AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Skin Care Tips: ਆਪਣੀ ਸਕਿਨ ਨੂੰ ਇਸ ਤਰਾਂ ਨਾਲ ਸੂਰਜ ਦੀ ਗਰਮੀ ਤੋਂ ਬਚਾਓ

Skincare Tips: ਗਰਮੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਸਾਨੂੰ ਸੂਰਜ ਦੀਆਂ ਤੇਜ ਕਿਰਨਾਂ ਤੋਂ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਦੌਰਾਨ ਸਾਡੇ ਸ਼ਰੀਰ ਦੀ ਸਕਿਨ ਸੂਰਜ ਦੀਆਂ ਕਿਰਨਾਂ ਤੋਂ ਆ ਰਹੀ ਤਪਿਸ ਸਹਿਣ ਨਹੀਂ ਕਰ ਸਕਦੀ ।

Skin Care Tips: ਆਪਣੀ ਸਕਿਨ ਨੂੰ ਇਸ ਤਰਾਂ ਨਾਲ ਸੂਰਜ ਦੀ ਗਰਮੀ ਤੋਂ ਬਚਾਓ
ਆਪਣੀ ਸਕਿਨ ਨੂੰ ਇਸ ਤਰਾਂ ਨਾਲ ਸੂਰਜ ਦੀ ਗਰਮੀ ਤੋਂ ਬਚਾਓ।
tv9-punjabi
| Updated On: 20 Mar 2023 18:56 PM IST
Share
Skincare Tips: ਗਰਮੀ ਦਾ ਮੌਸਮ (Summer Weather) ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਸਾਨੂੰ ਸੂਰਜ ਦੀਆਂ ਤੇਜ ਕਿਰਨਾਂ ਤੋਂ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਦੌਰਾਨ ਸਾਡੇ ਸ਼ਰੀਰ ਦੀ ਸਕਿਨ (Skin) ਸੂਰਜ ਦੀਆਂ ਕਿਰਨਾਂ ਤੋਂ ਆ ਰਹੀ ਤਪਿਸ ਸਹਿਣ ਨਹੀਂ ਕਰ ਸਕਦੀ । ਇਸ ਦਾ ਰਿਜਲਟ ਇਹ ਹੁੰਦਾ ਹੈ ਕਿ ਸਾਡੀ ਸਕਿਨ ਜਲਨ ਲਗਦੀ ਹੈ । ਸਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਦੀ ਚਮੜੀ ਬਹੁਤ ਨਾਜ਼ੁਕ ਹੈ। ਸਰਦੀ ਹੋਵੇ ਜਾਂ ਗਰਮੀਆਂ, ਕੁਝ ਦੇਰ ਧੁੱਪ ‘ਚ ਬੈਠਣ ‘ਤੇ ਉਨ੍ਹਾਂ ਦੀ ਚਮੜੀ ਜਲਣ ਲੱਗ (ਸਨਬਰਨ ) ਜਾਂਦੀ ਹੈ। ਕੁਝ ਲੋਕਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਅੱਜ-ਕੱਲ੍ਹ ਬਜ਼ਾਰ ‘ਚ ਕਈ ਅਜਿਹੇ ਉਤਪਾਦ ਆ ਰਹੇ ਹਨ ਜੋ ਸਾਨੂੰ ਸਨਬਰਨ ਤੋਂ ਰਾਹਤ ਦਿੰਦੇ ਹਨ। ਪਰ ਇਹ ਸਾਡੇ ਸਾਰਿਆਂ ਲਈ ਉਪਲਬਧ ਨਹੀਂ ਹੋ ਸਕਦੇ ਕਿਉਂਕਿ ਇਹ ਬਹੁਤ ਮਹਿੰਗੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਘਰੇਲੂ ਉਪਾਅ ਦੱਸ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਸਨਬਰਨ ਦੀ ਸਥਿਤੀ ‘ਚ ਅਜ਼ਮਾ ਸਕਦੇ ਹੋ। ਇਹ ਨੁਸਖੇ ਤੁਹਾਡੀ ਚਮੜੀ ਨੂੰ ਸਨਬਰਨ ਤੋਂ ਬਚਾਉਣ ਦੇ ਨਾਲ-ਨਾਲ ਇਸ ਨੂੰ ਸੁਧਾਰਨਗੇ।

ਸਨਬਰਨ ਦੀ ਸਥਿਤੀ ਵਿੱਚ ਆਲੂ ਕੰਮ ਆਉਂਦੇ ਹਨ

ਆਲੂ ਭਾਰਤੀ ਪਕਵਾਨਾਂ ਵਿੱਚ ਵਰਤੀ ਜਾਣ ਵਾਲੀ ਸਭ ਤੋਂ ਆਮ ਸਬਜ਼ੀ ਹੈ। ਆਲੂ ਹਰ ਭਾਰਤੀ ਦੀ ਰਸੋਈ ਵਿੱਚ 12 ਮਹੀਨੇ 30 ਦਿਨ ਤੱਕ ਉਪਲਬਧ ਹੁੰਦਾ ਹੈ। ਪਰ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਸਨਬਰਨ ਦੀ ਸਥਿਤੀ ਵਿੱਚ ਆਲੂ (potatoes) ਸਾਡੀ ਚਮੜੀ ਲਈ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਦੇ ਲਈ ਆਲੂਆਂ ਨੂੰ ਧੋ ਕੇ ਪੀਸ ਲਓ, ਇਸ ‘ਚ ਨਿੰਬੂ ਦਾ ਰਸ ਮਿਲਾਓ। ਇਸ ਮਿਸ਼ਰਣ ਨੂੰ ਚਿਹਰੇ ‘ਤੇ ਲਗਾਓ। 10-15 ਮਿੰਟ ਬਾਅਦ ਪਾਣੀ ਨਾਲ ਧੋ ਲਓ।

ਬੇਸਨ ਦਾ ਫੇਸ ਪੈਕ ਵੀ ਫਾਇਦੇਮੰਦ ਹੁੰਦਾ ਹੈ

ਆਲੂਆਂ ਦੀ ਤਰ੍ਹਾਂ, ਹਰ ਭਾਰਤੀ ਰਸੋਈ ਵਿੱਚ ਛੋਲਿਆਂ ਦਾ ਆਟਾ (Chickpea flour) (ਬੇਸਨ)ਵੀ ਉਪਲਬਧ ਹੈ। ਇਹ ਧੁੱਪ ਤੋਂ ਬਚਣ ਵਿਚ ਵੀ ਸਾਡੀ ਮਦਦ ਕਰਦਾ ਹੈ। ਇਸ ਦੇ ਲਈ ਤੁਹਾਨੂੰ ਬੇਸਨ ਦਾ ਫੇਸ ਪੈਕ ਬਣਾ ਕੇ ਲਗਾਉਣਾ ਹੋਵੇਗਾ। ਇਸ ਦੇ ਲਈ ਇਕ ਕਟੋਰੀ ‘ਚ ਇਕ ਚੱਮਚ ਬੇਸਨ ਲਓ, ਉਸ ‘ਚ ਕੱਚਾ ਦੁੱਧ ਮਿਲਾਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ। ਕਰੀਬ 15 ਮਿੰਟ ਬਾਅਦ ਪਾਣੀ ਨਾਲ ਧੋ ਲਓ।

ਚੌਲਾਂ ਦਾ ਫੇਸ ਪੈਕ

ਝੁਲਸਣ ਦੀ ਸਥਿਤੀ ਵਿੱਚ, ਚੌਲਾਂ ਦਾ ਬਣਿਆ ਫੇਸ ਪੈਕ ਵੀ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਪਰ ਇਸਦੇ ਲਈ ਸਾਨੂੰ ਚੌਲਾਂ ਦੀ ਨਹੀਂ ਸਗੋਂ ਚੌਲਾਂ ਦੇ ਆਟੇ ਦੀ ਲੋੜ ਹੈ। ਇਸ ਪੈਕ ਨੂੰ ਬਣਾਉਣ ਲਈ ਇੱਕ ਚਮਚ ਚੰਦਨ ਪਾਊਡਰ (Sandalwood Powder) ਅੱਧਾ ਚਮਚ ਸ਼ਹਿਦ ਲਓ। ਹੁਣ ਇਸ ‘ਚ ਚੌਲਾਂ ਦਾ ਆਟਾ ਮਿਲਾਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ। ਕਰੀਬ 10-15 ਮਿੰਟ ਬਾਅਦ ਪਾਣੀ ਨਾਲ ਧੋ ਲਓ।

ਐਲੋਵੇਰਾ ਜੈੱਲ ਲਗਾਓ

ਜੇਕਰ ਅਸੀਂ ਧੁੱਪ ‘ਚ ਬੈਠ ਕੇ ਝੁਲਸਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ ਤਾਂ ਇਸ ਤੋਂ ਤੁਰੰਤ ਰਾਹਤ ਪਾਉਣ ਲਈ ਅਸੀਂ ਇਸ ‘ਤੇ ਐਲੋਵੇਰਾ ਜੈੱਲ (Aloe vera gel) ਲਗਾ ਸਕਦੇ ਹਾਂ। ਇਸ ਦੇ ਲਈ ਅਸੀਂ ਤਾਜ਼ੇ ਐਲੋਵੇਰਾ ਦੀ ਵਰਤੋਂ ਵੀ ਕਰ ਸਕਦੇ ਹਾਂ ਅਤੇ ਬਾਜ਼ਾਰ ਤੋਂ ਮਿਲਣ ਵਾਲੇ ਐਲੋਵੇਰਾ ਦੇ ਪਾਣੀ ਦੀ ਵੀ ਵਰਤੋਂ ਕਰ ਸਕਦੇ ਹਾਂ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...