਠਾ ਸਵਾਦ ਨਾ ਸਿਰਫ ਮਨ ਨੂੰ ਖੁਸ਼ ਕਰਦਾ ਹੈ ਬਲਕਿ ਇਸ ਦੀ ਠੰਡਕ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦੀ ਹੈ। ਇਹੀ ਕਾਰਨ ਹੈ ਕਿ ਗਰਮੀ ਦੇ ਮੌਸਮ ‘ਚ ਲੋਕ ਤਰਬੂਜ ਖਾਣਾ ਪਸੰਦ ਕਰਦੇ ਹਨ। ਤਰਬੂਜ ‘ਚ ਫੋਲਿਕ ਐਸਿਡ, ਕੈਲਸ਼ੀਅਮ, ਵਿਟਾਮਿਨ-ਏ ਅਤੇ ਆਇਰਨ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਗਰਮੀਆਂ ਦੇ ਮੌਸਮ ‘ਚ ਆਉਣ ਵਾਲੇ ਤਰਬੂਜ ਨੂੰ ਖਾਣ ‘ਚ ਜਿੰਨਾ ਸੁਆਦ ਆਉਂਦਾ ਹੈ, ਓਨਾ ਹੀ ਖੂਬਸੂਰਤੀ ਵਧਾਉਣ ‘ਚ ਵੀ ਚੰਗਾ ਹੈ। ਚਮੜੀ ‘ਤੇ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਦੇ ਪ੍ਰਭਾਵਾਂ, ਟੈਨਿੰਗ ਅਤੇ ਦਾਗ-ਧੱਬਿਆਂ (Spots) ਨੂੰ ਦੂਰ ਕਰਨ ਲਈ ਤਰਬੂਜ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਖਾਸ ਕਰਕੇ ਜਦੋਂ ਇਸ ਦੀ ਵਰਤੋਂ ਕੇਲੇ ਦੇ ਨਾਲ ਕੀਤੀ ਜਾਂਦੀ ਹੈ।

ਇਸ ਤਰ੍ਹਾਂ ਬਣਾਓ ਫੇਸ ਪੈਕ

ਇਸ ਫੇਸ ਪੈਕ ਨੂੰ ਬਣਾਉਣ ਲਈ ਤੁਹਾਨੂੰ ਤਰਬੂਜ, ਕੇਲਾ ਅਤੇ ਸ਼ਹਿਦ ਦੀ ਲੋੜ ਹੋਵੇਗੀ। ਆਪਣੀ ਸਹੂਲਤ ਅਨੁਸਾਰ ਤਰਬੂਜ ਦੇ ਦੋ ਤੋਂ ਤਿੰਨ ਟੁਕੜੇ ਲਓ, ਇਸ ਦੇ ਨਾਲ ਅੱਧਾ ਕੇਲਾ ਅਤੇ ਇਕ ਚੱਮਚ ਸ਼ਹਿਦ ਲਓ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਤਰਬੂਜ ਨੂੰ ਗ੍ਰਾਈਂਡਰ ‘ਚ ਪੀਸ ਲਓ ਅਤੇ ਗੁਦੇ ਨੂੰ ਕਟੋਰੀ ‘ਚ ਕੱਢ ਲਓ। ਇਸ ਤੋਂ ਬਾਅਦ ਅੱਧਾ ਕੇਲਾ ਕੱਟ ਕੇ ਮੈਸ਼ ਕਰ ਲਓ ਅਤੇ ਤਰਬੂਜ ‘ਚ ਮਿਲਾ ਲਓ।

ਇਸ ਤੋਂ ਬਾਅਦ ਇਸ ‘ਚ ਸ਼ਹਿਦ ਮਿਲਾ ਕੇ ਘੱਟੋ-ਘੱਟ 3 ਤੋਂ 4 ਮਿੰਟ ਤੱਕ ਮਿਕਸ ਕਰੋ। ਚਿਹਰੇ ਲਈ ਤੁਹਾਡਾ ਤਰਬੂਜ ਅਤੇ ਕੇਲੇ ਦਾ ਫੇਸ ਪੈਕ ਤਿਆਰ ਹੈ। ਚਿਹਰੇ ਨੂੰ ਸਾਫ਼ ਕਰਨ ਤੋਂ ਬਾਅਦ ਇਸ ਫੇਸ ਪੈਕ ਨੂੰ ਲਗਾਓ ਅਤੇ ਛੱਡ ਦਿਓ। 15 ਮਿੰਟ ਬਾਅਦ ਫੇਸ ਪੈਕ ਨੂੰ ਸਾਧਾਰਨ ਪਾਣੀ ਨਾਲ ਸਾਫ਼ ਕਰੋ ਅਤੇ ਮਾਇਸਚਰਾਈਜ਼ਰ (Moisturizer) ਲਗਾਓ। ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹਫ਼ਤੇ ‘ਚ 2 ਵਾਰ ਇਸ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ।

ਇਸ ਫੇਸ ਪੈਕ ਨਾਲ ਤੁਹਾਨੂੰ ਇਹ ਫਾਇਦਾ ਮਿਲੇਗਾ

ਇਸ ਫੇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਠੀਕ ਹੋ ਜਾਂਦੀਆਂ ਹਨ। ਤਰਬੂਜ ਅਤੇ ਕੇਲੇ ਦੇ ਪੌਸ਼ਟਿਕ ਤੱਤ (Nutrients) ਜਦੋਂ ਸ਼ਹਿਦ ਦੇ ਨਾਲ ਮਿਲਾਏ ਜਾਂਦੇ ਹਨ ਤਾਂ ਚਮੜੀ ਨੂੰ ਡੂੰਘੀ ਸਾਫ਼ ਕਰਨ ਵਿੱਚ ਮਦਦ ਕਰਦੇ ਹਨ। ਚਮੜੀ ਦੀ ਡੂੰਘੀ ਸਫਾਈ ਰੰਗ ਨੂੰ ਸੁਧਾਰਦੀ ਹੈ। ਇਹ ਗਰਮੀਆਂ ਵਿੱਚ ਸੂਰਜ ਦੇ ਕਾਰਨ ਟੈਨਿੰਗ ਅਤੇ ਨੁਕਸਾਨ ਨੂੰ ਠੀਕ ਕਰਨ ਵਿੱਚ ਵੀ ਮਦਦ ਕਰਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ