ਮਾਨਸੂਨ ਆ ਰਿਹਾ ਹੈ ਅਤੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਪਹਿਲਾਂ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਅਜਿਹੇ ‘ਚ ਕਿਸੇ ਨਾ ਕਿਸੇ ਖੇਤਰ ‘ਚ ਪਾਣੀ ਭਰਨ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਇਸ ਸਥਿਤੀ ‘ਚ ਲੋਕ ਘਬਰਾ ਜਾਂਦੇ ਹਨ ਅਤੇ ਕੁਝ ਅਜਿਹੀਆਂ ਗਲਤੀਆਂ ਕਰ ਲੈਂਦੇ ਹਨ ਜੋ ਉਨ੍ਹਾਂ ‘ਤੇ ਭਾਰੀ ਪੈ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੀ ਕਾਰ ਪਾਣੀ ਵਿੱਚ ਡੁੱਬ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ। ਇਸ ਨਾਲ ਤੁਸੀਂ ਆਸਾਨੀ ਨਾਲ ਆਪਣੀ ਕਾਰ ਨਾਲ ਸੁਰੱਖਿਅਤ ਬਾਹਰ ਕੱਢ ਸਕਦੇ ਹੋ।
ਘਬਰਾਓ ਨਾ, ਸਮਝਦਾਰੀ ਨਾਲ ਲਵੋ ਕੰਮ
ਕੋਸ਼ਿਸ਼ ਕਰੋ ਕਿ ਅਜਿਹੀ ਸਥਿਤੀ ਵਿੱਚ ਘਬਰਾਉ ਨਾ, ਹਾਲਾਂਕਿ ਆਪਣੀ ਕਾਰ ਨੂੰ ਪਾਣੀ ਵਿੱਚ ਡੁੱਬਿਆ ਵੇਖਣਾ ਹਰ ਕਿਸੇ ਲਈ ਡਰਾਉਣਾ ਹੋ ਸਕਦਾ ਹੈ। ਅਜਿਹੀ ਸਥਿਤੀ ‘ਚ ਘਬਰਾਉਣ ਦੀ ਬਜਾਏ ਦਿਮਾਗ ਤੋਂ ਕੰਮ ਲੈਣਾ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ, ਨਹੀਂ ਤਾਂ ਡਰ ਦੇ ਕਾਰਨ ਕਈ ਵਾਰ ਕੁਝ ਗਲਤੀਆਂ ਹੋ ਜਾਂਦੀਆਂ ਹਨ ਜੋ ਖਤਰਨਾਕ ਸਾਬਤ ਹੋ ਸਕਦੀਆਂ ਹਨ।
ਕਾਰ ਸਟਾਰਟ ਨਾ ਕਰੋ
ਜੇਕਰ ਤੁਹਾਡੀ ਕਾਰ ਹੜ੍ਹ ਵਿਚ ਫੱਸ ਗਈ ਹੈ ਤਾਂ ਕਾਰ ਨੂੰ ਸਟਾਰਟ ਨਾ ਕਰੋ, ਇਹ ਇਸ ਲਈ ਹੈ ਕਿਉਂਕਿ ਇਸ ਨਾਲ ਤੁਹਾਡੀ ਕਾਰ ਦਾ ਸਟਾਰਟ ਕਰਨ ਨਾਲ ਕਾਰ ਦਾ ਐਗਜ਼ਾਸਟ ਬੰਦ ਹੋ ਸਕਦਾ ਹੈ ਅਤੇ ਇਲੈਕਟ੍ਰੀਕਲ ਕੰਪੋਨੈਂਟਸ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਹੈਂਡਬ੍ਰੇਕ ਦੀ ਵਰਤੋਂ ਕਰੋ
ਅਜਿਹੀ ਸਥਿਤੀ ਵਿੱਚ, ਤੁਹਾਨੂੰ ਹੈਂਡਬ੍ਰੇਕ ਦੀ ਵਰਤੋਂ ਕਰਨੀ ਚਾਹੀਦੀ ਹੈ। ਹੈਂਡਬ੍ਰੇਕ ਲਗਾ ਕੇ ਜਾਂਚ ਕਰੋ ਕਿ ਤੁਹਾਡੀ ਕਾਰ ਗੀਅਰ ਵਿੱਚ ਹੋਵੇ। ਇਹ ਕਾਰ ਨੂੰ ਪਾਣੀ ਵਿੱਚ ਡੁੱਬਣ ਦੌਰਾਨ ਲੁਢਕਣ ਤੋਂ ਰੋਕਦਾ ਹੈ।
ਕਾਰ ਦੀ ਬੈਟਰੀ ਨੂੰ ਡਿਸਕਨੈਕਟ ਕਰੋ
ਜਾਂਚ ਕਰੋ ਕਿ ਕੀ ਕਾਰ ਵਿੱਚ ਕੋਈ ਇਲੈਕਟ੍ਰਾਨਿਕ ਪਾਰਟ ਤਾਂ ਨਹੀਂ ਚੱਲ ਰਿਹਾ ਹੈ। ਆਪਣੀ ਕਾਰ ਦੀ ਬੈਟਰੀ ਨੂੰ ਡਿਸਕਨੈਕਟ ਕਰੋ ਕਿਉਂਕਿ ਇਹ ਸ਼ਾਰਟ ਸਰਕਟ ਜਾਂ ਸਥਾਈ ਬਿਜਲੀ ਦੇ ਨੁਕਸਾਨ ਦੀ ਸੰਭਾਵਨਾ ਨੂੰ ਰੋਕ ਦੇਵੇਗਾ। ਜਦੋਂ ਤੁਹਾਡੀ ਕਾਰ ਪਾਣੀ ਤੋਂ ਬਾਹਰ ਆ ਜਾਵੇ, ਤਾਂ ਉਸ ਤੋਂ ਬਾਅਦ ਆਪਣੀ ਕਾਰ ਨੂੰ ਕਿਸੇ ਚੰਗੇ ਸਰਵਿਸ ਸੈਂਟਰ ‘ਤੇ ਲੈ ਜਾਓ ਅਤੇ ਇਸ ਦੀ ਜਾਂਚ ਕਰਵਾਓ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ