ਫ੍ਰੀਜ਼ਰ ‘ਚ ਕੱਚ ਦੀ ਬੋਤਲ ਰੱਖਣਾ ਖਤਰਨਾਕ! ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ
Glass Bottle In Freezer: ਕਈ ਲੋਕ ਕੱਚ ਦੀ ਬੋਤਲ ਵਿੱਚ ਪਾਣੀ ਭਰ ਕੇ ਸਿੱਧਾ ਫਰੀਜ਼ਰ ਵਿੱਚ ਰੱਖਦੇ ਹਨ। ਤਾਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕਰਨ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ।
ਫ੍ਰੀਜ਼ਰ ‘ਚ ਕੱਚ ਦੀ ਬੋਤਲ ਰੱਖਣਾ ਖਤਰਨਾਕ! ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।
Lifestyle News। ਗਰਮੀਆਂ ਦੇ ਮੌਸਮ ਵਿੱਚ ਸਭ ਤੋਂ ਵੱਧ ਖਪਤ ਬਰਫ਼ ਅਤੇ ਠੰਡੇ ਪਾਣੀ Cold water) ਦੀ ਹੁੰਦੀ ਹੈ। ਕੁੱਝ ਲੋਕ ਠੰਡੇ ਪਾਣੀ ਨੂੰ ਸਟੋਰ ਕਰਨ ਲਈ ਵਾਟਰ ਕੂਲਰ ਵਿੱਚ ਬਰਫ਼ ਪਾ ਦਿੰਦੇ ਹਨ। ਇਸ ਦੇ ਨਾਲ ਹੀ ਕੁੱਝ ਲੋਕ ਗਲਾਸ ਜਾਂ ਪਲਾਸਟਿਕ ਦੀ ਬੋਤਲ ‘ਚ ਪਾਣੀ ਭਰ ਕੇ ਫਰਿੱਜ ‘ਚ ਰੱਖਦੇ ਹਨ। ਪਰ ਕਈ ਲੋਕ ਕੱਚ ਦੀ ਬੋਤਲ ਵਿੱਚ ਪਾਣੀ ਭਰ ਕੇ ਸਿੱਧਾ ਫਰੀਜ਼ਰ ਵਿੱਚ ਰੱਖ ਦਿੰਦੇ ਹਨ, ਜਿਹੜਾ ਕਿ ਬਹੁਤ ਖਤਰਨਾਕ ਹੈ। ਅਸੀਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ.. ਜੀ ਹਾਂ, ਫ੍ਰੀਜ਼ਰ ‘ਚ ਕੂਲਿੰਗ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਕੱਚ ਦੀ ਬੋਤਲ ਟੁੱਟ ਸਕਦੀ ਹੈ।


