Winter Storms: ਕੈਲੀਫੋਰਨੀਆ ਦੇ ਬਰਫ਼ੀਲੇ ਤੂਫ਼ਾਨ ਵਿੱਚ ਫਸੇ 13 ਲੋਕ ਮਾਰੇ ਗਏ
Winter Storms: ਬਰਫੀਲੇ ਤੂਫਾਨ ਦੀ ਨਵੀਂ ਲੜੀ ਨੇ ਗਵਰਨਰ ਨੂੰ ਮੁੜ ਲੋਕਾਂ ਲਈ ਨਵੇਂ ਸਿਰੇ ਤੋਂ ਐਮਰਜੈਂਸੀ ਦੀ ਘੋਸ਼ਣਾ ਕਰਨ ਤੇ ਮਜਬੂਰ ਕਰ ਦਿੱਤਾ।

ਕੈਲੀਫੋਰਨੀਆ ਦੇ ਬਰਫ਼ੀਲੇ ਤੂਫ਼ਾਨ ਵਿੱਚ ਫਸੇ 13 ਲੋਕੀ ਮਾਰੇ ਗਏ। 13 people found dead in California due to winter storms.
ਸੈਨਫਰਾਂਸਿਸਕੋ: ਅਮਰੀਕਾ ਦੇ ਸਦਰਨ ਕੈਲੀਫੋਰਨੀਆ ਵਿੱਚ ਆਏ ਭਿਆਨਕ ਬਰਫੀਲੇ ਤੂਫ਼ਾਨ ਕਰਕੇ ਉੱਥੇ ਪਹਾੜਾਂ ‘ਤੇ ਰਹਿਣ ਵਾਲੇ 13 ਲੋਕੀ ਉਥੇ ਮ੍ਰਿਤ ਪਾਏ ਗਏ। ਇਸ ਗੱਲ ਦੀ ਜਾਣਕਾਰੀ ਆਹਲਾ ਅਧਿਕਾਰੀਆਂ ਵੱਲੋਂ ਦਿੱਤੀ ਗਈ।ਉੱਥੇ ਦੇ ਸੈਨ ਬਰਨਾਰਡਿਨੋ ਕਾਰੋਨਰਸ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਕਿ ਪਿਛਲੀ 26 ਫਰਵਰੀ ਤੋਂ ਲੈ ਕੇ 8 ਮਾਰਚ ਦੇ ਦਰਮਿਆਨ ਇੱਕ ਤੋਂ ਬਾਅਦ ਇੱਕ ਭਿਆਨਕ ਬਰਫੀਲੇ ਤੂਫਾਨਾਂ ਨੇ ਪੂਰੇ ਇਲਾਕੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ ਅਤੇ ਬਰਫ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ। ਉਸ ਵੇਲੇ ਸਾਰੇ ਮਕਾਨ ਬਰਫ਼ ਦੇ ਥੱਲੇ ਆ ਗਏ ਸਨ ਅਤੇ ਆਵਾਜਾਹੀ ਬਿਲਕੁਲ ਠੱਪ ਹੋ ਗਈ ਸੀ।