Reels Addiction: ਨਾ ਗੱਲਬਾਤ, ਨਾ ਇਮੋਸ਼ਨ, ਇੱਕੋ ਘਰ ‘ਚ ਸਭ ਅਜਨਬੀ, ਰੀਲਜ਼ ਦੇਖਣ ਦੀ ਲਤ ਨਾਲ ਰਿਸ਼ਤਿਆਂ ਨੂੰ ਕਿੰਨਾ ਨੁਕਸਾਨ

Updated On: 

10 Aug 2026 10:54 AM IST

ਰੀਲਜ਼, ਸ਼ਾਰਟਸ ਜਾਂ ਵੀਡੀਓ ਦੇਖਣ ਲਈ ਲੋਕ ਇਸ ਕਦਰ ਰੁੱਝੇ ਹੋਏ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਹੁਣ ਪਹਿਲਾਂ ਵਰਗੀ ਨਾਰਮਲ ਨਹੀਂ ਰਹੀ। ਰੀਲਜ਼ ਦੀ ਲਤ ਕਿਉਂ ਪੈਂਦੀ ਹੈ ਤੇ ਇਹ ਕਿਵੇਂ ਰਿਸ਼ਤਿਆਂ 'ਚ ਦੂਰੀ ਲਿਆ ਰਹੀ ਹੈ, ਐਕਸਪਰਟ ਤੋਂ ਜਾਣੋ...

Reels Addiction: ਨਾ ਗੱਲਬਾਤ, ਨਾ ਇਮੋਸ਼ਨ, ਇੱਕੋ ਘਰ ਚ ਸਭ ਅਜਨਬੀ, ਰੀਲਜ਼ ਦੇਖਣ ਦੀ ਲਤ ਨਾਲ ਰਿਸ਼ਤਿਆਂ ਨੂੰ ਕਿੰਨਾ ਨੁਕਸਾਨ

Reels Addiction (ਸੰਕੇਤਕ ਤਸਵੀਰ)

ਰੀਲਜ਼ ਦੀ ਲਤ. ਅੱਜ ਇਹ ਆਮ ਤੌਰ ‘ਤੇ ਭਾਰਤ ਦੇ ਹਰ ਘਰ ਦੀ ਸਮੱਸਿਆ ਬਣ ਗਈ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਕਿਸੇ ਵੀ ਸਮੇਂ ਲੋਕ ਕਈ ਘੰਟੇ ਰੀਲਜ਼ ਦੇਖਣ ‘ਚ ਲੱਗੇ ਰਹਿੰਦੇ ਹਨ। ਇਹ ਸਾਨੂੰ ਮਾਨਸਿਕ ਤੌਰ ‘ਤੇ ਤਾਂ ਕਮਜ਼ੋਰ ਬਣਾ ਰਹੀ ਹੈ, ਪਰ ਇਹ ਕਿਵੇਂ ਰਿਸ਼ਤਿਆਂ ‘ਚ ਦੂਰੀ ਲਿਆ ਰਹੀ ਹੈ, ਇਹ ਬਹੁਤ ਘੱਟ ਲੋਕ ਸਮਝ ਪਾ ਰਹੇ ਹਨ। ਇੱਕ ਇਨਸਾਨ ਜਦੋਂ ਰੀਲਜ਼ ਦੇਖਣ ਲੱਗਦਾ ਹੈ ਤਾਂ ਉਹ ਆਪਣੀ ਹੀ ਦੁਨੀਆ ‘ਚ ਗੁਆਚ ਜਾਂਦਾ ਹੈ। ਐਨਸੀਬੀਆਈ ਦੀ ਰਿਪੋਰਟ ਕਹਿੰਦੀ ਹੈ ਕਿ ਰੀਲਜ਼ ਦੀ ਲਤ ਨਾਲ ਦਿਮਾਗ ਤੇ ਸਰੀਰ ਦੋਵਾਂ ‘ਤੇ ਬੁਰਾ ਅਸਰ ਪੈਂਦਾ ਹੈ। ਲੰਬੇ ਸਮੇਂ ਤੱਕ ਸਕ੍ਰੀਨ ਦੇਖਣ ਨਾਲ ਅੱਖਾਂ ਦੀ ਰੌਸ਼ਨੀ ਕਮਜ਼ੋਰ, ਫਿਜ਼ੀਕਲੀ ਫਿਟ ਨਾ ਹੋਣ ਕਾਰਨ ਮੋਟਾਪਾ ਤੇ ਡਾਇਬਟੀਜ਼ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਇਨ੍ਹਾਂ ਸਭ ‘ਚ ਇੱਕ ਵੱਡਾ ਖ਼ਤਰਾ ਰਿਸ਼ਤੇ ਨੂੰ ਗੁਆਉਣਾ ਜਾਂ ਇਨ੍ਹਾਂ ‘ਚ ਆਉਣ ਵਾਲੀ ਦੂਰੀ ਹੈ। ਇੱਕੋ ਘਰ ਵਿੱ’ਚ ਅਜਨਬੀਆਂ ਵਾਂਗ ਰਹਿਣਾ, ਨਾ ਗੱਲਬਾਤ ਤੇ ਨਾ ਹੀ ਇਮੋਸ਼ਨ ਹੋਣਾ ਅਜਿਹੀਆਂ ਕਈ ਦਿੱਕਤਾਂ ਹਨ ਜੋ ਲੋਕਾਂ ਨੂੰ ਆਪਣੇ ਅਪਣਿਆਂ ਤੋਂ ਦੂਰ ਕਰ ਰਹੀਆਂ ਹਨ। ਆਓ ਤੁਹਾਨੂੰ ਐਕਸਪਰਟ ਦੇ ਜ਼ਰੀਏ ਦੱਸਦੇ ਹਾਂ

ਰੀਲਜ਼ ਦੀ ਲਤ ਕਿਉਂ ਲੱਗਦੀ ਹੈ?

ਕਈ ਰਿਸਰਚ ‘ਚ ਸਾਹਮਣੇ ਆਇਆ ਹੈ ਕਿ ਹਰ ਕੁਝ ਸਕਿੰਟਾਂ ‘ਚ ਨਵੀਂ ਵੀਡੀਓ ਨਾਲ ਦਿਮਾਗ ‘ਚ ਡੋਪਾਮਾਈਨ ਰਿਲੀਜ਼ ਹੁੰਦਾ ਹੈ। ਇਸ ਕੰਡੀਸ਼ਨ ਨੂੰ Variable Reward System ਕਿਹਾ ਜਾਂਦਾ ਹੈ। ਦਰਅਸਲ, ਇੱਕ ਵੀਡੀਓ ਤੋਂ ਬਾਅਦ ਦੂਜੀ ਵੀਡੀਓ ‘ਚ ਹੋਰ ਵੀ ਮਜ਼ੇਦਾਰ ਕੰਟੈਂਟ ਮਿਲੇਗਾ, ਇਹ ਉਮੀਦ ਦਿਮਾਗ ‘ਚ ਬਣੀ ਰਹਿੰਦੀ ਹੈ। ਇਸ ਲਈ ਲੋਕ 10 ਮਿੰਟ ਦੀਆਂ ਰੀਲਜ਼ ਦੇ ਸਮੇਂ ‘ਚ ਇੱਕ ਜਾਂ ਦੋ ਘੰਟੇ ਤੱਕ ਬਿਤਾ ਦਿੰਦੇ ਹਨ। ਇਹੀ ਰੀਲਜ਼ ਦੀ ਲਤ ਹੈ।

ਹਰ ਰੀਲ ‘ਚ ਨਵਾਂਪਣ ਬਣਦਾ ਹੈ ਮੁਸੀਬਤ

ਰੀਲਜ਼ ਸਾਡੀ ਜ਼ਿੰਦਗੀ ‘ਚ ਬਹੁਤ ਕਾਮਨ ਹੋ ਗਈਆਂ ਹਨ। ਕਿਸੇ ਵੀ ਉਮਰ ਦਾ ਇਨਸਾਨ ਰੀਲਜ਼ ਦੇਖਦਾ ਹੈ। ਐਕਸਪਰਟ ਕਹਿੰਦੇ ਹਨ ਕਿ ਰੀਲਜ਼ ਦੀ ਲਤ ਜਦੋਂ ਪੈ ਜਾਂਦੀ ਹੈ ਤਾਂ ਇਸ ਦਾ ਨੁਕਸਾਨ ਸਾਡੇ ਰਿਸ਼ਤਿਆਂ ਨੂੰ ਹੁੰਦਾ ਹੈ। ਕੁਝ ਸਕਿੰਟਾਂ ‘ਚ ਨਵਾਂ ਕੰਟੈਂਟ ਤੇ ਤੁਰੰਤ ਮਿਲਣ ਵਾਲਾ ਡੋਪਾਮਾਈਨ ਰਿਵਾਰਡ ਦਿੰਦਾ ਹੈ। ਅਜਿਹੇ ‘ਚ ਸਾਡਾ ਦਿਮਾਗ ਇੰਨੀ ਤੇਜ਼ੀ ਦਾ ਆਦੀ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਦਾ ਵਿਹਾਰ ਰਿਸ਼ਤਿਆਂ ‘ਚ ਵੀ ਆਉਣ ਲੱਗਦਾ ਹੈ। ਬਾਅਦ ‘ਚ ਪਰਿਵਾਰ ਦੇ ਲੋਕਾਂ ਦੀਆਂ ਗੱਲਾਂ ਉਨੀਆਂ ਦਿਲਚਸਪ ਨਹੀਂ ਲੱਗਦੀਆਂ।

ਕੀ ਹੁੰਦੀ ਹੈ Phubbing?

ਰੀਲਜ਼ ਦੀ ਤਰ੍ਹਾਂ ਰੀਅਲ ਲਾਈਫ ਇੰਨੀ ਫਾਸਟ ਨਹੀਂ ਹੁੰਦੀ। ਰੀਲਜ਼ ‘ਚ ਹਰ 30 ਸਕਿੰਟ ‘ਚ ਨਵਾਂਪਣ ਆਉਂਦਾ ਹੈ, ਪਰ ਰੀਅਲ ਲਾਈਫ ‘ਚ ਅਜਿਹਾ ਸੰਭਵ ਨਹੀਂ ਹੈ। ਇਸ ਲਈ ਅਸਲ ਜ਼ਿੰਦਗੀ ਸਾਨੂੰ ਬੋਰਿੰਗ ਲੱਗਣ ਲੱਗਦੀ ਹੈ। ਇਸ ਤਰ੍ਹਾਂ ਦੀ ਕੰਡੀਸ਼ਨ ਨਾਲ ਰਿਸ਼ਤਿਆਂ ‘ਚ Phubbing ਵਧਦੀ ਹੈ। ਇਸ ਦਾ ਮਤਲਬ ਹੈ ਕਿ ਸਾਹਮਣੇ ਬੈਠੇ ਵਿਅਕਤੀ ਨੂੰ ਨਜ਼ਰਅੰਦਾਜ਼ ਕਰਕੇ ਮੋਬਾਈਲ ਚਲਾਉਣਾ।

ਇਮੋਸ਼ਨਲ ਦੂਰੀ ਹੋਣਾ

ਅੱਜ ਕਈ ਘਰਾਂ ‘ਚ ਲੋਕ ਇੱਕੋ ਕਮਰੇ ‘ਚ ਫਿਜ਼ੀਕਲੀ ਬੈਠੇ ਤਾਂ ਹੁੰਦੇ ਹਨ, ਪਰ ਉਨ੍ਹਾਂ ਦੇ ਹੱਥਾਂ ‘ਚ ਮੌਜੂਦ ਮੋਬਾਈਲ ਹੀ ਉਨ੍ਹਾਂ ਦੀ ਅਸਲੀ ਦੁਨੀਆ ਹੁੰਦਾ ਹੈ। ਐਕਸਪਰਟ ਕਹਿੰਦੇ ਹਨ ਕਿ ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਨਾਲ ਹੁੰਦੇ ਹੋਏ ਵੀ ਭਾਵਨਾਤਮਕ ਦੂਰੀ ਵਧ ਜਾਂਦੀ ਹੈ। ਸੰਵਾਦ ਘੱਟ ਹੋ ਜਾਂਦਾ ਹੈ ਤੇ ਇਸ ਨਾਲ ਗਲਤਫਹਿਮੀਆਂ ਵਧ ਜਾਂਦੀਆਂ ਹਨ।

ਇਕੱਲੇਪਣ ਦੀ ਸ਼ੁਰੂਆਤ ਹੋਣਾ

ਇੰਨਾ ਹੀ ਨਹੀਂ, ਕੰਡੀਸ਼ਨ ਇਕੱਲੇਪਣ ਤੱਕ ਪਹੁੰਚ ਜਾਂਦੀ ਹੈ। ਦਿਮਾਗ ‘ਚ ਖ਼ਿਆਲ ਆਉਣ ਲੱਗਦੇ ਹਨ ਕਿ ਮੈਨੂੰ ਕੋਈ ਸਮਝਦਾ ਨਹੀਂ ਹੈ, ਮੇਰੀ ਕੋਈ ਵੈਲਿਊ ਨਹੀਂ ਹੈ। ਦਰਅਸਲ, ਰੀਲਜ਼ ਸਾਨੂੰ ਉਸੇ ਤਰ੍ਹਾਂ ਦਾ ਕੰਟੈਂਟ ਦਿਖਾਉਂਦੀ ਹੈ, ਜਿਸ ਦੀ ਅਸੀਂ ਖ਼ਾਹਿਸ਼ ਰੱਖਦੇ ਹਾਂ। ਅਜਿਹੇ ‘ਚ ਮਨ ਦੇ ਅੰਦਰ ਉਮੀਦਾਂ ਵਧ ਜਾਂਦੀਆਂ ਹਨ ਤੇ ਲੋਕ ਆਪਣੇ ਅਪਣਿਆਂ ਤੋਂ ਵੀ ਉਮੀਦਾਂ ਬੰਨ੍ਹਣ ਲੱਗਦੇ ਹਨ। ਅਜਿਹੇ ‘ਚ ਉਨ੍ਹਾਂ ਨਾਲ ਮਨਮੁਟਾਅ ਹੁੰਦਾ ਹੈ ਤੇ ਇਨਸਾਨ ਇਕੱਲੇਪਣ ‘ਚ ਆਪਣੀ ਹੀ ਦੁਨੀਆ ਬਣਾਉਣ ਲੱਗਦਾ ਹੈ।

ਖ਼ਤਰੇ ਦੀ ਘੰਟੀ ਉਦੋਂ ਵੱਜਦੀ ਹੈ, ਜਦੋਂ ਇਨਸਾਨ ਹਰ ਸਿਚੂਏਸ਼ਨ ਜਿਵੇਂ ਖਾਣਾ ਖਾਂਦੇ ਸਮੇਂ, ਸੌਂਦੇ ਸਮੇਂ, ਗੱਲਬਾਤ ਦੇ ਵਿਚਕਾਰ ਤੇ ਪਰਿਵਾਰ ਨਾਲ ਬਿਤਾਇਆ ਹੋਇਆ ਸਮਾਂ ਉਸ ਨੂੰ ਬੋਰ ਲੱਗਣ ਲੱਗੇ। ਆਪਣੇ ਅਪਣਿਆਂ ਨੂੰ ਹੀ ਟੌਕਸਿਕ ਫੀਲ ਕਰਨ ਦੇ ਹਾਲਾਤ ਬਣਨ ਲੱਗਦੇ ਹਨ।

ਇਸ ਦਾ ਹੱਲ ਹੈ ਡਿਜੀਟਲ ਡਿਟੌਕਸ

  • ਐਕਸਪਰਟ ਕਹਿੰਦੇ ਹਨ ਕਿ ਇਸ ਦਾ ਸੌਲਿਊਸ਼ਨ ਡਿਜੀਟਲ ਡਿਟੌਕਸ ਹੈ। ਤੁਹਾਨੂੰ ਪੂਰੀ ਤਰ੍ਹਾਂ ਫੋਨ ਛੱਡਣਾ ਨਹੀਂ ਹੈ, ਬਸ ਇਸ ਨੂੰ ਯੂਜ਼ ਕਰਨ ਦੀ ਲਿਮਿਟ ਤੈਅ ਕਰਨੀ ਹੈ।
  • ਘਰ ‘ਚ ਨੋ ਫੋਨ ਟਾਈਮ ਤੈਅ ਕਰ ਸਕਦੇ ਹੋ। ਜਿਵੇਂ ਖਾਣਾ ਖਾਂਦੇ ਸਮੇਂ ਫੋਨ ਨੂੰ ਬਿਲਕੁਲ ਨਹੀਂ ਛੂਹਣਾ ਹੈ।
  • ਸੌਣ ਤੋਂ ਅਕਸਰ ਦੋ ਘੰਟੇ ਪਹਿਲਾਂ ਫੋਨ ਨੂੰ ਨਹੀਂ ਛੂਹਣਾ ਹੈ ਕਿਉਂਕਿ ਇਸ ਦੀ ਬਲੂ ਲਾਈਟ ਸਾਡੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ।
  • ਪਰਿਵਾਰ ਦੇ ਨਾਲ ਘੱਟੋ-ਘੱਟ ਅੱਧਾ ਘੰਟਾ ਜ਼ਰੂਰ ਬਿਤਾਓ।
Source: TV9Hindi.com
Loading...
Unable to load recommendations.
Follow Us